ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਜਿਲਾ ਹੁਸ਼ਿਆਰਪੁਰ ਯੂਨਿਟ ਦੀ ਹੋਈ ਮੀਟਿੰਗ।

*ਨਿਰਪੱਖ ਅਤੇ ਉਸਾਰੂ ਪੱਤਰਕਾਰੀ ਕਰਨ ਅਤੇ ਪੱਤਰਕਾਰਾਂ ਦੀ ਏਕਤਾ ਨੂੰ ਮਜਬੂਤ ਕਰਨ 'ਤੇ ਦਿੱਤਾ ਜ਼ੋਰ*

ਹੁਸ਼ਿਆਰਪੁਰ,14 ਮਈ (ਮਹਿੰਦਰ ਮਲਹੋਤਰਾ)-ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ (ਰਜਿ:) ਪੰਜਾਬ ਇੰਡੀਆ ਦੇ ਜ਼ਿਲ੍ਹਾ ਹੁਸ਼ਿਆਰਪੁਰ ਯੂਨਿਟ ਦੀ ਮੀਟਿੰਗ ਜਗਤਾਰ ਸਿੰਘ ਭੁੰਗਰਨੀ ਦੀ ਪ੍ਰਧਾਨਗੀ ਹੇਠ ਸੀਪੀਆਈ ਦਫਤਰ ਹੀਰਾ ਕਲੋਨੀ ਹੁਸ਼ਿਆਰਪੁਰ ਵਿਖੇ ਸੰਪੰਨ ਹੋਈ, ਜਿਸ ਵਿੱਚ ਵੱਖ-ਵੱਖ ਯੂਨਿਟਾਂ ਦੇ ਪ੍ਰਧਾਨ ਅਤੇ ਮੈਂਬਰ ਸਾਹਿਬਾਨਾਂ ਨੇ ਹਿੱਸਾ ਲਿਆ। ਮੀਟਿੰਗ ਦਾ ਏਜੰਡਾ ਸਲੇਰਨ ਡੈਮ ਵਿਖੇ ਹੋਈ ਮੀਟਿੰਗ ਦਾ ਰਿਵਿਊ, ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਅਤੇ ਐਸੋਸੀਏਸ਼ਨ ਦੇ ਨਵੇਂ ਆਈ ਕਾਰਡ ਦੇਣਾ ਸੀ। ਮੀਟਿੰਗ ਵਿੱਚ ਸੂਬਾ ਪ੍ਰਧਾਨ ਸਰਦਾਰ ਬਲਵੀਰ ਸਿੰਘ ਸੈਣੀ ਨੇ ਪੱਤਰਕਾਰਾਂ ਨੂੰ ਫੀਲਡ ਵਿੱਚ ਆ ਰਹੀਆਂ ਮੁਸ਼ਕਿਲਾਂ ਅਤੇ ਉਹਨਾਂ ਦੇ ਹੱਲ ਸਬੰਧੀ ਵਿਸਥਾਰ ਪੂਰਵਕ ਚਰਚਾ ਕੀਤੀ। ਉਨ੍ਹਾਂ ਨਿਰਪੱਖ ਅਤੇ ਉਸਾਰੂ ਪੱਤਰਕਾਰੀ ਕਰਨ ਅਤੇ ਪੱਤਰਕਾਰਾਂ ਦੀ ਏਕਤਾ ਨੂੰ ਮਜਬੂਤ ਕਰਨ 'ਤੇ ਜ਼ੋਰ ਦਿੱਤਾ। ਇਸ ਮੌਕੇ ਸਾਰੇ ਬੁਲਾਰਿਆਂ ਨੇ 2 ਮਈ ਨੂੰ ਕਰਵਾਏ ਵਿਸ਼ੇਸ਼ ਸੈਮੀਨਾਰ ਦੀ ਸ਼ਲਾਘਾ ਕਰਦਿਆਂ ਇਸ ਨੂੰ ਜਥੇਬੰਦੀ ਦਾ ਉਸਾਰੂ ਕਦਮ ਦੱਸਿਆ। ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ਹੀਰਾ ਕਲੋਨੀ ਸਥਿਤ ਸੀਪੀਆਈ ਦੇ ਦਫਤਰ ਵਿਖੇ ਹਰ ਮਹੀਨੇ ਦੀ 13 ਤਰੀਕ ਨੂੰ ਸਵੇਰੇ 10 ਵਜੇ ਤੋਂ 12 ਵਜੇ ਤੱਕ ਜ਼ਿਲ੍ਹਾ ਪੱਧਰੀ ਮੀਟਿੰਗ ਹੋਇਆ ਕਰੇਗੀ ਜਿਸ ਵਿੱਚ ਜ਼ਿਲ੍ਹੇ ਦੇ ਸਾਰੇ ਪੱਤਰਕਾਰ ਸ਼ਾਮਿਲ ਹੋਣਾ ਯਕੀਨੀ ਬਣਾਉਣਗੇ। ਇਸ ਮੀਟਿੰਗ ਵਿੱਚ ਹਿੱਸਾ ਲੈਣ ਵਾਲੇ ਸਮੂੰਹ ਪੱਤਰਕਾਰਾਂ ਨੂੰ ਨਵੇਂ ਕਾਰਡ ਸਾਲ 2026-27 ਲਈ ਵੀ ਜਾਰੀ ਕੀਤੇ ਗਏ। ਮੀਟਿੰਗ ਦੇ ਅੰਤ ਵਿੱਚ ਜਗਤਾਰ ਸਿੰਘ ਭੁੰਗਰਨੀ ਨੇ ਆਏ ਸਾਰੇ ਪੱਤਰਕਾਰਾਂ ਦਾ ਧੰਨਵਾਦ ਕੀਤਾ ਅਤੇ ਸਮੂਹ ਪੱਤਰਕਾਰਾਂ ਨੂੰ ਜਥੇਬੰਦੀ ਵੱਲੋਂ ਸਾਰੀਆਂ ਮੀਟਿੰਗਾਂ ਵਿੱਚ ਲਾਜ਼ਮੀ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਮੌਂਕੇ ਬਲਵੀਰ ਸਿੰਘ ਸੈਣੀ, ਤਰਸੇਮ ਦੀਵਾਨਾ, ਅਸ਼ਵਨੀ ਸ਼ਰਮਾ, ਗੁਰਬਿੰਦਰ ਸਿੰਘ ਪਲਾਹਾ, ਸ਼੍ਰੀਮਤੀ ਨੀਤੂ ਸ਼ਰਮਾ, ਸ਼੍ਰੀਮਤੀ ਜਯੋਤਸਨਾ ਵਿੱਜ, ਜਗਤਾਰ ਸਿੰਘ ਭੂੰਗਰਨੀ, ਸੰਜੀਵ ਦਾਦੂਵਾਲ, ਪੰਕਜ ਕੁਮਾਰ, ਵਿਵੇਕ ਅਗਨੀਹੋਤਰੀ, ਮਾਸਟਰ ਮੋਹਨ ਸਿੰਘ ਡਾਂਡੀਆਂ, ਸੰਜੀਵ ਬੇਦੀ, ਚੰਦਰਪਾਲ ਸਾਂਈ, ਸ਼ਰਨਜੀਤ ਸਿੰਘ ਪਿੱਪਲਾਂਵਾਲਾ, ਅਤੇ ਜਸਵੀਰ ਸਿੰਘ ਪ੍ਰਧਾਨ ਮੇਹਟਿਆਣਾ ਯੂਨਿਟ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪੱਤਰਕਾਰ ਹਾਜ਼ਰ ਸਨ।

Post a Comment

Previous Post Next Post