ਫੋਟੋ, ਫਲੈਗ ਮਾਰਚ ਕੱਢਦੇ ਹੋਏ ਐਸ ਐਚ ਓ ਗੁਰਸਾਹਿਬ ਸਿੰਘ ਅਤੇ ਉਨਾਂ ਦੇ ਸਾਥੀ
ਗੜ੍ਹਦੀਵਾਲਾ, 23 ਜਨਵਰੀ (ਮਹਿੰਦਰ ਮਲਹੋਤਰਾ) ਗੜ੍ਹਦੀਵਾਲਾ ਹਰ ਸਾਲ ਦੀ ਤਰਾਂ ਇਸ ਵਾਰ ਵੀ ਗਣਤੰਤਰ ਦਿਵਸ ਦੇ ਮੌਕੇ ਤੇ ਗੜਦੀਵਾਲਾ ਪੁਲਿਸ ਵੱਲੋਂ ਐਸ ਐਚ ਓ ਗੁਰਸਾਹਿਬ ਸਿੰਘ ਦੀ ਅਗਵਾਈ ਵਿੱਚ ਫਲੈਗ ਮਾਰਚ ਕੱਢਿਆ। ਇਸ ਮੌਕੇ ਐਸ ਐਚ ਓ ਗੁਰ ਸਾਹਿਬ ਸਿੰਘ ਨੇ ਕਿਹਾ ਕਿ ਇਹ ਮਾਰਚ ਸ਼ਹਿਰ ਵਿੱਚ ਅਮਨ ਸ਼ਾਂਤੀ ਨੂੰ ਬਣਾਉਣ ਲਈ ਕੱਢਿਆ ਗਿਆ ਹੈ ਤਾਂ ਜੋ ਅਮਨ ਸ਼ਾਂਤੀ ਦੇ ਨਾਲ ਅਸੀਂ ਆਪਣਾ ਗਣਤੰਤਰ ਦਿਵਸ ਮਨਾ ਸਕੀਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਸਾਹਿਬ ਸਿੰਘ ਐਸ ਐਚ ਓ ਗੜਦੀਵਾਲਾ ਨੇ ਦੱਸਿਆ ਕਿ ਅੱਜ ਦਾ ਫਲੈਗ ਮਾਰਚ ਕੇਵਲ ਲੋਕਾਂ ਦਾ ਮਨੋਬਲ ਉੱਚਾ ਬਣਾਈ ਰੱਖਣ ਲਈ ਹੈ। ਇਸ ਲਈ ਕਿਸੇ ਤਰ੍ਹਾਂ ਦੀ ਚਿੰਤਾ ਦੀ
ਜ਼ਰੂਰਤ ਨਹੀਂ ਹੈ, ਫਿਰ ਵੀ ਲੋਕਾਂ ਨੂੰ ਚਾਹੀਦਾ ਕਿ ਉਹ ਸਾਵਧਾਨ ਰਹਿਣ।