ਗੜ੍ਹਦੀਵਾਲਾ 30 ਜਨਵਰੀ (ਮਹਿੰਦਰ ਮਲਹੋਤਰਾ) ਸੰਤ ਬਾਬਾ ਮੱਲਾ ਸਿੰਘ ਜੀ ਦੇ ਤਪ ਸਥਾਨ ਤੇ ਸਲਾਨਾ ਸਮਾਗਮ 1 ਫਰਵਰੀ ਦਿਨ ਸ਼ਨੀਵਾਰ ਨੂੰ ਕਰਵਾਇਆ ਜਾਵੇਗਾ। ਮੁੱਖ ਸੇਵਾਦਾਰ ਲੰਬੜਦਾਰ ਗੁਰਮੇਲ ਸਿੰਘ ਚੋਹਕਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪਹਿਲਾਂ ਲੜੀਵਾਰ 10 ਸ੍ਰੀ ਅਖੰਡ ਪਾਠਾਂ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਉਪਰੰਤ ਕੀਰਤਨ ਦਰਬਾਰ ਸਜਾਇਆ ਜਾਵੇਗਾ। ਜਿਸ ਵਿੱਚ ਵੱਖ-ਵੱਖ ਕੀਰਤਨੀ ਜਥਿਆਂ ਵੱਲੋਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਸੰਤ ਬਾਬਾ ਮੱਲਾ ਸਿੰਘ ਜੀ ਬਹੁਤ ਹੀ ਸਾਧੂ ਸੁਭਾਅ ਅਤੇ ਭਜਨ ਬੰਦਗੀ ਵਾਲੇ ਪੂਰਨ ਸੰਤ ਸਨ। ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿਚ ਸੰਗਤਾਂ ਦੂਰ ਨੇੜੇ ਤੋਂ ਚੱਲ ਕੇ ਹਾਜ਼ਰੀ ਭਰਦੀਆਂ ਹਨ। ਅਖੀਰ ਵਿਚ ਇਸ ਸਮਾਗਮ ਵਿੱਚ ਸੇਵਾ ਕਰ ਰਹੇ ਸੇਵਾਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਪਰੰਤ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ।
ਸੰਤ ਬਾਬਾ ਮੱਲਾ ਸਿੰਘ ਜੀ ਦੇ ਤਪ ਸਥਾਨ ਤੇ ਸਲਾਨਾ ਸਮਾਗਮ 1 ਫਰਵਰੀ ਨੂੰ
byMohinder Kumar Malhotra
-
0