ਗੜ੍ਹਦੀਵਾਲਾ,23 ਜਨਵਰੀ (ਮਹਿੰਦਰ ਮਲਹੋਤਰਾ)- ਚਾਇਨਾ ਡੋਰ ਸਬੰਧੀ ਗੜ੍ਹਦੀਵਾਲਾ ਸ਼ਹਿਰ ਚ ਵੱਖ-ਵੱਖ ਦੁਕਾਨਾਂ ਤੇ ਐਸ ਐਚ ਓ ਗੁਰਸਾਹਿਬ ਸਿੰਘ ਨੇ ਆਪਣੀ ਟੀਮ ਨਾਲ ਚੈਕਿੰਗ ਕੀਤੀ ਹੈ। ਇਸ ਮੌਕੇ ਥਾਣਾ ਮੁਖੀ ਗੜ੍ਹਦੀਵਾਲਾ ਗੁਰਸਾਹਿਬ ਸਿੰਘ ਨੇ ਦੁਕਾਨਦਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਚਾਇਨਾ ਡੋਰ ਨਾ ਵੇਚੀ ਜਾਵੇ। ਉਨ੍ਹਾਂ ਕਿਹਾ ਕਿ ਅਗਰ ਕੋਈ ਦੁਕਾਨਦਾਰ ਇਸ ਨੂੰ ਵੇਚਦਾ ਹੈ ਤਾਂ ਉਸ ਦੀ ਇਤਹਾਲ ਤੁਰੰਤ ਗੜ੍ਹਦੀਵਾਲਾ ਪੁਲਿਸ ਨੂੰ ਦਿੱਤੀ ਜਾਵੇ। ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾ ਗੁਪਤ ਰੱਖਿਆ ਜਾਵੇਗਾ। ਨਾਲ ਹੀ ਉਹਨਾਂ ਨੇ ਬੱਚਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਰਾਸਤੀ ਡੋਰ ਨਾਲ ਹੀ ਪਤੰਗ ਚੜਾਉਣ ਚਾਈਨਾ ਡੋਰ ਨਾਲ ਕੋਈ ਵੀ ਪਤੰਗ ਚੜਾਉਂਦਾ ਫੜਿਆ ਗਿਆ ਤਾਂ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।