ਬੀਕੇਯੂ ਰਾਜੇਵਾਲ ਵੱਲੋਂ ਸਮਰਾਲਾ ਵਿਖੇ ਮਹਾ ਪੰਚਾਇਤ ਸਬੰਧੀ ਪਿੰਡਾਂ ਵਿੱਚ ਮੀਟਿੰਗਾਂ।

ਗੜ੍ਹਦੀਵਾਲਾ 18 ਅਗਸਤ (ਮਹਿੰਦਰ ਕੁਮਾਰ ਮਲਹੋਤਰਾ)- 24 ਸਤੰਬਰ ਨੂੰ  ਸਮਰਾਲਾ ਦੀ ਮਹਾਰੈਲੀ ਦੇ ਸਬੰਧ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।ਪਿੰਡ ਬੰਗਾਲੀਪੁਰ ਵਿਖੇ ਸਰਦਾਰ ਗੁਰਬਾਜ ਸਿੰਘ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਹੋਈ  ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਹੁਸ਼ਿਆਰਪੁਰ ਦੇ ਜ਼ਿਲਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਖਾਨਪੁਰ ਨੇ ਪੰਜਾਬ ਸਰਕਾਰ ਵਲੋਂ ਲੈਂਡ ਪੋਲਿੰਗ ਨੀਤੀ ਵਾਪਸ ਲੈਣ ਸਬੰਧੀ ਜਾਰੀ ਕੀਤੇ ਨੋਟੀਫਿਕੇਸ਼ਨ  ਨੂੰ ਪੰਜਾਬ ਦੇ ਸੰਘਰਸ਼ ਸ਼ੀਲ ਲੋਕਾਂ ਦੀ ਜਿਤ ਦਸਿਆ  ਉਹਨਾਂ ਕਿਹਾ ਕਿ ਭਾਵੇਂ ਲੈਂਡ ਪੋਲਿੰਗ ਸਕੀਮ ਦਾ ਨੋਟੀ ਵਕੇਸ਼ਨ ਜਾਰੀ ਹੋ ਚੁੱਕਾ ਹੈ ਲੇਖਨ ਹੋਰ ਮੁਦਿਆਂ ਨੂੰ ਲੈ ਕੇ 24 ਸਤੰਬਰ ਵਾਲੀ ਮਹਾ ਪੰਚਾਇਤ ਸਮਰਾਲਾ ਵਿਖੇ ਹੋਵੇਗੀ ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਿਲਾ ਪਰਧਾਨ  ਮਨਜੀਤ ਸਿੰਘ ਖਾਨਪੁਰ, ਗੁਰਬਾਜ ਸਿੰਘ ਬਗਾਲੀਪੁਰ, ਨੰਬਰਦਾਰ ਬਲਕਾਰ ਸਿੰਘ ਬਗਾਲੀਪੁਰ, ਸਰਪੰਚ ਮਨਿੰਦਰ ਪਾਲ ਸਿੰਘ ਬਗਾਲੀਪੁਰ, ਤਰਸੇਮ ਸਿੰਘ, ਪਰਗਟ ਸਿੰਘ, ਜਗਦੀਸ ਸਿੰਘ, ਪਲਵਿੰਦਰ ਸਿੰਘ, ਸਿਮਰਨਪ੍ਰੀਤ ਸਿੰਘ ਸ਼ਾਮਿਲ ਸਨ

Post a Comment

Previous Post Next Post