ਐਸੋਸੀਏਟ ਅਧਿਆਪਕ ਯੂਨੀਅਨ ਪੰਜਾਬ ਵਲੋਂ ਪੁਰਾਣੀ ਕਮੇਟੀ ਭੰਗ ਨਵੀਂ ਕਮੇਟੀ ਦਾ ਗਠਨ, ਅਨੁਭਵ ਗੁਪਤਾ ਬਣੇ ਪੰਜਾਬ ਪ੍ਰਧਾਨ

 

ਲੁਧਿਆਣਾ,19 ਅਗਸਤ (ਮਹਿੰਦਰ ਕੁਮਾਰ ਮਲਹੋਤਰਾ)- ਐਸੋਸੀਏਟ ਅਧਿਆਪਕ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਕੀਤੀ ਗਈ ਜਿਸ ਵਿੱਚ ਪੰਜਾਬ ਭਰ ਵਿੱਚੋਂ ਜਿਲਾ ਕਮੇਟੀਆਂ ਨੇ ਭਾਗ ਲਿਆ ਸਭ ਤੋਂ ਪਹਿਲਾਂ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਵਾਲੀ ਪਾਲਿਸੀ ਤੇ ਵਿਚਾਰ ਚਰਚਾ ਕੀਤੀ ਗਈ ਤੇ ਪੇ ਸਕੇਲ ਨੂੰ ਪੂਰਨ ਤੌਰ ਤੇ ਲਾਗੂ ਕਰਵਾਉਣ ਲਈ ਤਿੱਖੇ ਸੰਘਰਸ਼ ਲਈ ਅਹਿਦ ਲਿਆ ਗਿਆ। ਅੱਗੇ ਪੁਰਾਣੇ ਜਥੇਬੰਦਕ ਸੰਗਠਨ ਨੂੰ ਭੰਗ ਕਰਨ ਦਾ ਮਤਾ ਪੇਸ਼ ਕੀਤਾ ਗਿਆ ਜਿਸ ਨੂੰ ਸਮੂਹਿਕ ਤੌਰ ਤੇ ਪੁਰਾਣੀ ਕਮੇਟੀ ਕਮੇਟੀ ਨੂੰ ਭੰਗ ਕਰਨ ਲਈ ਹਾਜ਼ਰ ਹੋਏ ਜਿਲਾ ਪ੍ਰਧਾਨ ਤੇ ਸਟੇਟ ਕਮੇਟੀ ਮੈਂਬਰਾਂ ਨੇ ਸਹਿਮਤੀ ਜਤਾਈ ਉਪਰੰਤ ਸਟੇਜ਼ ਸਕੱਤਰ ਜੁਝਾਰ ਸਿੰਘ ਸੰਗਰੂਰ ਵਲੋਂ ਐਸੋਸੀਏਟ ਅਧਿਆਪਕ ਯੂਨੀਅਨ ਪੰਜਾਬ ਦੇ ਨਵੇਂ ਸੰਗਠਨ ਲਈ ਪੰਜਾਬ ਪ੍ਰਧਾਨ ਦੇ ਆਹੁਦੇ ਲਈ ਅਨੁਭਵ ਗੁਪਤਾ ਦੇ ਨਾਮ ਦਾ ਪ੍ਰਸਤਾਵ ਪੇਸ਼ ਕੀਤਾ ਗਿਆ ਜਿਸ ਨੂੰ ਹਾਜ਼ਰ ਮੈਬਰਾਨ ਵਲੋਂ ਪੂਰਨ ਤੌਰ ਤੇ ਸਹਿਮਤੀ ਪ੍ਰਗਟਾਈ ਗਈ ਤੇ ਜਨਰਲ ਸਕੱਤਰ ਲਈ ਬੀਰਦਵਿੰਦਰ ਸਿੰਘ  ਮਲੇਰਕੋਟਲਾ ਤੇ ਗੁਰਦੀਪ ਸਿੰਘ ਅੰਟਾਲ ਵਿੱਤ ਸਕੱਤਰ ਲਈ  ਕੁਲਦੀਪ ਸਿੰਘ ਢਿੱਲੋਂ ਦੇ ਨਾਮ ਤੇ ਸਹਿਮਤੀ ਬਣੀ । ਅੱਜ ਦੀ ਮੀਟਿੰਗ ਵਿੱਚ  ਸੰਦੀਪ ਸਿੰਘ ਬਾਜੇਚਁਕ ਗੁਰਦਾਸਪੁਰ ਰਣਜੀਤ ਸਿੰਘ ਸ੍ਰੀ ਅੰਮ੍ਰਿਤਸਰ  ਅਸ਼ੋਕ ਕੁਮਾਰ ਫਿਰੋਜ਼ਪੁਰ  ਜਸਵੀਰ ਸਿੰਘ ਤਰਨਤਾਰਨ ਮਨੀਸ਼ ਕੁਮਾਰ ਪਠਾਨਕੋਟ ਕਰਮਵੀਰ  ਜਲੰਧਰ ਹਰਦੀਪ ਕੌਰ ਲੁਧਿਆਣਾ ਰੁਪਿੰਦਰ ਕੌਰ ਗਿੱਲ ਸ੍ਰੀ ਅੰਮ੍ਰਿਤਸਰ ਸੁਖਬੀਰ ਸਿੰਘ ਸ੍ਰੀ ਫਤਹਿਗੜ੍ਹ ਸਾਹਿਬ ਗੁਰਦੀਪ ਅੰਟਾਲ ਪਟਿਆਲਾ ਗੁਰਸੇਵਕ ਬਁਲੋਂ, ਗੁਰਵਿੰਦਰ ਸਿੰਘ ਬਠਿੰਡਾ ਹਰਜਿੰਦਰ ਕੌਰ ਰਤਨ, ਰਵਿੰਦਰ ਸਿੰਘ ਸ.ਭ.ਸ. ਨਗਰ ਪਰਮਜੀਤ ਕੌਰ, ਦਿਲੌਰ ਸਿੰਘ ਸ੍ਰੀ ਮੁਕਤਸਰ ਸਾਹਿਬ ਬਲਵਿੰਦਰ ਸਿੰਘ ਹੁਸ਼ਿਆਰਪੁਰ ਬਲਕਾਰ ਪੂਨੀਆ ਪਟਿਆਲਾ

Post a Comment

Previous Post Next Post