ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਪਿੰਡ ਰਾਜੋਵਾਲ ਤੇ ਘੜਿਆਲ ਵਿਖੇ ਮੀਟਿੰਗ ਦੌਰਾਨ ਅਹਿਮ ਵਿਚਾਰ ਵਟਾਂਦਰਾ।

ਹੁਸਿਆਰਪੁਰ 21 ਅਗਸਤ (ਮਹਿੰਦਰ ਕੁਮਾਰ ਮਲਹੋਤਰਾ)- ਭਾਰਤੀ ਕਿਸਾਨ ਯੂਨੀਅਨ ਦੀ ਅਹਿਮ ਮੀਟਿੰਗ ਪਿੰਡ ਰਾਜੋਵਾਲ ਅਤੇ ਪਿੰਡ ਘੜਿਆਲ ਵਿਖੇ ਗੁਰਜਾਪ ਸਿੰਘ ਰਾਜੋਵਾਲ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਉਚੇਚੇ ਤੌਰ ਤੇ ਜਿਲ੍ਹਾ ਪ੍ਰਧਾਨ ਮਨਜੀਤ ਸਿੰਘ ਖਾਨਪੁਰ ਨੇ ਸ਼ਿਰਕਤ ਕੀਤੀ। ਇਸ ਮੌਕੇ  ਕਿਸਾਨਾਂ ਦੀਆਂ ਸਮੱਸਿਆਵਾਂ ਸਬੰਧੀ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੌਕੇ ਮਨਜੀਤ ਸਿੰਘ ਖਾਨਪੁਰ ਨੇ ਕਿਹਾ ਕਿ ਕੇਂਦਰ ਦੇ ਇਸਾਰਿਆਂ ਤੇ ਪੰਜਾਬ ਸਰਕਾਰ ਵੀ ਕਿਸਾਨਾਂ ਨੂੰ ਤਬਾਹ ਕਰਨ ਤੇ ਤੁੱਲੀ ਹੋਈ ਹੈ। ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਰਾਹਤ ਤੇ ਕੀ ਦੇਣੀ ਸਗੋਂ ਕਿਸਾਨਾਂ ਤੇ ਡਾਕਾ ਮਾਰਨ ਲਈ ਨਵੇਂ-ਨਵੇਂ ਹੱਥ ਕੰਡੇ ਅਪਣਾਉਣ ਲਈ ਚਾਰਾਜੋਈ ਕਰ ਰਹੀ ਹੈ।ਜਿਸ ਕਰਕੇ ਕਿਸਾਨਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ।ਜਿਸ ਕਰਕੇ ਕਿਸਾਨ ਜਥੇਬੰਦੀਆਂ ਵੱਲੋਂ 24 ਨੂੰ ਸਮਰਾਲਾ ਵਿਖੇ ਫਤੇਹਿ ਰੈਲੀ ਕਰਕੇ ਪੰਜਾਬ  ਦੀ ਸੁੱਤੀ ਸਰਕਾਰ ਨੂੰ ਜਗਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।ਉਨ੍ਹਾਂ ਕਿਸਾਨਾਂ ਤੇ ਅਵਾਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 24 ਸਤੰਬਰ ਨੂੰ ਸਮਰਾਲਾ  ਵਿਖੇ ਮਹਾ ਪੰਚਾਇਤ ਪਹੁੰਚਕੇ ਆਪਣਾ ਵੁੱਡਮੁੱਲਾਂ ਯੋਗਦਾਨ ਪਾਉਣ ਦੀ ਖੇਚਲ ਕਰਨ।ਅੱਗੇ ਕਿਹਾ ਕਿ ਲੈਂਡ ਪੋਲਿੰਗ ਨੀਤੀ ਤੋਂ ਇਲਾਵਾ ਹੋਰ ਮੁੱਦਿਆਂ ਤੇ ਵਿਚਾਰਾ ਕੀਤੀਆਂ ਜਾਣਗੀਆਂ ਜਿਵੇਂ ਕਿ ਪੰਜਾਬ ਦੇ ਪਾਣੀਆਂ ਦਾ ਮੁੱਦਾ, ਸਹਿਕਾਰੀ ਸੰਸਥਾਵਾਂ ਦਾ ਮੁੱਦਾ, ਚਿੱਟੀ ਕ੍ਰਾਂਤੀ ਵੇਰਕਾ ਦਾ ਘਾਟੇ ਵਿਚ ਜਾਣ ਦਾ ਮੁੱਦਾ, ਗੰਨੇ ਦੀ ਬਕਾਇਦਾ ਰਹਿੰਦੀ ਅਦਾਇਗੀ, ਯੂਰੀਆ ਖਾਦ ਦੀ ਕਿੱਲਤ ਸਬੰਧੀ ਗੰਭੀਰਤਾ ਨਾਲ  ਆਦਿ ਵਿਚਾਰਾਂ  ਹੋਣਗੀਆਂ। ਕਿਸਾਨਾਂ ਨਾਲ ਸਰਕਾਰ ਤੋ ਮੰਗ ਕੀਤੀ ਕਿ ਜਲਦੀ ਤੋ ਜਲਦੀ ਡੀਏਪੀ ਅਤੇ ਯੂਰੀਏ ਦੀ ਘਾਟ ਨੂੰ ਪੂਰਾ ਕੀਤਾ ਜਾਵੇਗਾ। ਇਸ ਮੌਕੇ ਤਰਸੇਮ ਸਿੰਘ ਢੱਟ, ਜੇਈ ਰਛਪਾਲ ਸਿੰਘ, ਜਗਦੀਸ਼ ਸਿੰਘ ਬਿਕਰਮ ਸਿੰਘ, ਪੰਚ ਗੁਰ ਜਾਪ ਸਿੰਘ ਸਰਪੰਚ ਬਹਾਦਰ ਸਿੰਘ ਪੰਚ ਤੀਰਥ ਰਾਮ ਪੰਚ ਇੰਦਰਜੀਤ ਸਿੰਘ ਪੰਚ ਜੋਗਿੰਦਰ ਪਾਲ ਸਿੰਘ ਲੱਡੂ ਦਿਲ ਜੋਤ ਸਿੰਘ ਗੁਰਦੀਪ ਸਿੰਘ ਦੀਪਾ ਗੁਰਜੋਤ ਸਿੰਘ ਜੋਤੀ ਜਗਬੀਰ ਸਿੰਘ, ਸਰਪੰਚ ਹਰਜੀਤ ਸਿੰਘ ਘੜਿਆਲ ਸੂਬੇਦਾਰ ਜਸਵੀਰ ਸਿੰਘ, ਜਤਿੰਦਰ ਸਿੰਘ ਇੰਜੀਨੀਅਰ, ਰਵਿੰਦਰ ਸਿੰਘ ਰਾਜੂ, ਸੁਰਿੰਦਰ ਸਿੰਘ ਜਸਵਿੰਦਰ ਸਿੰਘ ਮਹਿੰਦਰ ਸਿੰਘ, ਸੰਤੋਖ ਸਿੰਘ, ਆਦਿ ਸ਼ਾਮਿਲ ਸਨ।
 

Post a Comment

Previous Post Next Post