ਹੁਸਿਆਰਪੁਰ 20 ਅਗਸਤ (ਮਹਿੰਦਰ ਕੁਮਾਰ ਮਲਹੋਤਰਾ)- ਪਿੰਡ ਓਡਰਾ ਵਿਖੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਅਹਿਮ ਮੀਟਿੰਗ ਸਰਦਾਰ ਜਸਦੀਪ ਸਿੰਘ ਪੰਨੂ ਦੀ ਪ੍ਰਧਾਨਗੀ ਹੇਠ ਸਰਦਾਰ ਬਿਕਰ ਸਿੰਘ ਦੇ ਨਿਵਾਸ ਸਥਾਨ ਤੇ ਹੋਈ। ਜਿਸ ਵਿੱਚ ਜਿਲਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਖਾਨਪੁਰ ਉਚੇਚੇ ਤੌਰ ਤੇ ਸ਼ਿਰਕਤ ਕੀਤੀ।ਇਸ ਮੌਕੇ ਜਿਲ੍ਹਾ ਪ੍ਰਧਾਨ ਮਨਜੀਤ ਸਿੰਘ ਖਾਨਪੁਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਰਿਆਇਤਾਂ ਦੇਣ ਦੀ ਬਜਾਏ ਉਲਟਾ ਕਿਸਾਨਾਂ ਨੂੰ ਦਬਾਉਣ ਦੀ ਕੋਸਿਸ ਕੀਤੀ ਜਾ ਰਿਹਾ ਹੈ।ਇੱਕ ਉੱਪਰੋਂ ਕੁਦਰਤ ਦੀ ਮਾਰ ਪੈ ਰਹੀ ਐ।ਦੂਸਰਾ ਸਰਕਾਰਾਂ ਨੇ ਕਿਸਾਨਾਂ ਦਾ ਕਚੂਮਰ ਕੱਢਣ ਵਿੱਚ ਕੋਈ ਕਸ਼ਰ ਨਹੀਂ ਛੱਡੀ ਹੈ।ਜਿਸ ਕਰਕੇ ਕਿਸਾਨ ਜਥੇਬੰਦੀਆਂ ਵੱਲੋਂ 24 ਨੂੰ ਸਮਰਾਲਾ ਵਿਖੇ ਫਤੇਹਿ ਰੈਲੀ ਕਰਕੇ ਪੰਜਾਬ ਦੀ ਸੁੱਤੀ ਸਰਕਾਰ ਨੂੰ ਜਗਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।ਉਨ੍ਹਾਂ ਕਿਸਾਨਾਂ ਤੇ ਅਵਾਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 24 ਸਤੰਬਰ ਨੂੰ ਸਮਰਾਲਾ ਵਿਖੇ ਮਹਾ ਪੰਚਾਇਤ ਪਹੁੰਚਕੇ ਆਪਣਾ ਵੁੱਡਮੁੱਲਾਂ ਯੋਗਦਾਨ ਪਾਉਣ ਦੀ ਖੇਚਲ ਕਰਨ।ਅੱਗੇ ਕਿਹਾ ਕਿ ਲੈਂਡ ਪੋਲਿੰਗ ਨੀਤੀ ਤੋਂ ਇਲਾਵਾ ਹੋਰ ਮੁੱਦਿਆਂ ਤੇ ਵਿਚਾਰਾ ਕੀਤੀਆਂ ਜਾਣਗੀਆਂ ਜਿਵੇਂ ਕਿ ਪੰਜਾਬ ਦੇ ਪਾਣੀਆਂ ਦਾ ਮੁੱਦਾ, ਸਹਿਕਾਰੀ ਸੰਸਥਾਵਾਂ ਦਾ ਮੁੱਦਾ, ਚਿੱਟੀ ਕ੍ਰਾਂਤੀ ਵੇਰਕਾ ਦਾ ਘਾਟੇ ਵਿਚ ਜਾਣ ਦਾ ਮੁੱਦਾ,ਗੰਨੇ ਦੀ ਬਕਾਇਦਾ ਰਹਿੰਦੀ ਅਦਾਇਗੀ,ਯੂਰੀਆ ਖਾਦ ਦੀ ਕਿੱਲਤ ਸਬੰਧੀ ਗੰਭੀਰਤਾ ਨਾਲ ਆਦਿ ਵਿਚਾਰਾਂ ਹੋਣਗੀਆਂ।ਕਿਸਾਨਾਂ ਨਾਲ ਸਰਕਾਰ ਤੋ ਮੰਗ ਕੀਤੀ ਕਿ ਜਲਦੀ ਤੋ ਜਲਦੀ ਡੀਏਪੀ ਅਤੇ ਯੂਰੀਏ ਦੀ ਘਾਟ ਨੂੰ ਪੂਰਾ ਕੀਤਾ ਜਾਵੇਗਾ।ਜੇਕਰ ਸਰਕਾਰ ਨੇ ਉੱਕਤ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਕਿਸਾਨ ਸੜਕਾਂ ਤੇ ਉਤਰਨ ਲਈ ਮਜਬੂਰ ਹੋਣਗੇ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਮਨਜੀਤ ਸਿੰਘ ਖਾਨਪੁਰ ਵਲੋਂ ਸੂਬਾ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਿੰਡ ਓਡਰਾ ਵਿਖੇ ਇਕਾਈ ਗਠਨ ਕਰਦਿਆਂ ਸਰਬਸੰਮਤੀ ਨਾਲ ਪ੍ਰਧਾਨ ਸਰਦਾਰ ਜਸਦੀਪ ਸਿੰਘ ਪੰਨੂ ਨੂੰ ਬਣਾਇਆ ਗਿਆ। ਬਾਕੀ ਇਕਾਈ ਦਾ ਜਲਦ ਪੁਨਰਗਠਨ ਕਰਨ ਲਈ ਪ੍ਰਧਾਨ ਜਸਦੀਪ ਸਿੰਘ ਪੰਨੂ ਅਧਿਕਾਰ ਦਿੱਤੇ ਗਏ।ਇਸ ਮੌਕੇ ਇਕਾਈ ਪ੍ਰਧਾਨ ਜਸਦੀਪ ਸਿੰਘ ਪੰਨੂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਜਿਹੜੀ ਮੈਨੂ ਜਿੰਮੇਵਾਰੀ ਸੌਪੀ ਗਈ ਮੈ ਉਸਨੂੰ ਤਨਦੇਹੀ ਨਾਲ ਨਿਭਾਵਾਂਗਾ।ਇਸ ਮੌਕੇ ਜਿਲ੍ਹਾ ਪ੍ਰਧਾਨ ਮਨਜੀਤ ਸਿੰਘ ਖਾਨਪੁਰ ਵਲੋਂ ਪਿੰਡ ਓਡਰਾਂ ਦੇ ਇਕਾਈ ਪ੍ਰਧਾਨ ਜਸਦੀਪ ਸਿੰਘ ਪੰਨੂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਗੁਰਬਾਜ ਸਿੰਘ ਬੰਗਾਲੀਪੁਰ, ਤਰਸੇਮ ਸਿੰਘ ਢੱਟ, ਜਗਦੀਸ਼ ਸਿੰਘ ਦੀਸ਼ਾ, ਚਰਨਜੀਤ ਸਿੰਘ ਭੰਗੂ, ਬਿਕਰਮਜੀਤ ਸਿੰਘ ਖਾਨਪੁਰ,ਗੁਰਵਿੰਦਰ ਸਿੰਘ, ਨਰਿੰਦਰ ਸਿੰਘ, ਹਰਵਿੰਦਰ ਸਿੰਘ, ਸੁਖਵਿੰਦਰ ਸਿੰਘ ,ਪ੍ਰਕਾਸ਼ ਸਿੰਘ ਮਹਿੰਦਰ ਸਿੰਘ, ਸੁਖਜੀਤ ਸਿੰਘ, ਲਵਪ੍ਰੀਤ ਸਿੰਘ, ਅਮਰੀਕ ਸਿੰਘ, ਬਗਾਲੀਪੁਰ ਆਦਿ ਸ਼ਾਮਿਲ ਸਨ।
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵੱਲੋਂ ਪਿੰਡ ਓਡਰਾ ਵਿਖੇ ਇਕਾਈ ਦਾ ਗਠਨ : ਜਸਦੀਪ ਸਿੰਘ ਪੰਨੂੰ ਨੂੰ ਪ੍ਰਧਾਨ ਬਣਾਇਆ।
byMohinder Kumar Malhotra
-
0