ਗੜ੍ਹਦੀਵਾਲਾ 19 ਮਾਰਚ (ਦੋਆਬਾ ਨਿਊਜ਼ ਲਾਈਵ)-ਅੱਜ ਗੜ੍ਹਦੀਵਾਲਾ ਵਿਖੇ ਐਚਡੀਐਫਸੀ ਬੈਂਕ ਗੜ੍ਹਦੀਵਾਲਾ ਦੇ ਬਰਾਂਚ ਮੈਨੇਜਰ ਗੜ੍ਹਦੀਵਾਲਾ ਰਣਦੀਪ ਸਿੰਘ, ਡਿਪਟੀ ਮੈਨੇਜਰ ਹਰਜੀਤ ਸਿੰਘ ਸਮੇਤ ਸਮੂਹ ਸਟਾਫ਼ ਵਲੋਂ ਪ੍ਰਵਾਸੀ ਭਾਰਤੀ ਰਿਟਾਇਰਡ ਇੰਸਪੈਕਟਰ ਰਣਜੀਤ ਸਿੰਘ ਬਾਹਗਾ ਨੂੰ ਇਲਾਕੇ ਅੰਦਰ ਸਮਾਜ ਭਲਾਈ ਦੇ ਕੰਮਾਂ ਵਿੱਚ ਪਾਏ ਜਾ ਰਹੇ ਯੋਗਦਾਨ ਨੂੰ ਵੇਖਦਿਆਂ ਵਿਸ਼ੇਸ਼ ਤੌਰ ਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮੈਨੇਜਰ ਰਣਦੀਪ ਸਿੰਘ ਨੇ ਕਿਹਾ ਕਿ ਪ੍ਰਵਾਸੀ ਭਾਰਤੀਆਂ ਵਲੋਂ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਅਹਿਮ ਰੋਲ ਅਦਾ ਕੀਤਾ ਜਾ ਰਿਹਾ ਹੈ।ਉੱਥੇ ਬੈਂਕਾਂ ਵਲੋਂ ਲੋਕ ਹਿੱਤ ਲਈ ਚਲਾਇਆਂ ਸਕੀਮਾਂ ਨੂੰ ਗਾਹਕਾਂ ਤੱਕ ਪਹੁੰਚਾਉਣ ਲਈ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਪ੍ਰਵਾਸੀ ਵਿਦੇਸ਼ਾਂ ਦੀ ਧਰਤੀ ਤੇ ਰਹਿਕੇ ਆਪਣੇ ਵਤਨ ਨਾਲ ਮੋਹ ਪਿਆਰ ਰੱਖਦੇ ਹਨ।ਇਸ ਮੌਕੇ ਪ੍ਰਵਾਸੀ ਭਾਰਤੀ ਇੰਸਪੈਕਟਰ ਰਣਜੀਤ ਸਿੰਘ ਬਾਹਗਾ ਵਲੋਂ ਉੱਕਤ ਬੈਂਕ ਅਧਿਕਾਰੀਆਂ ਵਲੋਂ ਸਨਮਾਨ ਕਰਨ ਤੇ ਧੰਨਵਾਦ ਕਰਦਿਆਂ ਕਿਹਾ ਕਿ ਐਚਡੀਐਫਸੀ ਬੈਂਕ ਬਰਾਂਚ ਗੜ੍ਹਦੀਵਾਲਾ ਵਲੋਂ ਜਿੱਥੇ ਆਮ ਲੋਕਾਂ ਨੂੰ ਵਧੀਆ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।ਉੱਥੇ ਐਨ.ਆਰ.ਆਈ ਵੀਰਾਂ ਨੂੰ ਵਧੀਆ ਸੇਵਾਵਾਂ ਦੇਣ ਵਿੱਚ ਵੱਡਮੁੱਲਾ ਯੋਗਦਾਨ ਪਾਇਆ ਜਾ ਰਿਹਾ ਹੈ।ਜੋ ਕਿ ਸਲਾਘਾਯੋਗ ਉਪਰਾਲਾ ਹੈ।
ਕੈਪਸ਼ਨ-ਐਚਡੀਐਫ ਸੀ ਬੈਂਕ ਬਰਾਂਚ ਗੜ੍ਹਦੀਵਾਲਾ ਦੇ ਅਧਿਕਾਰੀ ਪ੍ਰਵਾਸੀ ਭਾਰਤੀ ਰਣਜੀਤ ਸਿੰਘ ਬਾਹਗਾ ਨੂੰ ਸਨਮਾਨਿਤ ਕਰਦੇ ਹੋਏ।