ਦਿੱਲੀ ਮਹਾਂਰੈਲੀ ਦੀਆਂ ਤਿਆਰੀਆਂ ਜੋਰਾਂ ਤੇ, ਭਲਕੇ ਹੋਵੇਗੀ ਰੈਲੀ।

ਕੇਂਦਰ ਸਰਕਾਰ ਯੂਨੀਫਾਇਡ ਪੈਂਨਸ਼ਨ ਸਕੀਮ ਬੰਦ ਕਰਕੇ 2004 ਤੋਂ ਪਹਿਲਾਂ ਵਾਲੀ ਪੈਂਨਸ਼ਨ ਬਹਾਲ ਕਰੇ - ਪ੍ਰਿੰਸ ਪਲਿਆਲ, ਜਗਵਿੰਦਰ ਸਿੰਘ।

ਗੜ੍ਹਦੀਵਾਲਾ,23 ਨਵੰਬਰ (ਅਦਾਰਾ ਦੋਆਬਾ ਨਿਊਜ਼ ਲਾਈਵ)- ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਹੁਸ਼ਿਆਰਪੁਰ ਦੇ ਜ਼ਿਲ੍ਹਾ ਵਾਈਜ ਪ੍ਰਧਾਨ ਪ੍ਰਿੰਸ ਪਲਿਆਲ ਗੜਦੀਵਾਲਾ, ਜ਼ਿਲ੍ਹਾ ਸੀਨੀਅਰ ਆਗੂ ਜਗਵਿੰਦਰ ਸਿੰਘ ਗੁਰਮੁੱਖ ਸਿੰਘ ਬਲਾਲਾ, ਗੁਰਪ੍ਰੀਤ ਸਿੰਘ 
ਨੇ  ਕਿਹਾ ਕਿ ਦਿੱਲੀ ਵਿਖੇ ਭਲਕੇ ਪੁਰਾਣੀ ਪੈਂਨਸ਼ਨ ਨੂੰ ਬਹਾਲ ਕਰਵਾਉਣ ਲਈ ਹੋ ਰਹੀ ਮਹਾਂ ਰੈਲੀ ਦੀਆਂ ਤਿਆਰੀਆਂ ਜੋਰਾਂ ਤੇ  ਹੈ। ਉਹਨਾਂ ਕਿਹਾ ਕਿ ਦੇਸ਼ ਦੇ 80 ਲੱਖ ਦੇ ਕਰੀਬ ਮੁਲਾਜ਼ਮ ਐਨ.ਪੀ.ਐੱਸ ਤੋਂ ਪੀੜਤ ਹਨ, ਜੋ ਕਿ ਪੁਰਾਣੀ ਪੈਂਨਸ਼ਨ ਬਹਾਲ ਕਰਵਾਉਣ ਲਈ ਪੱਬਾਂ ਭਾਰ ਹੋਏ ਹਨ। ਉਹਨਾਂ ਕਿਹਾ ਕਿ ਸਰਕਾਰ ਯੂਨੀਫਾਈਡ ਪੈਨਸ਼ਨ ਸਕੀਮਬੰਦ ਕਰੇ ਅਤੇ 2004 ਤੋਂ ਪਹਿਲਾਂ ਵਾਲੀ ਪੈਨਸ਼ਨ ਸਕੀਮ ਬਹਾਲ ਕਰੇ। ਉਹਨਾਂ ਕਿਹਾ ਕਿ ਕੇਂਦਰ ਦੇ ਮੁਲਾਜ਼ਮ  ਯੂਨੀਫਾਈਡ ਪੈਨਸ਼ਨ ਸਕੀਮ ਨੂੰ ਪੂਰੀ ਤਰ੍ਹਾਂ ਨਕਾਰ ਚੁੱਕੇ ਹਨ। ਉਹਨਾਂ ਸਾਰੇ ਮੁਲਾਜ਼ਮਾਂ ਨੂੰ ਦਿੱਲੀ ਰੈਲੀ ਵਿੱਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਆਗੂ ਸਚਿਨ ਕੁਮਾਰ, ਸਰਬਜੀਤ ਸਿੰਘ, ਰਮਨਦੀਪ ਸ਼ਰਮਾ, ਅਰਵਿੰਦ ਪਠਾਣੀਆਂ , ਕਰਨਵੀਰ ਸ਼ਰਮਾ , ਜਗਮੋਹਨ ਸਿੰਘ , ਬਲਜੀਤ ਸਿੰਘ ,ਗੁਰਪ੍ਰੀਤ ਸਿੰਘ ਲੈਕਚਰਾਰ  ਲਖਵੀਰ ਸਿੰਘ, ਗੁਰਪ੍ਰੀਤ ਸਿੰਘ ਗੜਦੀਵਾਲਾ, ਸੁਖਦੇਵ ਨਸਰਾਲਾ, ਸੰਜੀਵ ਸਿੰਘ ਆਦਮਵਾਲ,ਸੰਦੀਪ ਬਾਗਪੁਰ,ਦੀਪਕ ਸ਼ਰਮਾ,ਗੁਲਸ਼ਨ ਕੁਮਾਰ,ਨੀਰਜ,ਹਰੀਸ਼ ਪੁਰੀ, ਸਚਿਨ ਨਲੋਈਆਂ,ਮਨਪ੍ਰੀਤ ਸਿੰਘ,ਜਤਿੰਦਰ,ਹੇਮੰਤ ਮਹਿਤਾ ਮੈਡਮ ਅਮਿਤਾ ਸ਼ਰਮਾ,ਮੈਡਮ ਰਮਨਦੀਪ ਸੈਣੀ , ਦੀਪਕ ਕੌਂਡਲ, ਮਾਸਟਰ ਜਗਮੋਹਨ ਸਿੰਘ, ਹਰਪਾਲ ਸਿੰਘ, ਬਹਾਦਰ ਜਗਦੀਸ਼ ਸਿੰਘ , ਅਨਿਲ ਕੁਮਾਰ, ਨਵਤੇਜ ਸਿੰਘ, ਬਚਿੱਤਰ ਸਿੰਘ, ਚਰਨਜੀਤ ਸਿੰਘ, ਮਲਕੀਤ ਸਿੰਘ ਅਤੇ ਜਗਵਿੰਦਰ ਸਿੰਘ, ਸ੍ਰੀਮਤੀ ਸੁਖਵਿੰਦਰ ਕੌਰ, ਸਮਿਤਾ ਕੁਮਾਰੀ, ਰਜਨੀ ਬਾਲਾ, ਹਰਦੀਪ ਕੌਰ, ਬਲਜੀਤ ਕੌਰ, ਮੀਨਾ ਰਾਣੀ, ਅਜੇ ਕੁਮਾਰ, ਇੰਦਰਜੀਤ ਸਿੰਘ ਰਣਜੀਤ ਕੌਰ, ਬਲਜੀਤ ਕੌਰ, ਮੋਨਿਕਾ ਆਸਠਾ, ਅੰਜਲੀ, ਕਮਲਜੀਤ ਕੌਰ, ਇਕਵਿੰਦਰ ਕੌਰ, ਗੁਰਪ੍ਰੀਤ ਕੌਰ ਰਣਧੀਰ ਸਿੰਘ, ਅਤਿੰਦਰਪਾਲ ਸਿੰਘ, ਕਮਲਦੀਪ ਸਿੰਘ, ਪਰਮਿੰਦਰ ਕੌਰ, ਕੁਲਵਿੰਦਰ ਕੌਰ, ਰਣਜੀਤ ਕੌਰ ਆਦਿ ਸਾਥੀ ਹਾਜ਼ਰ ਸਨ।

Post a Comment

Previous Post Next Post