ਗੜ੍ਹਦੀਵਾਲਾ 22 ਜਨਵਰੀ (ਅਦਾਰਾ ਦੋਆਬਾ ਨਿਊਜ਼ ਲਾਈਵ)- ਸਰਕਲ ਗੜਦੀਵਾਲਾ ਅਧੀਨ ਪਿੰਡ ਥਿੰਦਾ ਵਿੱਚ ਨੰਬਰਦਾਰ ਪਰਮਿੰਦਰ ਸਿੰਘ ਸਮਰਾ ਸਰਕਲ ਪ੍ਰਧਾਨ, ਕਮਲਦੀਪ ਸਿੰਘ ਸਮਰਾ ਇਕਾਈ ਪ੍ਰਧਾਨ ਥਿੰਦਾ, ਦਵਿੰਦਰ ਸਿੰਘ ਡੀਐਸ, ਅਮਨਦੀਪ ਸਿੰਘ ਬੰਟੀ ਬਾਹਗਾ , ਬਲੀ ਸਿੰਘ ਧੂਤ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਪ੍ਰਧਾਨ ਸ. ਜੰਗਵੀਰ ਸਿੰਘ ਚੌਹਾਨ ਅਤੇ ਚੇਅਰਮੈਨ ਬਲਵੀਰ ਸਿੰਘ ਸੋਹੀਆ ਹਾਜ਼ਰ ਹੋਏ। ਚੌਹਾਨ ਸਾਹਿਬ ਨੇ ਸਮੂਹ ਕਿਸਾਨ ਵੀਰਾਂ ਨੂੰ ਇਸ ਰੈਲੀ ਨੂੰ ਜਿੱਥੇ ਸਫਲ ਬਣਾਉਣ ਦੀ ਅਪੀਲ ਕੀਤੀ ਉਸ ਦੇ ਨਾਲ ਹੀ ਉਹਨਾਂ ਨੇ ਅਮਨ ਅਤੇ ਸ਼ਾਂਤੀ ਨਾਲ ਇਸ ਨੂੰ ਨੇਪਰੇ ਚਾੜਨ ਲਈ ਕਿਹਾ। ਉਹਨਾਂ ਵੱਲੋਂ ਕਿਹਾ ਗਿਆ ਕਿ ਇਸ ਰੈਲੀ ਨੂੰ ਸਾਰਿਆਂ ਨੇ ਸ਼ਾਂਤੀ ਪੂਰਵਕ ਸਫਲ ਕਰਨਾ ਹੈ। ਇਹ ਧਿਆਨ ਵਿੱਚ ਰੱਖਣਾ ਹੈ ਕਿ ਇਸ ਸਮੇਂ ਦੌਰਾਨ ਕਿਸੇ ਵੀ ਰਾਹਗੀਰ ਨੂੰ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਉਹਨਾਂ ਕਿਹਾ ਕਿ ਸਾਨੂੰ ਮਜਬੂਰਨ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅਜਿਹੀਆਂ ਰੋਸ ਰੈਲੀਆਂ ਕਰਨੀਆਂ ਪੈਂਦੀਆਂ ਹਨ। ਉਹਨਾਂ ਕਿਹਾ ਕਿ ਗਣਤੰਤਰ ਦਿਵਸ ਮੌਕੇ ਜਿੱਥੇ ਪੂਰਾ ਭਾਰਤ ਇਸ ਦਿਨ ਨੂੰ ਬੜੀ ਖੁਸ਼ੀ ਨਾਲ ਮਨਾ ਰਿਹਾ ਹੈ ਤੇ ਅਸੀਂ ਆਪਣੀਆਂ ਮੁਢਲੀਆਂ ਸਹੂਲਤਾਂ ਲਈ ਵੀ ਹੱਕਦਾਰ ਨਹੀਂ ਬਣੇ ਹਾ। ਉਹਨਾਂ ਕਿਹਾ ਕਿ ਜਿੰਨ੍ਹਾਂ ਕੋਲ ਟਰੈਕਟਰ ਨਹੀ ਹਨ ਉਹ ਆਪਣੇ ਸਕੂਟਰਾਂ ਮੋਟਰਸਾਈਕਲਾਂ ਕਾਰਾਂ ਰਾਹੀਂ ਵੀ ਇਸ ਰੈਲੀ ਵਿੱਚ ਸ਼ਾਮਿਲ ਹੋ ਸਕਦੇ ਹਨ। ਅਤੇ ਇਸ ਨੂੰ ਸਫਲ ਬਣਾ ਸਕਦੇ ਹਨ ਕਿਉਂਕਿ ਇਹ ਰੋਸ ਮਾਰਚ ਕੇਵਲ ਕਿਸਾਨਾਂ ਮਜ਼ਦੂਰਾਂ ਦਾ ਹੀ ਨਹੀਂ ਬਲਕਿ ਸਮਾਜ ਦੇ ਹਰ ਵਰਗ ਦਾ ਸਾਂਝਾ ਹੈ ।ਇਸ ਸਮੇਂ ਸਮਰਾ ਨੇ ਰੂਟ ਪਲਾਨ ਸਾਂਝਾ ਕੀਤਾ । ਉਹਨਾਂ ਕਿਹਾ ਕਿ ਇਹ ਟਰੈਕਟਰ ਰੋਸ ਮਾਰਚ 9.30 ਵਜੇ ਅੰਮ੍ਰਿਤ ਪੈਲਸ ਗੜ੍ਹਦੀਵਾਲਾ ਤੋਂ ਸ਼ੁਰੂ ਹੋ ਕੇ ਬਾਇਆ ਗੋਂਦਪੁਰ ਸਰਹਾਲਾ ਤੋਂ ਹੁੰਦਾ ਹੋਇਆਂ ਬਾਬਾ ਦੀਪ ਸਿੰਘ ਆਸ਼ਰਮ ਪਿੰਡ ਬਾਹਗਾ ਵਿਖੇ ਸਮਾਪਤ ਹੋਵੇਗਾ। ਇਸ ਸਮੇਂ ਬਲਦੀਪ ਸਿੰਘ ਧੁੱਗਾ, ਕਾਕਾ ਧੁੱਗਾ, ਤਰਨਦੀਪ ਸਿੰਘ, ਤਰਲੋਕ ਸਿੰਘ ,ਦਲਜੀਤ ਸਿੰਘ ਲਖਵਿੰਦਰ ਸਿੰਘ ਗੁਰਜਿੰਦਰ ਸਿੰਘ ,ਸਰਬਜੀਤ ਸਿੰਘ ਕਰਨੈਲ ਸਿੰਘ, ਗੁਰਮਿੰਦਰ ਸਿੰਘ , ਤਲਵਿੰਦਰ ਸਿੰਘ , ਮਨਪ੍ਰੀਤ ਸਿੰਘ ਬਲਕਾਰ ਸਿੰਘ, ਜਸਕਰਨ ਸਿੰਘ ,ਹਰਪ੍ਰੀਤ ਸਿੰਘ ਬਿਕਰਮ ਸਿੰਘ ਜਗਦੀਪ ਸਿੰਘ ,ਪਰਮਿੰਦਰ ਸਿੰਘ ਮਝੈਲ ਸਿੰਘ ,ਪਿਰਥੀਪਾਲ ਸਿੰਘ, ਮਾਸਟਰ ਗੁਰਮੇਲ ਸਿੰਘ, ਕਸ਼ਮੀਰ ਸਿੰਘ ਕਮਲਪ੍ਰੀਤ ,ਹਰਮਨਿੰਦਰ ਸਿੰਘ ,ਤਲਵਿੰਦਰ ਸਿੰਘ, ਬਲਵਿੰਦਰ ਸਿੰਘ ,ਪਰਮਜੀਤ ਸਿੰਘ ਕਰਨਵੀਰ ਸਿੰਘ ਮਨਜਿੰਦਰ ਸਿੰਘ, ਭੁਪਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ
26 ਜਨਵਰੀ ਨੂੰ ਹੋਣ ਵਾਲੀ ਟਰੈਕਟਰ ਰੈਲੀ ਦੀਆਂ ਤਿਆਰੀਆਂ ਦਾ ਲਿਆ ਗਿਆ ਜਾਇਜ਼ਾ ---ਚੌਹਾਨ, ਸਮਰਾ
byMohinder Kumar Malhotra
-
0