ਆਟੋਮੈਟਿਕ ਆਧੁਨਿਕ ਜਰਮਨ ਮਸ਼ੀਨਾਂ ਨਾਲ ਹੋਣਗੇ ਸਾਰੇ ਟੈਸਟ : ਡਾ ਐਸ ਕੇ ਹੀਰਾ, ਡਾ ਸੌਰਵ ਹੀਰਾ, ਡਾ ਗਰਿਮਾ ਹੀਰਾ
ਹੁਸ਼ਿਆਰਪੁਰ/ ਮਾਹਿਲਪੁਰ 14 ਜੂਨ (ਮਹਿੰਦਰ ਮਲਹੋਤਰਾ)- ਹੁਸ਼ਿਆਰਪੁਰ ਦੀ ਪ੍ਰਸਿੱਧ 'ਹੀਰਾ ਕਲੀਨਿਕ ਲੈਬ' ਵੱਲੋਂ ਮਾਹਿਲਪੁਰ ਦੇ ਇਲਾਕਾ ਨਿਵਾਸੀਆਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਲਈ ਹੁਸ਼ਿਆਰਪੁਰ-ਚੰਡੀਗੜ੍ਹ ਰੋਡ 'ਤੇ ਸਥਿਤ ਗੁਰੂ ਕਿਰਪਾ ਮਾਰਕੀਟ ਦੇ ਸਾਹਮਣੇ ਆਪਣੀ
ਹੀਰਾ ਕਲੀਨਿਕ ਲੈਬ' ਦੀ ਨਵੀਂ ਬਰਾਂਚ ਦਾ ਸ਼ਾਨਦਾਰ ਉਦਘਾਟਨ ਕੀਤਾ ਗਿਆ। ਇਸ ਸ਼ੁਭ ਅਵਸਰ 'ਤੇ ਸਭ ਤੋਂ ਪਹਿਲਾਂ ਸਵੇਰੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਜਿਸ ਉਪਰੰਤ ਰਾਗੀ ਜਥੇ ਵੱਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਜਰਮਨ ਦੀਆਂ ਆਧੁਨਿਕ ਅਤੇ ਆਟੋਮੈਟਿਕ ਮਸ਼ੀਨਾਂ ਨਾਲ ਲੈਸ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਐਸ ਕੇ ਹੀਰਾ ਨੇ ਦੱਸਿਆ ਕਿ ਹੁਸ਼ਿਆਰਪੁਰ ਦੀ ਤਰ੍ਹਾਂ ਮਾਹਿਲਪੁਰ ਬਰਾਂਚ ਵਿੱਚ ਵੀ ਸਾਰੀਆਂ ਮਸ਼ੀਨਾਂ ਜਰਮਨ ਦੀਆਂ ਅਤੇ ਪੂਰੀ ਤਰ੍ਹਾਂ ਆਟੋਮੈਟਿਕ ਹਨ। ਉਨ੍ਹਾਂ ਕਿਹਾ ਕਿ ਮਾਹਿਲਪੁਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਬਹੁਤ ਸਾਰੇ ਮਰੀਜ਼ ਟੈਸਟ ਕਰਵਾਉਣ ਲਈ ਹੁਸ਼ਿਆਰਪੁਰ ਆਉਂਦੇ ਸਨ। ਮਰੀਜ਼ਾਂ ਦੀ ਸਹੂਲਤ ਅਤੇ ਉਨ੍ਹਾਂ ਦੇ ਸਮੇਂ ਦੀ ਬੱਚਤ ਨੂੰ ਮੁੱਖ ਰੱਖਦੇ ਹੋਏ ਹੀ ਇਹ ਨਵੀਂ ਬਰਾਂਚ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ।
ਇੱਕੋ ਛੱਤ ਹੇਠ ਸਾਰੇ ਟੈਸਟ ਅਤੇ ਰੇਟਾਂ ਵਿੱਚ ਵੱਡੀ ਛੋਟ........
ਡਾਕਟਰ ਹੀਰਾ ਨੇ ਵਿਸ਼ੇਸ਼ ਤੌਰ 'ਤੇ ਦੱਸਿਆ ਕਿ:
ਹੁਣ ਮਰੀਜ਼ਾਂ ਨੂੰ ਕਿਸੇ ਵੀ ਤਰ੍ਹਾਂ ਦੇ ਟੈਸਟ ਲਈ ਜਲੰਧਰ ਜਾਂ ਕਿਸੇ ਹੋਰ ਵੱਡੇ ਸ਼ਹਿਰ ਜਾਣ ਦੀ ਲੋੜ ਨਹੀਂ ਪਵੇਗੀ। ਲੈਬ ਵਿੱਚ ਸਾਰੇ ਜ਼ਰੂਰੀ ਟੈਸਟ ਇੱਕੋ ਜਗ੍ਹਾ 'ਤੇ ਉਪਲਬਧ ਹੋਣਗੇ।ਉਹਨਾਂ ਕਿਹਾ ਕਿ ਆਮ ਲੈਬਾਰਟਰੀਆਂ ਦੇ ਮੁਕਾਬਲੇ ਇੱਥੇ ਟੈਸਟਾਂ ਦੇ ਰੇਟਾਂ ਵਿੱਚ ਕਾਫੀ ਵੱਡੀ ਛੋਟ ( ਰਿਆਤ ) ਦਿੱਤੀ ਗਈ ਹੈ, ਤਾਂ ਜੋ ਗਰੀਬ ਅਤੇ ਲੋੜਵੰਦ ਲੋਕ ਵੀ ਇਸਦਾ ਲਾਭ ਲੈ ਸਕਣ। ਡਾ ਡਾਕਟਰ ਐਸ ਕੇ ਹੀਰਾ ਨੇ ਵਿਸ਼ੇਸ਼ ਤੌਰ ਤੇ ਦੱਸਿਆ ਕਿ ਹੀਰਾ ਕਲੀਨਿਕ ਲੈਬ NABL ਮਾਨਤਾ ਪ੍ਰਾਪਤ ਹੈ ਇਸ ਤੋਂ ਅੱਗੇ ਡਾਕਟਰ ਹੀਰਾ ਨੇ ਦੱਸਿਆ ਕਿ ਤਮਾਮ ਟੈਸਟਾਂ ਦੇ ਕੰਟਰੋਲ ਰੋਜਾਨਾ ਲਗਾਏ ਜਾਂਦੇ ਹਨ
ਮਾਹਿਰ ਡਾਕਟਰਾਂ ਦੀ ਮਿਲੇਗੀ ਨਿਗਰਾਨੀ
ਉਹਨਾਂ ਦੱਸਿਆ ਕਿ ਮਾਹਿਲਪੁਰ ਵਿਖੇ ਹੀਰਾ ਲੈਬ ਗੁਰੂ ਕਿਰਪਾ ਮਾਰਕੀਟ ਦੇ ਸਾਹਮਣੇ ਹੁਸ਼ਿਆਰਪੁਰ -ਚੰਡੀਗੜ੍ਹ ਰੋਡ ਉੱਤੇ ਖੋਲੀ ਗਈ ਹੈ। ਉਹਨਾਂ ਦੱਸਿਆ ਕਿ ਇੱਥੇ ਡਾ. ਐਸ. ਕੇ. ਹੀਰਾ ਐਮ. ਡੀ. ਪੈਥੋਲੋਜੀ, ਡਾ. ਸੌਰਵ ਹੀਰਾ ਐਮ. ਡੀ. ਪੈਥੋਲੋਜੀ ਅਤੇ ਡਾ ਗਰਿਮਾ ਐਮ. ਡੀ. ਪੈਥੋਲੋਜੀ ਆਪਣੀਆਂ ਸੇਵਾਵਾਂ ਦੇਣਗੇ। ਇਸ ਮੌਕੇ ਸੰਤ ਸਤਨਾਮ ਦਾਸ ਗੱਜਰ ਮਹਿਦੂਦ ਵਾਲੇ ਡਾ. ਜੇ.ਪੀ.ਐਸ. ਬੈਂਸ, ਡਾ ਜੇ.ਐਸ. ਸੈਣੀ, ਡਾ. ਜੇ.ਐਸ. ਥਿੰਦ, ਡਾ. ਦਿਲਬਾਗ ਰਾਏ ਸਾਬਕਾ ਐਸ.ਐਮ.ਓ. ਰਾਉ ਕੈਂਡੋਵਾਲ, ਡਾ. ਬਲਜਿੰਦਰ ਕੁਮਾਰ ਐਮ.ਐਸ. ਸਰਜਰੀ ਮਾਹਿਲਪੁਰ, ਡਾ. ਹਰਦੀਪ, ਡਾ, ਬਲਜਿੰਦਰ ਭਾਮ, ਡਾ. ਅਸ਼ੋਕ ਗੁਪਤਾ, ਡਾ. ਹਰਨੂਰ ਸਿੰਘ, ਡਾ. ਉਦਿਤ ਸ਼ਰਮਾ, ਡਾ. ਮਨਮੋਹਨ ਸਿੰਘ (ਅਵਤਾਰ ਹਸਪਤਾਲ), ਡਾ. ਮਨਜੋਤ, ਡਾ. ਸੁਰਿੰਦਰ, ਡਾ. ਕਮਲਜੀਤ, ਠਾਕੁਰ ਮੱਖਣ ਸਿੰਘ ਤੇ ਠੇਕੇਦਾਰ ਭਗਵਾਨ ਦਾਸ ਸਿੱਧੂ ਆਦਿ ਹਾਜਰ ਸਨ।