ਗੜ੍ਹਦੀਵਾਲਾ, 28 ਅਗਸਤ (ਅਦਾਰਾ ਦੋਆਬਾ ਨਿਊਜ਼ ਲਾਈਵ)- ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ, ਪੰਜਾਬ ਦੇ ਅਧਾਰਤ ਬਣੀ ਸਾਂਝੀ ਤਾਲਮੇਲ ਕਮੇਟੀ ਵਲੋਂ ਮੁੱਖ ਮੰਤਰੀ ਦੇ ਘਟੀਆ ਵਿਵਹਾਰ ਅਤੇ ਮੀਟਿੰਗ ਤੋਂ ਭੱਜਣ ਦੇ ਵਿਰੋਧ ਵਿੱਚ ਮੁੱਖ ਮੰਤਰੀ ਦੀਆਂ ਅਰਥੀਆਂ ਫੂਕਣ ਦੇ ਦਿੱਤੇ ਸੱਦੇ ਤਹਿਤ ਅੱਜ ਪੀ. ਐੱਚ. ਸੀ. ਭੂੰਗਾ ਵਿਖੇ ਐੱਸ. ਐੱਮ. ਓ. ਮੈਡੀਕਲ ਸਪੈਸ਼ਲਿਸਟ ਡਾਕਟਰ ਸੁਦੇਸ਼ ਰਾਜਨ ਦੀ ਅਗਵਾਈ ਹੇਠ ਸਮੂਹ ਮੁਲਾਜਮਾ ਵੱਲੋਂ ਮੁੱਖ ਮੰਤਰੀ ਦੀ ਅਰਥੀ ਫੂਕੀ ਗਈ ਅਤੇ ਸਰਕਾਰ ਦਾ ਪਿਟ ਸਿਆਪਾ ਕੀਤਾ ਗਿਆ। ਇਸ ਮੌਕੇ ਆਗੂਆਂ ਵੱਲੋ ਮੁੱਖ ਮੰਤਰੀ ਦੇ ਹੰਕਾਰ ਭਰੇ ਵਤੀਰੇ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਇਸ ਮੌਕੇ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਮਾਨਯੋਗ ਹਾਈ ਕੋਰਟ ਦੇ ਫੈਸਲੇ ਤਹਿਤ ਤੁਰੰਤ ਮਹਿਗਾਈ ਭੱਤੇ ਦਾ ਭੁਗਤਾਨ ਕਰੇ ਅਤੇ ਮੰਗ ਪੱਤਰ ਵਿੱਚ ਦਰਜ ਬਾਕੀ ਮੰਗਾਂ ਦਾ ਨਿਪਟਾਰਾ ਕਰੇ। ਇਸ ਮੌਕੇ ਆਗੂਆਂ ਵਲੋਂ 27 ਅਗਸਤ ਨੂੰ ਸਮੂਹਿਕ ਛੁੱਟੀ ਲੈਕੇ ਰੋਸ ਧਰਨਿਆਂ ਵਿੱਚ ਵੱਡੇ ਪੱਧਰ ਤੇ ਕੀਤੀ ਸ਼ਮੂਲੀਅਤ ਲਈ ਧੰਨਵਾਦ ਕੀਤਾ ਅਤੇ ਸਰਕਾਰ ਵਲੋਂ ਛੁੱਟੀ ਸਬੰਧੀ ਜੋ ਪੱਤਰ ਜਾਰੀ ਕੀਤਾ ਹੈ, ਉਸਦੀ ਨਿਖੇਧੀ ਕਰਦਿਆਂ ਉਸ ਨੂੰ ਵੀ ਮੌਕੇ ਤੇ ਸਾੜਿਆ ਗਿਆ ਅਤੇ ਮੁੱਖ ਮੰਤਰੀ ਵੱਲੋਂ ਜੋ ਪਿਛਲੇ ਕੱਲ ਟਵੀਟ ਕਰਕੇ ਕਿਹਾ ਸੀ ਕਿ ਸੰਘਰਸ਼ ਤੇ ਮੀਟਿੰਗ ਦੋਨੋਂ ਇੱਕੋ ਸਮੇਂ ਨਹੀਂ ਹੋ ਸਕਦੇ ਉਸ ਟਵੀਟ ਦੀਆਂ ਵੀ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਡਾਕਟਰ ਜਗਤਾਰ ਸਿੰਘ, ਸੀਨੀਅਰ ਫਾਰਮੇਸੀ ਅਫਸਰ ਬਲਵਿੰਦਰ ਸਿੰਘ, ਫਾਰਮੇਸੀ ਅਫਸਰ ਨਰਿੰਦਰ ਸਿੰਘ, ਫਾਰਮੇਸੀ ਅਫਸਰ ਗਗਨਪ੍ਰੀਤ, ਹੈਲਥ ਇੰਸਪੈਕਟਰ ਗੁਰਿੰਦਰਜੀਤ ਸਿੰਘ, ਸਟਾਫ਼ ਨਰਸ ਰਮਨਦੀਪ ਕੌਰ, ਹੈਲਥ ਕਰਮਚਾਰੀ ਜਤਿੰਦਰ ਕੁਮਾਰ, ਹੈਲਥ ਕਰਮਚਾਰੀ ਸਤਬੀਰ ਸਿੰਘ, ਹੈਲਥ ਕਰਮਚਾਰੀ ਸਰਤਾਜ ਸਿੰਘ, ਹੈਲਥ ਕਰਮਚਾਰੀ ਮਨਜਿੰਦਰ ਸਿੰਘ, ਲੈਬ ਟੈਕਨੀਸ਼ੀਅਲ ਅਮਨਦੀਪ, ਲੈਬ ਟੈਕਨੀਸ਼ੀਅਲ ਤਨੂ, ਮਲਟੀਪਰਪਸ ਹੈਲਥ ਵਰਕਰ (ਫੀਮੇਲ),ਸਮੇਤ ਵੱਡੀ ਗਿਣਤੀ ਵਿਚ ਮੁਲਾਜਮ ਹਾਜ਼ਰ ਸਨ।
ਫੋਟੋ ਕੈਪਸਨ : ਮੁੱਖ ਮੰਤਰੀ ਦਾ ਪੁਤਲਾ ਫੂਕਣ ਸਮੇਂ ਹਾਜ਼ਰ ਐੱਸ. ਐੱਮ.ਓ. ਡਾਕਟਰ ਸੁਦੇਸ਼ ਰਾਜਨ, ਡਾਕਟਰ ਜਗਤਾਰ ਸਿੰਘ ਸੀਨੀਅਰ ਫਾਰਮੇਸੀ ਅਫਸਰ ਬਲਵਿੰਦਰ ਸਿੰਘ ਤੇ ਹੋਰ ਕਰਮਚਾਰੀ ਹਾਜਰ ਸਨ।