ਸਵ: ਮਨੀ ਸੋਤਲਾ ਦੀ ਯਾਦ 'ਚ ਬ੍ਰਾਇਓ ਫਿਟਨੈਸ ਕਲੱਬ ਵੱਲੋਂ 5 ਵੇਂ ਬੈਂਚਪ੍ਰੈਸ, ਡੈੱਡਲਿਫਟ ਅਤੇ ਪਲੈਂਕ ਮੁਕਾਬਲੇ 13 ਨੂੰ

ਗੜ੍ਹਦੀਵਾਲਾ, 06 ਜੁਲਾਈ (ਕਰਮਜੀਤ ਬਾਹਲਾ)
- ਬ੍ਰਾਇਓ ਫਿਟਨੈਸ ਕਲੱਬ ਦੇ ਮਾਲਕ  ਸੰਜੀਵ ਠਾਕੁਰ ਵੱਲੋਂ ਸਵਰਗੀ ਮਨੀ ਸੋਤਲਾ ਦੀ ਯਾਦ ਵਿੱਚ ਦਸੂਹਾ ਹੁਸ਼ਿਆਰਪੁਰ ਰੋਡ 'ਤੇ ਸਥਿਤ ਰੋਬਿਨ ਪੈਲਸ ਅੱਡਾ ਦੁਸੜਕਾ ਵਿਖੇ 5 ਵੇਂ ਬੈਂਚਪ੍ਰੈਸ, ਡੈੱਡਲਿਫਟ ਅਤੇ ਪਲੈਂਕ ਮੁਕਾਬਲੇ 13 ਜੁਲਾਈ ਦਿਨ ਐਤਵਾਰ ਨੂੰ ਕਰਵਾਏ ਜਾਣਗੇ ਜਿਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਕੈਂਪ ਦੇ ਸਪੌਂਸਰ ਦੀਪਕ ਨਿਊਜ਼ੀਲੈਂਡ, ਬੰਟੀ ਯੂਐਸਏ, ਮੰਜੀਤ ਫਰੂਟ ਨਰਸਰੀ ਨੇੜੇ ਦੁਸੜਕਾ, ਕਮਲ, ਲਾਈਵ ਟ੍ਰੀ , ਜਗਜੀਤ ਦੁਸੜਕਾ ਅਤੇ 
 ਸੰਜੀਵ ਠਾਕੁਰ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਜਾ ਰਿਹਾ ਹੈ। ਸਵ: ਮਨੀ ਸੋਤਲਾ ਦੀ ਯਾਦ ਵਿਚ ਕਰਵਾਏ ਜਾ ਰਹੇ ਇਨ੍ਹਾਂ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਜੀਵ ਠਾਕੁਰ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਜੇਤੂਆਂ ਨੂੰ ਸਨਮਾਨਿਤ ਕਰਦੇ ਹੋਏ ਪਹਿਲੇ ਡੈੱਡ ਲਿਫਟ ਮੁਕਾਬਲੇ ਲਈ  ਪਹਿਲਾ ਇਨਾਮ 3100 ਰੁਪਏ, ਦੂਜਾ ਇਨਾਮ 2100 ਰੁਪਏ ਅਤੇ ਤੀਜਾ ਇਨਾਮ 1500 ਰੁਪਏ ਦੀ ਰਾਸ਼ੀ ਦਾ ਦਿੱਤਾ ਜਾਵੇਗਾ। ਦੂਜੇ ਡੈੱਡ ਲਿਫਟ 100 ਕਿਲੋਗ੍ਰਾਮ ਓਪਨ ਵਰਗ ਮੁਕਾਬਲੇ ਦੇ ਜੇਤੂਆਂ ਨੂੰ ਪਹਿਲਾ ਇਨਾਮ 3500 ਰੁਪਏ ਦੂਜਾ 2500 ਰੁਪਏ ਅਤੇ ਤੀਜਾ 1500 ਰੁਪਏ ਦੀ ਰਾਸ਼ੀ ਦਾ ਦਿੱਤਾ ਜਾਵੇਗਾ। ਤੀਜੇ ਡੈੱਡ ਲਿਫਟ 70 ਕਿਲੋਗ੍ਰਾਮ ਤੋਂ ਘੱਟ ਵਰਗ ਮੁਕਾਬਲੇ ਦੇ ਜੇਤੂਆਂ ਨੂੰ ਪਹਿਲਾ ਇਨਾਮ 2100 ਰੁਪਏ, ਦੂਜਾ ਇਨਾਮ 1500 ਰੁਪਏ ਅਤੇ ਤੀਜਾ ਇਨਾਮ 1100 ਰੁਪਏ ਦੀ ਰਾਸ਼ੀ ਦਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਪਹਿਲੇ ਬੈਂਚ-ਪ੍ਰੈਸ ਮੁਕਾਬਲੇ ਵਿੱਚ 50 ਤੋਂ 60 ਕਿਲੋਗ੍ਰਾਮ ਵਰਗ ਦੇ ਵਿਜੇਤਾਵਾਂ ਨੂੰ  ਨਗਦ ਪੁਰਸਕਾਰ ਦੀ ਕੀ ਸਨਮਾਨਿਤ ਕੀਤਾ ਜਾਵੇਗਾ। ਤੀਜੇ ਬੈਂਚ-ਪ੍ਰੈਸ ਦੇ 70 ਤੋਂ 80 ਕਿਲੋਗ੍ਰਾਮ ਵਰਗ ਮੁਕਾਬਲੇ ਦੇ ਜੇਤੂਆਂ ਨੂੰ  ਵੀ ਨਗਦ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਪੰਜਵੇਂ ਬੈਂਚ-ਪ੍ਰੈਸ 90 ਤੋਂ 100 ਕਿਲੋਗ੍ਰਾਮ ਵਰਗ ਮੁਕਾਬਲੇ ਦੇ ਵਿਜੇਤਾਵਾਂ ਨੂੰ ਵੀ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ।। ਸੰਜੀਵ ਠਾਕੁਰ ਨੇ ਦੱਸਿਆ ਕਿ ਇਸ ਦੌਰਾਨ ਪਲੈਂਕ ਵਿੱਚ ਭਾਗ ਲੈਣ ਵਾਲੇ ਵਿਜੇਤਾਵਾਂ ਨੂੰ ਵੀ ਸਨਮਾਨਿਤ  ਨੂੰ ਵੀ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗ। ਉਨ੍ਹਾਂ ਦੱਸਿਆ ਕਿ ਇਸ ਮੌਕੇ ਬ੍ਰਾਇਓ ਫਿਟਨੈਸ ਕਲੱਬ ਵੱਲੋਂ ਹਰਸੀਰਤ ਕੌਰ ਨੂੰ 5100 ਰੁਪਏ ਦੀ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਹਰੇਕ ਜੇਤੂ ਨੂੰ ਮੈਡਲ ਅਤੇ ਟਰਾਫੀਆਂ ਦਿੱਤੀਆਂ ਜਾਣਗੀਆਂ।

ਫੋਟੋ, ਮੁਕਾਬਲਿਆਂ ਦੀ ਜਾਣਕਾਰੀ ਦਿੰਦੇ ਹੋਏ ਸੰਜੀਵ, ਨਵਦੀਪ ਸਿੰਘ ਦੀਪਾ ਅਤੇ ਉਹਨਾਂ ਦੇ ਸਾਥੀ

Post a Comment

Previous Post Next Post