26 ਤਰੀਕ ਨੂੰ ਪੇਸ਼ ਹੋਣ ਵਾਲੇ ਬਜਟ ਵਿੱਚ ਪੁਰਾਣੀ ਪੈਨਸ਼ਨ ਦੀ ਬਹਾਲੀ ਤੇ ਪੱਕੀ ਮੋਹਰ ਲਗਾਵੇ ਮਾਨ ਸਰਕਾਰ - ਪ੍ਰਿੰਸ ਗੜਦੀਵਾਲਾ, ਪ੍ਰਿਤਪਾਲ ਸਿੰਘ ਚੌਟਾਲਾ

ਗੜ੍ਹਦੀਵਾਲਾ 18 ਮਾਰਚ (ਦੋਆਬਾ ਨਿਊਜ਼ ਲਾਈਵ)- ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਹੁਸ਼ਿਆਰਪੁਰ ਦੀ ਇੱਕ ਅਹਿਮ ਮੀਟਿੰਗ (ਜਿਲ੍ਹਾ ਵਾਈਸ )ਪ੍ਰਧਾਨ ਪ੍ਰਿੰਸ ਗੜਦੀਵਾਲਾ, ਪ੍ਰਿਤਪਾਲ ਸਿੰਘ ਚੌਟਾਲਾ  ਦੀ ਪ੍ਰਧਾਨਗੀ ਵਿੱਚ ਹੋਈ I ਇਸ ਵਿੱਚ ਆਗੂ ਰਜਤ ਮਹਾਜਨ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ I 
ਇਸ ਮੌਕੇ ਜ਼ਿਲ੍ਹਾ ਸੀਨੀਅਰ ਆਗੂ ਜਗਵਿੰਦਰ ਸਿੰਘ, ਗੁਰਮੁੱਖ ਸਿੰਘ ਬਲਾਲਾ, ਨੇ ਬੋਲਦਿਆਂ  ਕਿਹਾ ਕਿ ਪੰਜਾਬ ਸਰਕਾਰ ਜੋ 26 ਮਾਰਚ ਨੂੰ ਬਜਟ ਪੇਸ਼ ਕਰਨ ਜਾ ਰਹੀ ਹੈ ਉਸ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਤੇ ਪੱਕੀ ਮੋਹਰ ਲਗਾਈ ਜਾਵੇ । ਉਹਨਾਂ ਕਿਹਾ ਕਿ ਸਰਕਾਰ ਦੁਆਰਾ ਅਧੂਰਾ ਨੋਟੀਫਿਕੇਸ਼ਨ ਕੀਤੇ ਨੂੰ ਲਗਭਗ ਤਿੰਨ ਸਾਲ ਦੇ ਕਰੀਬ ਸਮਾਂ ਹੋ ਗਿਆ ਹੈ ਪਰ ਇਸਦੀ ਐਸ.ਓ.ਪੀ ਅਜੇ ਤੱਕ ਜਾਰੀ ਨਹੀਂ ਕੀਤੀ ਗਈ ਹੈ,ਜਿਸਨੂੰ ਲੈ ਕੇ ਐਨ.ਪੀ.ਐਸ ਪੀੜਤ ਕਰਮਚਾਰੀਆਂ ਵਿੱਚ ਭਾਰੀ ਨਿਰਾਸ਼ਾ ਹੈ।ਉਨਾਂ ਕਿਹਾ ਕਿ ਐਨ.ਪੀ.ਐਸ ਪੀੜਤ ਕਰਮਚਾਰੀਆਂ ਨੂੰ ਆਉਣ ਵਾਲੇ ਬਜਟ ਤੋਂ ਬਹੁਤ ਆਸਾਂ ਹਨ ਅਤੇ ਉਹ ਬਜਟ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ l ਉਹਨਾਂ ਕਿਹਾ ਕਿ ਸਰਕਾਰ ਜਲਦ ਤੋਂ ਜਲਦ ਐਨ.ਪੀ.ਐਸ ਖਾਤੇ ਬੰਦ ਕਰਕੇ ਜੀ.ਪੀ.ਐਫ ਖਾਤੇ ਖੋਲੇ ਅਤੇ 26 ਮਾਰਚ ਨੂੰ ਜੋ ਬਜਟ ਵਿੱਤ ਮੰਤਰੀ ਹਰਪਾਲ ਚੀਮਾ ਪੇਸ਼ ਕਰਨ ਜਾ ਰਹੇ ਹਨ ਉਸ ਵਿੱਚ  ਪੁਰਾਣੀ ਪੈਨਸ਼ਨ ਬਹਾਲੀ ਲਈ 1000 ਕਰੋੜ ਰੁਪਿਆ ਰੱਖਿਆ ਜਾਵੇ I ਉਹਨਾਂ ਕਿਹਾ ਸਰਕਾਰ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਸਮਿਤੀ ਦੀ ਇਸ ਭੱਖਵੀਂ ਮੰਗ ਨੂੰ ਪਹਿਲ ਦੇ ਅਧਾਰ ਤੇ ਹੱਲ ਕਰੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ I
ਇਸ ਮੌਕੇ  ਸਤੀਸ਼ ਕੁਮਾਰ ,ਜਸਵੰਤ ਸਿੰਘ,ਗੁਰਪ੍ਰੀਤ ਸਿੰਘ, ਅਨਿਲ ਕੁਮਾਰ, ਮਲਕੀਤ ਸਿੰਘ ,ਚਰਨਜੀਤ ਸਿੰਘ ,ਸਰਤਾਜ ਸਿੰਘ, ਰਮਨਦੀਪ ਕੁਮਾਰ, ਬਚਿੱਤਰ ਸਿੰਘ ,ਦੀਪਕ ਕੋਡਲ ,ਭੁਪਿੰਦਰ ਸਿੰਘ ,ਨਵਤੇਜ ਸਿੰਘ ,ਸਚਿਨ ਕੁਮਾਰ ,ਮਨੋਜ ਕੁਮਾਰ ਸ਼ਰਮਾ, ਲਖਬੀਰ ਸਿੰਘ ,ਨਵਜੋਤ ਸਿੰਘ ,ਬਹਾਦਰ ਸਿੰਘ, ਮਹਿੰਦਰ ਸਿੰਘ, ਗੁਰਪ੍ਰੀਤ ਸਿੰਘ,ਜਸਵਿੰਦਰ ਸਿੰਘ,ਮੈਡਮ ਬਲਵਿੰਦਰਜੀਤ ਕੌਰ ,ਮੈਡਮ ਰੇਖਾ ਦੇਵੀ, ਮੈਡਮ ਸ਼ਾਲਨੀ ,ਸਪਨਾ ਸਲਾਰੀਆ, ਰਮਨਦੀਪ ਕੌਰ, ਇੰਦਰਜੀਤ ਸਿੰਘ ਆਦਿ ਸਾਥੀ ਹਾਜ਼ਰ ਸਨ I

Post a Comment

Previous Post Next Post