ਗੜ੍ਹਦੀਵਾਲਾ,18 ਅਗਸਤ (ਮਹਿੰਦਰ ਕੁਮਾਰ ਮਲਹੋਤਰਾ) ਪਿੰਡ ਬਾਹਗਾ ਵਿਖੇ ਗੁੱਗਾ ਜਾਹਰ ਪੀਰ ਅਤੇ ਪ੍ਰੋਫੈਸਰ ਨਿਰਮਲ ਸਿੰਘ ਦੀ ਯਾਦ ਨੂੰ ਸਮਰਪਿਤ ਛਿੰਝ ਮੇਲਾ ਕਰਵਾਇਆ ਗਿਆ। ਜਿਸ ਵਿੱਚ ਲਗਭਗ 100 ਦੇ ਕਰੀਬ ਪਹਿਲਵਾਨਾ ਨੇ ਭਾਗ ਲਿਆ ਅਤੇ ਆਪਣੇ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਵਿੱਚ ਰੁਮਾਲੀ ਦੀ ਕੁਸ਼ਤੀ ਪਹਿਲਵਾਨ ਕਿੰਨੂੰ ਸ਼ੇਖਾ ਅਤੇ ਪਹਿਲਵਾਨ ਕਾਲੀ ਅਰਗੋਵਾਲ ਵਿਚਕਾਰ ਹੋਈ। ਜਿਸ ਵਿੱਚ ਕਿੰਨੂ ਸੇਖਾਂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ 25 000 ਹਜਾਰ ਰੁਪਏ ਇਨਾਮ ਪ੍ਰਾਪਤ ਕੀਤਾ ਅਤੇ ਕਾਲੀ ਅਰਗੋਵਾਲ ਨੇ 17000 ਹਜਾਰ ਰੁਪਏ ਇਨਾਮ ਪ੍ਰਾਪਤ ਕੀਤਾ। ਛੋਟੀ ਰੁਮਾਲੀ ਵਿੱਚ ਜੈਬਾ ਅਤੇ ਮੌਂਟੀ ਪਹਿਲਵਾਨ ਵਿਚਕਾਰ ਹੋਈ। ਜਿਸ ਵਿੱਚ ਜੈਬਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਮੌਂਟੀ ਪਹਿਲਵਾਨ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਦੋਵਾਂ ਪਹਿਲਵਾਨਾ ਨੂੰ 15000 +15000 ਹਜਾਰ ਰੁਪਏ ਇਨਾਮ ਵਜੋਂ ਦਿੱਤੇ ਗਏ। ਸਟੇਜ ਸਕੱਤਰ ਦੀ ਸੇਵਾ ਮਾਸਟਰ ਗੋਬਿੰਦ ਸਿੰਘ ਜੀ ਨੇ ਬਖੂਬੀ ਨਿਭਾਈ। ਅਖੀਰ ਵਿੱਚ ਡਾ. ਸੁਖਵਿੰਦਰ ਸਿੰਘ ਬਾਹਗਾ ਅਤੇ ਸਮੂਹ ਪਰਿਵਾਰ ਵੱਲੋਂ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਗੁਰੂ ਆਸਰਾ ਸੇਵਾ ਘਰ ਬਾਹਗਾ ਦੇ ਪ੍ਰਧਾਨ ਸ. ਮਨਜੋਤ ਸਿੰਘ ਤਲਵੰਡੀ, ਸਰਪੰਚ ਜਸਵੰਤ ਸਿੰਘ ਸੋਡੀ, ਸਾਬਕਾ ਸਰਪੰਚ ਚੈਂਚਲ ਸਿੰਘ, ਗੁਰਦੇਵ ਸਿੰਘ ਪੰਚ, ਦਿਲਬਾਗ ਸਿੰਘ ਪੰਚ, ਅਵਤਾਰ ਸਿੰਘ ਤਾਰੀ ਸਰਪੰਚ ਗਾਲੋਵਾਲ, ਤਲਵਿੰਦਰ ਸਿੰਘ ਲੰਬੜਦਾਰ, ਰੇਸ਼ਮ ਸਿੰਘ, ਮੋਹਣ ਸਿੰਘ, ਮਾਸਟਰ ਗੁਰਵਿੰਦਰ ਸਿੰਘ, ਇਕਬਾਲ ਸਿੰਘ, ਤਰਲੋਚਨ ਸਿੰਘ, ਡਾ. ਹਰਜਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ, ਸ. ਗੁਲਜਾਰ ਸਿੰਘ, ਚਰਨਜੀਤ ਸਿੰਘ, ਸੁਖਵਿੰਦਰ ਸਿੰਘ ਬੱਬੂ, ਬਾਵਾ ਸਿੰਘ, ਅਵਤਾਰ ਸਿੰਘ, ਜਥੇਦਾਰ ਬੀਰੀ ਹਾਜ਼ਰ ਸਨ।