ਵਿਦੇਸ਼ਾਂ ਵਿੱਚ ਵਸਣ ਕਰਕੇ ਬੱਚੇ ਆਪਣੇ ਪਰਿਵਾਰ ਨਾਲੋ ਬੁਰੀ ਤਰ੍ਹਾਂ ਟੁੱਟ ਰਹੇ ਹਨ : ਹੈਪੀ ਫਤਹਿਗੜ੍ਹ, ਅਨਿਲ ਕੁਮਾਰ ਬੰਟੀ
ਹੁਸ਼ਿਆਰਪੁਰ, 23 ਨਵੰਬਰ (ਮਹਿੰਦਰ ਮਲਹੋਤਰਾ/ਤਰਸੇਮ ਦੀਵਾਨਾ) - ਅੱਜ ਕੱਲ੍ਹ ਪੰਜਾਬੀ ਨੌਜਵਾਨਾਂ ਵਿੱਚ ਵਿਦੇਸ਼ ਜਾਣ ਦੀ ਲਹਿਰ ਬੇਹੱਦ ਤੇਜ਼ੀ ਨਾਲ ਵੱਧ ਰਹੀ ਹੈ। ਹਰ ਗਲੀ, ਕਸਬੇ ਅਤੇ ਪਿੰਡਾਂ ਵਿਚੋਂ ਦਰਜਨਾਂ ਨੌਜਵਾਨ ਆਪਣਾ ਭਵਿੱਖ ਸੰਵਾਰਨ ਲਈ ਕੈਨੇਡਾ, ਆਸਟ੍ਰੇਲੀਆ, ਅਮਰੀਕਾ ਅਤੇ ਯੂਰਪ ਦੀਆਂ ਵੱਖ- ਵੱਖ ਯੂਨੀਵਰਸਿਟੀਆਂ ਵੱਲ ਰੁਖ ਕਰ ਰਹੇ ਹਨ। ਇਹ ਵਿਚਾਰਾ ਦਾ ਪ੍ਰਗਟਾਵਾ ਬੇਗਮਪੁਰਾ ਟਾਈਗਰ ਫੋਰਸ ਦੇ ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ, ਅਨਿਲ ਕੁਮਾਰ ਬੰਟੀ ਪ੍ਰਧਾਨ ਬਲਾਕ ਹਰਿਆਣਾ ਭੁੰਗਾ, ਸਤੀਸ਼ ਕੁਮਾਰ ਬਸੀ ਬਾਹਦ ਅਤੇ ਰਵੀ ਸੁੰਦਰ ਨਗਰ ਨੇ ਕੁਝ ਚੋਣਵੇ ਪੱਤਰਕਾਰਾਂ ਨਾਲ ਇੱਕ ਪ੍ਰੈਸ ਵਾਰਤਾ ਦੌਰਾਨ ਉਹਨਾਂ ਕਿਹਾ ਕਿ ਇਸ ਰੁਝਾਨ ਨੇ ਪੰਜਾਬ ਦੇ ਸਮਾਜ, ਆਰਥਿਕਤਾ ਅਤੇ ਪੀੜ੍ਹੀ ਦਰ ਪੀੜ੍ਹੀ ਚੱਲਦੇ ਪਰਿਵਾਰਿਕ ਸਬੰਧਾਂ ਤੇ ਵੀ ਡੂੰਘਾ ਪ੍ਰਭਾਵ ਪਾਇਆ ਹੈ। ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਵਸਣ ਕਰਕੇ ਬੱਚੇ ਆਪਣੇ ਪਰਿਵਾਰ ਨਾਲੋ ਵੀ ਟੁੱਟ ਰਹੇ ਹਨ। ਉਹਨਾ ਕਿਹਾ ਕਿ ਕਈ ਬੱਚੇ ਕਰਜਾ ਚੁੱਕ ਕੇ ਅਤੇ ਜ਼ਮੀਨ ਵੇਚ ਕੇ ਵਿਦੇਸ਼ਾਂ ਵਿੱਚ ਜਾ ਕੇ ਬੈਠੇ ਹੋਏ ਹਨ। ਕਈ ਬੱਚੇ ਤਾ ਲੱਖਾ ਰੁਪਏ ਲਾ ਕੇ ਡੋਂਕੀਆ ਰਾਹੀਂ ਵਿਦੇਸ਼ ਜਾ ਪਹੁੰਚੇ ਹਨ ਜਿਸ ਕਰਕੇ ਉਥੋਂ ਦੀਆਂ ਸਰਕਾਰਾਂ ਉਨ੍ਹਾਂ ਉੱਤੇ ਸਖ਼ਤ ਕਾਰਵਾਈ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਅਮਰੀਕਾ ਦੀ ਟਰੰਪ ਸਰਕਾਰ ਵੱਲੋਂ ਨਵੀਂ ਪਰਵਾਸ ਨੀਤੀ ਤਹਿਤ ਗੈਰ ਕਾਨੂੰਨੀ ਪਰਵਾਸੀਆਂ ਨੂੰ ਜ਼ਬਰਨ ਕੱਢੇ ਜਾਣ ਦਾ ਫ਼ੈਸਲਾ ਵੀ ਲਿਆ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬੀ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਵੱਧ ਰਿਹਾ ਰੁਝਾਨ ਇੱਕ ਵੱਡਾ ਮੁੱਦਾ ਬਣ ਚੁੱਕਾ ਹੈ।
ਉਹਨਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਹੀ ਵਧੀਆ ਨੌਕਰੀ ਅਤੇ ਵਿਕਾਸ ਦੇ ਮੌਕੇ ਮਿਲਣ ਤਾਂ ਨੌਜਵਾਨਾਂ ਨੂੰ ਆਪਣੀ ਮਿੱਟੀ ਛੱਡਕੇ ਵਿਦੇਸ਼ ਜਾਣ ਦੀ ਲੋੜ ਨਹੀਂ ਪਵੇਗੀ। ਉਹਨਾਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਅਤੇ ਰੁਜ਼ਗਾਰ ਦੇਣ ਦਾ ਪ੍ਰਬੰਧ ਕਰਨ ਤਾਂ ਕਿ ਨੌਜਵਾਨ ਪੀੜ੍ਹੀ ਵਿਦੇਸ਼ਾਂ ਵੱਲ ਨਾਂ ਜਾਵੇ। ਜੇਕਰ ਸਰਕਾਰਾ ਨੌਜਵਾਨਾ ਨੂੰ ਇੱਥੇ ਹੀ ਰੁਜਗਾਰ ਦੇਣ ਤਾ ਫਿਰ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਲੋੜ ਨਾ ਹੋਵੇ।
ਫੋਟੋ, ਅਜਮੇਰ ਦੀਵਾਨਾ