ਕਵਿਤਾ (ਦਵਿੰਦਰ ਸਿੰਘ ਜੱਸਲ)

ਸੱਜਣਾਂ ਦਿਲ ਸਮਝਾ ਕੇ ਰੱਖ,
ਨਜ਼ਰਾ  ਨੂੰ  ਝੁਕਾਅ  ਕੇ  ਰੱਖ,

ਸੱਚੇ  ਨੂੰ  ਝੂਠਾ   ਕਰ  ਦਿੰਦੀ,
ਦੇਖਣ  ਵਾਲੀ  ਮੈਲ਼ੀ   ਅੱਖ,

ਨਿੱਤ ਲੜਾਈ ਝਗੜੇ  ਨਾਲੋਂ,
ਫਿਰ  ਚੰਗਾ  ਹੈ  ਹੋਣਾ  ਵੱਖ,

ਇਸ਼ਕ ਕਲ੍ਹੈਣਾ ਲਾ ਨਾ ਬੈਠੀ,
ਪੱਲੇ ਨਹੀ ਇਹ ਛੱਡਦਾ ਕੱਖ,

ਦੁੱਖ ਵੇਲੇ  ਨਾ ਪੁੱਛਦਾ  ਕੋਈ,
ਸੁੱਖ  ਵੇਲੇ  ਦੇ  ਸਾਥੀ   ਲੱਖ,

ਜਿੱਥੇ ਜੁੜ ਸੀ ਬਾਬੇ  ਬਹਿੰਦੇ,
ਸੁੰਨੀ ਦਿਸਦੀ ਹੈ  ਉਹ ਸੱਥ,

ਵਿੱਚ ਦਿਲਾਂ ਨਫ਼ਰਤ ਦੇ ਡੇਰੇ,
ਭਾਈ ਹੋ  ਗਏ  ਵੱਖੋ   ਵੱਖ,

ਕੌਣ  ਪਾਊ  ਦਵਿੰਦਰ  ਏਥੇ,
ਨਫ਼ਰਤ  ਦੇ ਡੰਗਰ  ਨੂੰ  ਨੱਥ,

*** ਕੈਪਟਨ ਦਵਿੰਦਰ ਸਿੰਘ ਜੱਸਲ ***

Post a Comment

Previous Post Next Post