ਪੁਲਿਸ ਥਾਣਾ ਗੜ੍ਹਦੀਵਾਲਾ ਵੱਲੋਂ ਤਿੰਨ ਵਿਅਕਤੀ ਪੰਜ ਚੋਰੀ ਦੇ ਮੋਟਰਸਾਈਕਲਾਂ ਸਮੇਤ ਗਿ੍ਫਤਾਰ।

ਗੜ੍ਹਦੀਵਾਲਾ 28 ਜਨਵਰੀ (ਦੋਆਬਾ ਨਿਊਜ਼ ਲਾਈਵ) ਸ੍ਰੀ ਸੁਰਿੰਦਰ ਲਾਂਬਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕੱਸਦੇ ਹੋਏ, ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ.ਕਪਤਾਨ ਪੁਲਿਸ/ ਤਫਤੀਸ਼ ਹੁਸ਼ਿਆਰਪੁਰ, ਸ੍ਰੀ ਦਵਿੰਦਰ ਸਿੰਘ ਬਾਜਵਾ ਪੀਪੀਐਸ ਉਪ ਕਪਤਾਨ ਪੁਲਿਸ ਸਬ-ਡਵੀਜ਼ਨ ਟਾਂਡਾ ਜੀ ਦੀ ਯੋਗ ਨਿਗਰਾਨੀ ਹੇਠ ਥਾਣਾ ਗੜ੍ਹਦੀਵਾਲਾ ਦੇ ਮੁੱਖੀ ਸਬ- ਇੰਸਪੈਕਟਰ ਗੁਰਸਾਹਿਬ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਤਿੰਨ ਵਿਅਕਤੀ ਪੰਜ ਚੋਰੀ ਦੇ ਮੋਟਰਸਾਈਕਲਾਂ ਸਮੇਤ ਗਿ੍ਫਤਾਰ ਕਰਨ ਕਾਮਯਾਬੀ ਹਾਸਲ ਕੀਤੀ।ਇਸ ਸਬੰਧੀ ਐਸ.ਐਚ.ਓ ਗੁਰਸਾਹਿਬ ਸਿੰਘ ਨੇ ਦੱਸਿਆ ਕਿ SI ਸਤਪਾਲ ਸਿੰਘ ਨੇ  ਮੁਖਬਰ ਖਾਸ  ਦੀ ਇਤਲਾਹ ਤੇ ਪਿੰਡ ਚੋਹਕਾ ਵੱਲੋਂ ਤਿੰਨ ਨੌਜਵਾਨ ਮੋਟਰਸਾਈਕਲਾ ਪਰ. ਸਵਾਰ ਹੋ ਕੇ ਆਉਂਦੇ ਵਿਅਕਤੀਆਂ ਨੂੰ ਰੋਕ ਕੇ ਨਾਮ ਪਤਾ ਪੁੱਛਿਆ ਤਾਂ ਮੋਟਰਸਾਈਕਲ ਨੰਬਰੀ PB-07 AK-4550 ਮਾਰਕਾ ਪਲਟੀਨਾ ਰੰਗ ਕਾਲਾ ਦੇ ਚਾਲਕ ਨੇ ਆਪਣਾ ਨਾਮ ਸੁਰਿੰਦਰ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਪਿੰਡ ਖੁਣ ਖੁਣ ਸਰਕੀ ਥਾਣਾ ਦਸੂਹਾ ਹਾਲ ਵਾਸੀ ਪਿੰਡ ਡੱਫਰ ਥਾਣਾ ਗੜਦੀਵਾਲਾ ਜਿਲਾ ਹੁਸ਼ਿਆਰਪੁਰ ਦੱਸਿਆ ਅਤੇ ਉਸਦੇ ਪਿੱਛੇ ਬੈਠੇ ਨੌਜਵਾਨ ਨੇ ਆਪਣਾ ਨਾਮ ਸਰਵਣ ਸਿੰਘ ਪੁੱਤਰ ਪ੍ਰਕਾਸ ਸਿੰਘ ਵਾਸੀ ਪਿੰਡ ਖੁਣ ਖੁਣ ਸਰਕੀ ਥਾਣਾ ਦਸੂਹਾ ਹਾਲ ਵਾਸੀ ਪਿੰਡ ਡੱਫਰ ਥਾਣਾ ਗੜਦੀਵਾਲਾ ਜਿਲਾ ਹੁਸ਼ਿਆਰਪੁਰ ਅਤੇ ਮੋਟਰਸਾਈਕਲ ਬਜਾਜ ਡਿਸਕਵਰ 150 CC ਰੰਗ ਕਾਲਾ ਦੇ ਚਾਲਕ ਨੇ ਆਪਣਾ ਨਾਮ ਮਨਜੀਤ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵਾਸੀ ਪਿੰਡ ਖੁਣ ਖੁਣ ਸਰਕੀ ਥਾਣਾ ਦਸੂਹਾ ਹਾਲ ਵਾਸੀ ਪਿੰਡ ਡੱਫਰ ਥਾਣਾ ਗੜਦੀਵਾਲਾ ਜਿਲਾ ਹੁਸ਼ਿਆਰਪੁਰ ਦੱਸਿਆ ।ਉੱਕਤ ਵਿਅਕਤੀਆਂ ਦੀ  ਪੁਲੀਸ ਵਲੋਂ ਸਖਤੀ ਨਾਲ ਪੁੱਛਗਿੱਛ ਕਰਨ ਤੇ ਉਨ੍ਹਾਂ ਦੀ ਨਿਸ਼ਾਨਦੇਹੀ  ਪੰਜ ਚੋਰੀ ਚੋਰੀਸ਼ੁਦਾ ਮੋਟਰਸਾਈਕਲ ਬਰਾਮਦ  ਕੀਤੇ ਗਏ।ਪੁਲਿਸ ਵਲੋਂ ਤਿੰਨਾਂ ਵਿਅਕਤੀਆਂ ਨੂੰ ਪੰਜ ਚੋਰੀਸ਼ੁਦਾ ਮੋਟਰਸਾਈਕਲਾਂ ਸਮੇਤ ਕਾਬੂ ਕਰਕੇ ਕਾਰਵਾਈ ਅਮਲ ਵਿੱਚ ਲਿਆਦੀ ਗਈ।

Post a Comment

Previous Post Next Post