ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਦਸਤਾਰ, ਦੁਮਾਲਾ ਮੁਕਾਬਲਾ 26 ਜਨਵਰੀ ਨੂੰ

ਗੜ੍ਹਦੀਵਾਲਾ, 23 ਜਨਵਰੀ (ਮਹਿੰਦਰ ਮਲਹੋਤਰਾ)- ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਦਸਤਾਰ, ਦੁਮਾਲਾ ਮੁਕਾਬਲਾ ਮਿਤੀ 26 ਜਨਵਰੀ ਦਿਨ ਐਤਵਾਰ ਗੁਰੂ ਆਸਰਾ ਸੇਵਾ ਘਰ ਪਿੰਡ ਬਾਹਗਾ ਵਿਖੇ ਯੋਧਾ ਸਪੋਰਟਸ ਕਲੱਬ ਬਾਹਲਾ ਵੱਲੋਂ ਅਤੇ ਆਕਾਸ਼ਦੀਪ ਸਿੰਘ ਕਾਲਕਟ ਯੂਐਸਏ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਸੋਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਇਸ ਪ੍ਰਤੀਯੋਗਿਤਾ ਵਿੱਚ ਦੁਮਾਲਾ ਮੁਕਾਬਲਾ 5 ਸਾਲ ਤੋਂ 16 ਤੱਕ ਦੀ ਹੈ। ਇਸ ਪ੍ਰਤੀਯੋਗਤਾ ਵਿੱਚ ਪਹਿਲਾ ਇਨਾਮ - 3100,ਦੂਸਰਾ ਇਨਾਮ 2100,ਤੀਸਰਾ ਇਨਾਮ 1100,ਚੌਥਾ ਇਨਾਮ800, ਪੰਜਵਾਂ ਇਨਾਮ 500ਹੋਵੇਗਾ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਹਰੇਕ ਬੱਚੇ ਨੂੰ 1 ਰੁਪ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਕਮੇਟੀ ਦਾ ਫੈਸਲਾ ਆਖਰੀ ਫੈਸਲਾ ਹੋਵੇਗਾ।ਭਾਗ ਲੈਣ ਵਾਲੇ ਆਪਣਾ ਲੋੜੀਦਾ ਸਮਾਨ ਆਪ ਲੈ ਕੇ ਆਉਣ। ਸਾਰੇ ਪ੍ਰਤੀਯੋਗੀ ਆਪਣੇ ਜਨਮ ਮਿਤੀ ਦਾ ਇੱਕ-ਇੱਕ ਪਰੂਫ ਨਾਲ ਲੈ ਕੇ ਆਉਣ।

Post a Comment

Previous Post Next Post