ਗੜ੍ਹਦੀਵਾਲਾ, 25 ਜਨਵਰੀ (ਦੋਆਬਾ ਨਿਊਜ਼ ਲਾਈਵ)-ਬੀਤੇ ਦਿਨੀ ਪਿੰਡ ਪੱਸੀ ਕੰਡੀ ਦੇ ਵਸਨੀਕ ਮਦਰ ਟੇਰੇਸਾ ਆਈ ਟੀ.ਆਈ. ਦਸੂਹਾ ਦੇ ਚੇਅਰਮੈਨ ਅਤੇ ਪਿੰਡ ਪੱਸੀ ਕੰਡੀ ਦੇ ਸਾਬਕਾ ਸਰਪੰਚ ਕੁਲਵੀਰ ਸਿੰਘ ਦੀ ਬੇਵਕਤੀ ਮੌਤ ਹੋ ਗਈ ਸੀ ਜਿਸ ਸਬੰਧੀ ਕੁਲਬੀਰ ਸਿੰਘ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 27 ਜਨਵਰੀ ਦਿਨ ਸੋਮਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਪੱਸੀ ਕੰਡੀ ਵਿਖੇ ਪਾਏ ਜਾਣਗੇ ਉਪਰੰਤ ਅੰਤਿਮ ਅਰਦਾਸ ਸਮਾਗਮ 12 ਵਜੇ ਤੋਂ 2 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਮਿਆਣੀ ਰੋਡ ਦਸੂਹਾ ਵਿਖੇ ਹੋਵੇਗਾ। ਇਹ ਜਾਣਕਾਰੀ ਕੁਲਬੀਰ ਸਿੰਘ ਦੇ ਵੱਡੇ ਭਰਾ ਡਾਕਟਰ ਸ਼ਿਵ ਸਿੰਘ ਨੇ ਦਿੱਤੀ।