ਰਾਮਾਂ ਮੰਡੀ, ਬਠਿੰਡਾ 23 ਜਨਵਰੀ (ਬਲਵੀਰ ਸਿੰਘ ਬਾਘਾ) ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਗੇਟ ਨੇੜੇ ਇਕ ਰਿਹਾਇਸ਼ੀ ਕਾਲੋਨੀ ਦੇ ਇੱਕ ਕਮਰੇ ਵਿਚ ਸ਼ਰਾਬ ਦੇ ਨਸ਼ੇ ' ਚ ਦੋ ਵਿਅਕਤੀਆਂ ਵਿਚਕਾਰ ਹੋਈ ਆਪਸੀ ਤਕਰਾਰ ਦੇ ਚੱਲਦੇ ਦੇਰ ਰਾਤ ਇਕ ਵਿਅਕਤੀ ਦਾ ਸਿਰ 'ਚ ਇੱਟ ਮਾਰ ਕੇ ਕਤਲ ਕਰ ਦਿੱਤੇ ਜਾਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਲੋਨੀ ਮਾਲਕ ਨੇ ਮੌਕੇ ਤੇ ਪਹੁੰਚੇ ਰਾਮਾਂ ਥਾਣੇ ਦੇ ਐਸਐਚਓ ਤਰਨਦੀਪ ਸਿੰਘ ਅਤੇ ਰਿਫਾਇਨਰੀ ਚੌਂਕੀ ਇੰਚਾਰਜ ਰਵਨੀਤ ਸਿੰਘ ਏਐਸਆਈ ਨੇ ਦੱਸਿਆ ਕਿ ਕਾਤਲ ਜਗਤਾਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਸੇਖਾ ਰੋਡ ਰੰਗੀਆਂ ਜ਼ਿਲ੍ਹਾ ਬਰਨਾਲਾ ਜੋ ਕਿ ਕਾਲੋਨੀ ਵਿੱਚ ਕਿਰਾਏ ਤੇ ਰਹਿ ਰਿਹਾ ਹੈ, ਆਪਣੇ ਨਾਲ ਉਹ ਬੁੱਧਵਾਰ ਨੂੰ ਮ੍ਰਿਤਕ ਮਲਕੀਤ ਸਿੰਘ ਪੁੱਤਰ ਝੰਡਾ ਸਿੰਘ ਵਾਸੀ ਬਘੇਰ ਚੜਤ ਸਿੰਘ ਨੂੰ ਨਾਲ ਲੈਕੇ ਮਲਕੀਤ ਸਿੰਘ ਲਈ ਕਮਰਾ ਕਿਰਾਏ ਤੇ ਲੈਣ ਲਈ ਆਇਆ ਸੀ, ਪਰ ਉਸ ਕੋਲ ਮੌਕੇ ਤੇ ਆਪਣਾ ਕੋਈ ਆਈਡੀ ਪਰੂਫ ਨਹੀਂ ਸੀ। ਜਿਸ ਕਾਰਨ ਉਸਨੇ ਕਮਰਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਅੱਜ ਸਵੇਰੇ ਜਦੋਂ ਉਹ ਕਲੋਨੀ ਵਿੱਚ ਗੇੜਾ ਮਾਰਨ ਲਈ ਗਿਆ ਤਾਂ ਉਸਨੇ ਗਲੀ ਵਿਚ ਮਲਕੀਤ ਸਿੰਘ ਦੀ ਲਾਸ਼ ਪਈ ਦੇਖੀ। ਪ੍ਰਾਪਤ ਜਾਣਕਾਰੀ ਅਨੁਸਾਰ ਜਗਤਾਰ ਸਿੰਘ ਉਸਨੂੰ ਆਪਣੇ ਰਿਹਾਇਸ਼ੀ ਕਮਰੇ ਵਿਚ ਨਾਲ ਲੈ ਗਿਆ। ਜਿੱਥੇ ਦੋਵੇਂ ਮਿਲਕੇ ਦੇਰ ਰਾਤ ਤੱਕ ਸ਼ਰਾਬ ਪੀਂਦੇ ਰਹੇ। ਇਸ ਦੌਰਾਨ ਉਹਨਾਂ ਦੀ ਆਪਸ ਵਿੱਚ ਤਕਰਾਰ ਹੋ ਗਈ। ਜਿਸਦੇ ਚੱਲਦੇ ਜਗਤਾਰ ਸਿੰਘ ਨੇ ਮਲਕੀਤ ਸਿੰਘ ਦੇ ਸਿਰ ਵਿਚ ਇੱਟ ਮਾਰੀ, ਜਿਸ ਨਾਲ ਉਸਦੀ ਮੌਤ ਹੋ ਗਈ। ਉਸਦੀ ਲਾਸ਼ ਟਿਕਾਣੇ ਲਗਾਉਣ ਲਈ ਜਗਤਾਰ ਸਿੰਘ ਨੇ ਘੜੀਸ ਕੇ ਕੁਝ ਦੂਰ ਗਲੀ ਵਿਚ ਸੁੱਟ ਦਿੱਤੀ। ਰਾਮਾਂ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਦੋਸ਼ੀ ਜਗਤਾਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸਦੇ ਵਿਰੁੱਧ ਕਤਲ ਦੀ ਧਾਰਾ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।
ਸ਼ਰਾਬ ਦੇ ਨਸ਼ੇ 'ਚ ਆਪਸੀ ਤਕਰਾਰ 'ਚ ਇੱਕ ਵਿਅਕਤੀ ਦਾ ਇੱਟ ਮਾਰ ਕੇ ਕਤਲ
byMohinder Kumar Malhotra
-
0