ਗੜ੍ਹਦੀਵਾਲਾ 08 ਦਸੰਬਰ (ਮਹਿੰਦਰ ਮਲਹੋਤਰਾ)- ਅਮਰੀਕਾ ਦੇ ਸ਼ਹਿਰ ਸਿਆਟਲ ਵਿੱਚ ਇੰਜੀਨੀਅਰ ਸੁਖਵੀਰ ਸਿੰਘ ਡੱਡਵਾਲ ਦੇ ਗ੍ਰਹਿ ਵਿਖੇ ਗਿਆਨੀ ਰੇਸ਼ਮ ਸਿੰਘ ਗਿਆਨੀ ਸੁਖਦੀਪ ਸਿੰਘ ਤੇ ਗਿਆਨੀ ਹਰਜੀਤ ਸਿੰਘ ਦੇ ਰਾਗੀ ਜਥੇ ਦਾ ਇੰਸਪੈਕਟਰ ਰਣਜੀਤ ਸਿੰਘ ਬਾਹਗਾ, ਸੁਖਬੀਰ ਸਿੰਘ ਡੱਡਵਾਲ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਜਥੇ ਨੇ ਭਾਰਤ ਤੋਂ ਆ ਕੇ ਵੱਖ-ਵੱਖ ਦੇਸ਼ਾਂ ਵਿੱਚ ਗੁਰਬਾਣੀ ਰਾਹੀਂ, ਕੀਰਤਨ ਰਾਹੀਂ ਤੇ ਕਥਾ ਦੁਆਰਾ ਰਸ ਭਿੰਨੀ ਆਵਾਜ਼ ਨਾਲ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਅਨੇਕਾ ਪੁਰਾਣੀਆਂ ਨੂੰ ਅੰਮ੍ਰਿਤ ਛੱਕਣ ਲਈ ਪ੍ਰੇਰਤ ਕੀਤਾ, ਇਹਨਾਂ ਦੀਆਂ ਸੇਵਾਵਾਂ ਬਹੁਤ ਹੀ ਸਲਾਗਾਯੋਗ ਹਨ। ਇਸ ਜਥੇ ਨੂੰ ਸਨਮਾਨਿਤ ਕਰਨ ਤੇ ਸਰਦਾਰ ਮਨਿੰਦਰ ਸਿੰਘ ਬਾਹਗਾ, ਅਵਤਾਰ ਸਿੰਘ, ਮਝੈਲ ਸਿੰਘ, ਬੀਬੀ ਰਵਿੰਦਰ ਕੌਰ, ਹਰਪ੍ਰੀਤ ਕੌਰ, ਸੁਖਜੀਤ ਕੌਰ ਬਾਹਗਾ, ਰਾਜਦੀਪ ਕੌਰ, ਜਸਵਿੰਦਰ ਕੌਰ, ਬਲਜਿੰਦਰ ਕੌਰ ਚੀਮਾ, ਜੱਸ ਚੀਮਾ ਨੇ ਖੁਸ਼ੀ ਜਾਹਿਰ ਕੀਤੀ। ਇਸ ਰਾਗੀ ਜਥੇ ਦਾ ਸੰਗਤਾਂ ਵੱਲੋਂ ਧੰਨਵਾਦ ਕੀਤਾ ਗਿਆ ਅਤੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਗਈ ਕਿ ਇਹ ਜਥਾ ਇਸ ਤਰ੍ਹਾਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦਾ ਰਹੇ।
ਅਮਰੀਕਾ ਦੇ ਸ਼ਹਿਰ ਸਿਆਟਲ ਵਿਖੇ ਗਿਆਨੀ ਰੇਸ਼ਮ ਸਿੰਘ, ਗਿਆਨੀ ਸੁਖਦੀਪ ਸਿੰਘ, ਗਿਆਨੀ ਹਰਜੀਤ ਸਿੰਘ ਰਾਗੀ ਜਥੇ ਦਾ ਸਨਮਾਨਿਤ ਕੀਤਾ ਗਿਆ।
byMohinder Kumar Malhotra
-
0