ਕੈਂਬ੍ਰਿਜ ਅਰਥ ਸਕੂਲ ਗੜ੍ਹਦੀਵਾਲਾ ਹੁਣ ਕੈਂਬ੍ਰਿਜ ਯੂਨੀਵਰਸਿਟੀ ਪ੍ਰੈਸ ਅਤੇ ਐਸੈਸਮੈਂਟ ਨਾਲ ਜੁੜਿਆ

ਗੜ੍ਹਦੀਵਾਲਾ, 4 ਫਰਵਰੀ (ਦੋਆਬਾ ਨਿਊਜ਼ ਲਾਈਵ)– ਕੈਂਬ੍ਰਿਜ ਅਰਥ ਸਕੂਲ ਨੇ ਇੱਕ ਹੋਰ ਵੱਡੀ ਉਪਲਬਧੀ ਹਾਸਲ ਕਰਦੇ ਹੋਏ ਕੈਂਬ੍ਰਿਜ ਯੂਨੀਵਰਸਿਟੀ ਪ੍ਰੈਸ ਅਤੇ ਐਸੈਸਮੈਂਟ ਨਾਲ ਨੌਲਿਜ ਪਾਰਟਨਰ 2025-28 ਦੇ ਤੌਰ ‘ਤੇ ਸਾਂਝੇਦਾਰੀ ਕੀਤੀ ਹੈ। ਅੱਜ, ਕੈਂਬ੍ਰਿਜ ਯੂਨੀਵਰਸਿਟੀ ਪ੍ਰੈਸ ਅਤੇ ਐਸੈਸਮੈਂਟ ਦੇ ਪ੍ਰਤੀਨਿਧ ਮਿਸਟਰ ਮੁਨੇਸ਼ ਕੁਮਾਰ ਅਤੇ ਮਿਸਟਰ ਚੰਦਨ ਸ਼ਰਮਾ ਵੱਲੋਂ ਸਕੂਲ ਦੇ ਪ੍ਰਿੰਸੀਪਲ ਕੁਲਜੀਤ ਕੌਰ ਅਤੇ ਵਾਈਸ-ਪ੍ਰਿੰਸੀਪਲ ਰਾਹੁਲ ਨੂੰ ਸਰਟੀਫਿਕੇਟ ਭੇਂਟ ਕੀਤਾ ਗਿਆ। ਇਹ ਗਠਜੋੜ ਵਿਦਿਆਰਥੀਆਂ ਨੂੰ ਉੱਚ-ਪੱਧਰੀ ਅੰਤਰਰਾਸ਼ਟਰੀ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਕੈਂਬ੍ਰਿਜ ਅਰਥ ਸਕੂਲ ਦੇ ਪ੍ਰਬੰਧਕ ਅਤੇ ਅਧਿਆਪਕ ਵਰਗ ਨੇ ਇਸ ਮੌਕੇ ‘ਤੇ ਖੁਸ਼ੀ ਪ੍ਰਗਟਾਈ ਅਤੇ ਕਿਹਾ ਕਿ ਇਹ ਯੋਗਦਾਨ ਵਿਦਿਆਰਥੀਆਂ ਲਈ ਨਵੀਆਂ ਸੰਭਾਵਨਾਵਾਂ ਦੇ ਰਾਹ ਖੋਲ੍ਹੇਗਾ।

Post a Comment

Previous Post Next Post