ਗੜ੍ਹਦੀਵਾਲਾ, 28 ਜਨਵਰੀ (ਦੋਆਬਾ ਨਿਊਜ਼ ਲਾਈਵ) - ਅੰਮ੍ਰਿਤਸਰ ਵਿਖੇ ਸ਼ਰਾਰਤੀ ਅਨਸਰ ਵਲੋਂ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਦੇ ਬੁੱਤ ਨੂੰ ਤੋੜਨ ਦੀ ਕੋਝੀ ਹਰਕਤ ਕਰਨ ਦੇ ਵਿਰੋਧ ਵਿੱਚ ਅੱਜ ਗੜ੍ਹਦੀਵਾਲਾ ਮੁਕੰਮਲ ਬੰਦ ਰਿਹਾ। ਜ਼ਿਲੇ ਦੀਆਂ ਵਾਲਮੀਕੀ ਸਭਾਵਾਂ ਰਵਿਦਾਸ ਸਭਾਵਾਂ, ਅੰਬੇਡਕਰ ਸੈਨਾ, ਅੰਬੇਡਕਰ ਮਿਸ਼ਨ, ਅੰਬੇਡਕਰ ਸਭਾਵਾਂ ਸਮੇਤ ਹੋਰ ਦਲਿਤ ਸਮਾਜ ਦੀਆਂ ਸਭਾਵਾਂ ਵੱਲੋਂ ਇੱਕਜੁੱਟ ਹੋ ਕੇ ਹੁਸ਼ਿਆਰਪੁਰ ਬੰਦ ਦੀ ਕਾਲ ਤਹਿਤ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਜੈ ਭੀਮ ਜੈ ਜੈ ਭੀਮ ਦੇ ਨਾਅਰੇ ਲਗਾਏ ਗਏ। ਇਸ ਬੰਦ ਨੂੰ ਸਫਲ ਬਣਾਉਣ ਲਈ ਗੜ੍ਹਦੀਵਾਲਾ ਦੀਆਂ ਦਲਿਤ ਸਭਾਵਾਂ ਵੱਲੋਂ ਪੂਰਨ ਤੌਰ ਤੇ ਸਮਰਥਨ ਦਿੱਤਾ ਗਿਆ। ਇਸ ਮੌਕੇ ਸਾਬਕਾ ਸੰਸਦੀ ਸਕੱਤਰ ਦੇਸ਼ਰਾਜ ਧੁੱਗਾ,ਸ਼ੁਭਮ ਸਹੋਤਾ,ਹਰਪਾਲ ਸਿੰਘ ਭੱਟੀ,ਜਤਿੰਦਰ ਸਾਬੀ,ਦਵਿੰਦਰ ਲਾਲਾ ਦਾਤਾ,ਜਸਵੀਰ ਸਿੰਘ ਰਾਹੀ,ਸਾਗਰ ਮੋਗਾ,ਧਰਮਪਾਲ ਭੱਟੀ ਤੋਂ ਇਲਾਵਾ ਹੋਰ ਵੱਖ ਵੱਖ ਆਗੂਆਂ ਨੇ ਕਿਹਾ ਕਿ ਇਹ ਮੰਦਭਾਗੀ ਘਟਨਾ ਨੂੰ ਕਿਸੇ ਸਾਜਿਸ਼ ਤਹਿਤ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੂੰ ਇਕੱਲਾ ਦਲਿਤ ਸਮਾਜ ਹੀ ਨਹੀਂ ਸਗੋਂ ਹਰ ਵਰਗ ਦੇ ਲੋਕ ਸਤਿਕਾਰ ਦਿੰਦੇ ਹਨ ਅਤੇ ਇਹ ਘਿਣੌਨੀ ਹਰਕਤ ਆਪਸੀ ਭਾਈਚਾਰਕ ਸਾਂਝ ਨੂੰ ਤੋੜਨ ਲਈ ਕੀਤੀ ਗਈ ਹੈ। ਇਸ ਘਟਨਾ ਪਿੱਛੇ ਜਿਨ੍ਹਾਂ ਦਾ ਹੱਥ ਹੈ ਉਨ੍ਹਾਂ ਦਾ ਪਰਦਾ ਫਾਸ਼ ਹੋਣਾ ਜਰੂਰੀ ਹੈ। ਇਸ ਦੀ ਪੂਰਨ ਤਫਤੀਸ਼ ਕਰਕੇ ਸਾਜਿਸ਼ ਕਰਤਾਵਾਂ ਦੀ ਪਹਿਚਾਣ ਜਨਤਕ ਹੋਣੀ ਚਾਹੀਦੇ ਹੈ ਅਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ। ਅਜਿਹੇ ਲੋਕ ਦੇਸ਼ ਦਾ ਮਹੌਲ ਬਿਗਾੜਨਾ ਚਾਹੁੰਦੇ ਹਨ। ਇਸ ਲਈ ਇਨ੍ਹਾਂ ਸਜਿਸ਼ ਕਰਤਵਾਂ ਪ੍ਰਤੀ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇ ਨਹੀਂ ਤਾਂ ਜੇਕਰ ਸਮਾਜਕ ਜਥੇਬੰਦੀਆਂ ਵੱਲੋਂ ਅਗਲੀ ਕਾਲ ਦਿੱਤੀ ਗਈ ਤਾਂ ਹੋਰ ਵੀ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਬੰਦ ਦੌਰਾਨ ਸਿਰਫ ਟਰੈਫਿਕ ਨੂੰ ਛੋਟ ਛੋਟ ਦਿੱਤੀ ਗਈ। ਇਸ ਤੋਂ ਇਲਾਵਾ ਸਕੂਲ, ਕਾਲਜ, ਬੈਂਕਾਂ,ਦੁਕਾਨਾਂ ਤੇ ਹੋਰ ਅਦਾਰੇ ਬੰਦ ਰਹੇ । ਦਲਿਤ ਆਗੂਆਂ ਵੱਲੋਂ ਬੰਦ ਨੂੰ ਸਮਰਥਨ ਦੇਣ ਲਈ ਦੁਕਾਨਦਾਰਾਂ, ਸਕੂਲ,ਕਾਲਜ,ਬੈਂਕਾਂ,ਤਹਿਸੀਲ ਆਦਿ ਅਦਾਰਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪੁਲਿਸ ਥਾਣਾ ਗੜ੍ਹਦੀਵਾਲਾ ਦੇ ਐੱਸ.ਐਚ.ਓ ਗੁਰਸਾਹਿਬ ਸਿੰਘ ਦੀ ਨਿਗਰਾਨੀ ਵਿਚ ਪੁਲਸ ਮੁਲਾਜ਼ਮਾਂ ਵੱਲੋਂ ਪੂਰੀ ਚੌਕਸੀ ਵਰਤੀ ਗਈ। ਇਸ ਮੌਕੇ ਸ਼ੰਕੀ ਕਲਿਆਣ, ਪੰਕਜ ਸਿੱਧੂ, ਧਰਮਿੰਦਰ ਕਲਿਆਣ, ਵਿਨੋਦ ਕਲਿਆਣ, ਵਿਵੇਕ ਗੁਪਤਾ, ਸਿਮਰਜੀਤ ਸਿੰਘ ਅਟਵਾਲ, ਡਾਕਟਰ ਬਲਜੀਤ ਸਿੰਘ, ਜਸਬੀਰ ਸਿੰਘ ਰਾਹੀ, ਡਾਕਟਰ ਮਹਿੰਦਰ ਕੁਮਾਰ ਮਲਹੋਤਰਾ, ਮਲਕੀਤ ਸਿੰਘ, ਸਾਬਕਾ ਰੋਜ਼ਗਾਰ ਅਫਸਰ ਕਰਮ ਸਿੰਘ ਡੱਫਰ, ਬਲਵਿੰਦਰ ਸਿੰਘ ਚਿਪੜਾ, ਕਰਨੈਲ ਸਿੰਘ ਕਲਸੀ, ਕਰਮ ਸਿੰਘ ਫਤਿਹਪੁਰ, ਸੰਤੋਖ ਸਿੰਘ ਕਲਰਾ, ਨਿੱਕੂ ਕਾਲਰਾ, ਲਵਲੀ ਗੜ੍ਹਦੀਵਾਲਾ, ਗੁਰਜੀਤ ਸਿੰਘ ਸੋਰਵ, ਨਗਿੰਦਰ ਮਾਂਗਾ, ਪਾਲਾ ਕਾਲਰਾ, ਰਮਨ ਭੱਟੀ, ਪਰਸ਼ੋਤਮ ਸਿੰਘ, ਕੁਲਦੀਪ ਸਿੰਘ ਬਿੱਟੂ, ਸ਼ੇਖਰ ਮਾਲਿਕ, ਅਚਨ ਸ਼ਰਮਾ, ਜ਼ੋਰਾਵਰ ਸਿੰਘ, ਸੁਨੀਲ ਕਲਿਆਣ, ਸਾਗਰ ਮੋਗਾ, ਗੋਵਿੰਦਾ ਸਿੱਧੂ, ਗੱਗਾ ਮਾਲਿਕ, ਮਨੂ ਮਲਿਕ, ਸੁਰਿੰਦਰ ਮਲਹੋਤਰਾ, ਹੈਪੀ ਸਮੇਤ ਵੱਡੀ ਗਿਣਤੀ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।