ਹੁਸ਼ਿਆਰਪੁਰ 29 ਜੂਨ (ਮਹਿੰਦਰ ਮਲਹੋਤਰਾ) ਬੇਗਮਪੁਰਾ ਟਾਈਗਰ ਫੋਰਸ ਦੇ ਚੇਅਰਮੈਨ ਤਰਸੇਮ ਦੀਵਾਨਾ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੇਗਮਪੁਰਾ ਟਾਈਗਰ ਫੋਰਸ ਵਲੋਂ ਨਜ਼ਦੀਕੀ ਪਿੰਡ ਬਸੀ ਕਲਾਂ ਵਿਖ਼ੇ ਇੱਕ ਮੀਟਿੰਗ ਫੋਰਸ ਦੇ ਹਲਕਾ ਚੱਬੇਵਾਲ ਦੇ ਪ੍ਰਧਾਨ ਸਨੀ ਸੀਣਾ ਦੀ ਪ੍ਰਧਾਨਗੀ ਹੇਠ ਕੀਤੀ ਗਈ! ਮੀਟਿੰਗ ਵਿੱਚ ਫੋਰਸ ਦੇ ਜਿਲ੍ਹਾ ਪ੍ਰਧਾਨ ਹੈਪੀ ਫਤਹਿਗੜ੍ਹ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਸ਼ਤੀਸ ਕੁਮਾਰ ਸ਼ੇਰਗੜ੍ਹ ਅਤੇ ਹਲਕਾ ਹਰਿਆਣਾ ਭੂੰਗਾ ਦੇ ਪ੍ਰਧਾਨ ਅਨਿਲ ਕੁਮਾਰ ਬੰਟੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ! ਇਸ ਮੌਕੇ ਬੇਗਮਪੁਰਾ ਟਾਈਗਰ ਫੋਰਸ ਦੇ ਪ੍ਰੀਵਾਰ ਵਿੱਚ ਵਾਧਾ ਕਰਦਿਆਂ ਹਲਕਾ ਹਲਕਾ ਚੱਬੇਵਾਲ ਤੋਂ ਕੁਝ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਵਿੱਚ ਕ੍ਰਮਵਾਰ ਵਿਪਨ ਕੁਮਾਰ ਬਸੀ ਕਲਾ ਉੱਪ ਪ੍ਰਧਾਨ, ਲਖਵਿੰਦਰ ਬਿਹਾਲਾ ਜਨਰਲ ਸਕੱਤਰ, ਵਿਪਨ ਕੁਮਾਰ ਬਿਹਾਲਾ ਨੂੰ ਹਲਕਾ ਚੱਬੇਵਾਲ ਤੋ ਸਕੱਤਰ ਨਿਯੁਕਤ ਕੀਤਾ ਗਿਆ ! ਨਵੇਂ ਚੁਣੇ ਗਏ ਅਹੁਦੇਦਾਰਾ ਨੇ ਪ੍ਰਣ ਕੀਤਾ ਕਿ ਫੋਰਸ ਵਲੋਂ ਦਿੱਤੀ ਗਈ ਜਿੰਮੇਵਾਰੀ ਅਸੀਂ ਪੂਰੀ ਤਨਦੇਹੀ ਨਾਲ ਨਿਭਾਵਾਂਗੇ ! ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆ ਨੇ ਕਿਹਾ ਕਿ ਅੱਜ ਪੰਜਾਬ ਦੇ ਹਲਾਤ ਬਹੁਤ ਹੀ ਮੁਸ਼ਕਲ ਦੌਰ ਵਿਚੋਂ ਗੁਜ਼ਰ ਰਹੇ ਹਨ। ਜਿਵੇਂ ਕਿ ਬੇਰੁਜ਼ਗਾਰੀ, ਮਹਿੰਗਾਈ,ਅਨਪੜ੍ਹਤਾ, ਵੱਧ ਰਹੇ ਨਸ਼ੇ, ਇਹ ਸਾਰੀ ਸਥਿਤੀ ਤੋਂ ਪੈਦਾ ਹੋ ਰਹੀਆਂ ਘਟਨਾਵਾਂ ਜਿਵੇਂ ਕਿ ਚੋਰੀਆਂ, ਲੁੱਟਾਂ ਖੋਹਾਂ, ਡਕੈਤੀਆਂ ਜੋ ਕਿ
ਦਿਨ ਬੇ- ਦਿਨ ਵੱਧਦੀਆਂ ਜਾ ਰਹੀਆਂ ਹਨ। ਨੌਜਵਾਨ ਦਿਨ ਬੇ-ਦਿਨ ਬੇਰੁਜ਼ਗਾਰ ਹੋ ਰਹੇ ਹਨ। ਚੰਗੀ ਪੜ੍ਹਾਈ ਕਰਨ ਦੇ ਬਾਵਜੂਦ ਵੀ ਨੌਜਵਾਨ ਪੀੜ੍ਹੀ ਨੂੰ ਰੁਜ਼ਗਾਰ ਨਹੀਂ ਮਿਲ ਰਿਹਾ ਨਾ ਸਰਕਾਰੀ ਅਤੇ ਨਾ ਕੋਈ ਪ੍ਰਾਈਵੇਟ ਨੌਕਰੀ ਮਿਲ ਰਹੀ ! ਉਹਨਾਂ ਕਿਹਾ ਕਿ ਉਤੋਂ ਕੌੜੀ ਵੇਲ ਦੀ ਤਰ੍ਹਾਂ ਦਿਨੋਂ ਦਿਨ ਮਹਿੰਗਾਈ ਵੱਧਦੀ ਜਾ ਰਹੀ ਹੈ ਇਹਨਾਂ ਹਲਾਤਾਂ ਵਿੱਚ ਆਮ ਲੋਕਾਂ ਨੂੰ ਗੁਜਾਰਾ ਕਰਨਾ ਬਹੁਤ ਔਖਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਆਉਂਦੀਆਂ ਜਾਂਦੀਆਂ ਸਰਕਾਰਾਂ ਨੇ ਪੰਜਾਬ ਦੇ ਲੋਕਾਂ ਨੂੰ ਚੰਗੇ ਦਿਨਾਂ ਦੇ ਸਿਰਫ ਸੁਪਨੇ ਹੀ ਦਿਖਾਏ ਹਨ ਪ੍ਰੰਤੂ ਕੀਤਾ ਕੁਝ ਨਹੀ ।ਉਹਨਾਂ ਕਿਹਾ ਕਿ ਪੰਜ ਸਾਲ ਐਸ਼ ਪ੍ਰਸਤੀ ਕਰਕੇ ਸਰਕਾਰਾਂ ਬਦਲ ਜਾਂਦੀਆਂ ਹਨ ਪਰ ਆਮ ਲੋਕਾਂ ਦਾ ਜੀਵਨ ਉਥੇ ਹੀ ਖੜ੍ਹਾ ਰਹਿੰਦਾ ਹੈ। ਉਹਨਾਂ ਕਿਹਾ ਕਿ ਸਰਕਾਰਾਂ ਨੂੰ ਜਿੰਨਾ ਕੰਮ ਕਰਨ ਦੀ ਲੋੜ ਹੈ ਉਹ ਨਹੀਂ ਕਰਦੀਆਂ ਬਸ ਲਾਰੇ ਹੀ ਲਾਉਂਦੀਆਂ ਹਨ।ਉਹਨਾਂ ਕਿਹਾ ਕਿ ਹਰੇਕ ਸਰਕਾਰ ਨੇ ਨਸ਼ਾ ਬੰਦ ਕਰਨ ਦਾ ਵਾਅਦਾ ਕੀਤਾ ਪਰ ਨਸ਼ਾ ਤਾਂ ਕੀ ਬੰਦ ਕਰਨਾ ਇਹਨਾਂ ਕੋਲੋਂ ਚਾਈਨਾ ਡੋਰ ਤੱਕ ਬੰਦ ਨਹੀਂ ਹੋਈ ਉਹਨਾਂ ਸਮੂਹ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਮਹਿੰਗਾਈ ਬੇਰੁਜ਼ਗਾਰੀ ਅਤੇ ਵੱਧਦੇ ਹੋਏ ਨਸ਼ੇ ਨੂੰ ਨੱਥ ਪਾਉਣ ਲਈ ਬੇਗਮਪੁਰਾ ਟਾਈਗਰ ਫੋਰਸ ਦਾ ਸਾਥ ਦਿਉ ਅਤੇ ਸਾਡੀਆਂ ਬਾਹਾਂ ਬਣੋ ਤਾਂ ਜੋ ਅਸੀਂ ਸਮੇਂ ਸਮੇਂ ਤੇ ਸਰਕਾਰਾਂ ਤੱਕ ਲੋਕਾਂ ਦੀਆ ਮੁਸ਼ਕਲਾਂ ਪਹੁੰਚਾਉਦੇ ਰਹੀਏ। ਇਸ ਮੌਕੇ ਹੋਰਨਾਂ ਤੋ ਇਲਾਵਾ ਭਿੰਦਾ ਸੀਣਾ,ਰਕੇਸ਼ ਜੱਲੋਵਾਲ,ਰਾਜੂ ਹਰਿਆਣਾ, ਰਵੀ ਸੁੰਦਰ ਨਗਰ,ਬਸੀ ਕਲਾ ਲੰਬੜਦਾਰ ਸੰਦੀਪ ਕੁਮਾਰ, ਕਾਲਾ ਪ੍ਰਧਾਨ, ਬੱਬੂ,ਲਾਡਾ,ਰਕੇਸ਼ ਰੌਸ਼ਨ,ਹਰਪ੍ਰੀਤ ਕੁਮਾਰ, ਸਤਪਾਲ, ਵਿਸ਼ਾਲ, ਬੱਬੂ, ਹਰਪ੍ਰੀਤ ਬਿਹਾਲਾ, ਗੁਰਪ੍ਰੀਤ ਬਿਹਾਲਾ, ਉਦੇਸ਼ ਬਿਹਾਲਾ, ਰਾਮਾ ਬਿਹਾਲਾ, ਵਿਸ਼ਾਲ ਬਿਹਾਲਾ,ਅਤੇ ਅਵੀ ਬਿਹਾਲਾ ਆਦਿ ਹਾਜ਼ਰ ਸਨ।