ਗੜ੍ਹਦੀਵਾਲਾ 28 ਜਨਵਰੀ (ਦੋਆਬਾ ਨਿਊਜ਼ ਲਾਈਵ) ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਉਪ ਪ੍ਰਧਾਨ ਉੱਘੇ ਸਮਾਜ ਸੇਵੀ ਬਲਰਾਮ ਸਿੰਘ ਰੰਧਾਵਾ ਨੂੰ ਉਹਨਾਂ ਦੀਆਂ ਸਮਾਜ ਪ੍ਰਤੀ ਦਿੱਤੀਆਂ ਜਾ ਰਹੀਆਂ ਦਿਨ ਰਾਤ ਸੇਵਾਵਾਂ ਨੂੰ ਮਦਦੇਨਜ਼ਰ ਰੱਖਦੇ ਹੋਏ 76ਵੇਂ ਗਣਤੰਤਰਤਾ ਦਿਵਸ ਮੌਕੇ ਪੁਲਿਸ ਗਰਾਉਂਡ ਹੁਸ਼ਿਆਰਪੁਰ ਵਿਖੇ 26 ਜਨਵਰੀ 2025 ਨੂੰ ਸ. ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆl ਇਸ ਮੌਕੇ ਸਰਦਾਰ ਬਲਰਾਮ ਸਿੰਘ ਨੇ ਵਿਸ਼ੇਸ਼ ਤੌਰ ਤੇ ਸਮੂਹ ਸਖਸ਼ੀਅਤਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਮਾਜ ਪ੍ਰਤੀ ਅਗਾਂਹ ਵੀ ਅਨੇਕਾਂ ਕਾਰਜਾਂ ਲਈ ਤੱਤਪਰ ਰਹਾਂਗਾ ਕਿਉਂਕਿ ਅਜੋਕੇ ਸਮੇਂ ਵਿੱਚ ਸਰਬੱਤ ਦਾ ਭਲਾ ਕਰਨਾ ਸਭ ਤੋਂ ਵੱਡਾ ਪੁੰਨ ਹੈ ਅਤੇ ਸਾਨੂੰ ਸਭ ਨੂੰ ਕਰਦੇ ਰਹਿਣਾ ਚਾਹੀਦਾ ਹੈ l ਇਸ ਮੌਕੇ ਐਮ. ਐਲ. ਏ ਬ੍ਰਹਮ ਸ਼ੰਕਰ ਜਿੰਪਾ, ਡਿਪਟੀ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ ਅਤੇ ਜ਼ਿਲ੍ਹਾ ਪੁਲਿਸ ਮੁੱਖੀ ਸੁਰੇਂਦਰ ਲਾਂਬਾ ਅਤੇ ਹੋਰ ਹਾਜ਼ਿਰ ਸਨl
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਹੁਸ਼ਿਆਰਪੁਰ ਦੇ ਉਪ ਪ੍ਰਧਾਨ ਬਲਰਾਮ ਸਿੰਘ ਰੰਧਾਵਾ ਵਿਸ਼ੇਸ਼ ਤੌਰ ਤੇ ਸਨਮਾਨਿਤ
byMohinder Kumar Malhotra
-
0