ਗੜ੍ਹਦੀਵਾਲਾ,19 ਜੂਨ (ਕਰਮਜੀਤ ਬਾਹਲਾ)- ਗੜ੍ਹਦੀਵਾਲਾ ਦੇ ਨਜਦੀਕ ਕੰਢੀ ਏਰੀਏ ਦੇ ਪਿੰਡ ਭੱਟਲਾ ਵਿਖੇ ਪੀਰ ਬਾਬਾ ਮੁਕਾਮ ਸ਼ਾਹ ਜੀ ਦੇ ਦਰਬਾਰ ਤੇ ਸਲਾਨਾ ਮੇਲਾ ਸੰਗਤਾ ਦੇ ਸਹਿਯੋਗ ਨਾਲ ਅਮਿੱਟ ਯਾਦਾਂ ਛੱਡਦਾ ਹੋਇਆ ਸੰਪਨ ਹੋਇਆ।
ਪ੍ਰੋਗਰਾਮ ਵਿੱਚ ਹਲਕਾ ਇੰਚਾਰਜ ਸਰਦਾਰ ਅਰਵਿੰਦਰ ਸਿੰਘ ਰਸੂਲਪੁਰ, ਸੰਜੀਵ ਮਨਹਾਸ ਕਾਮਰੇਡ ਵਿਜੈ ਸ਼ਰਮਾ ਦਸੂਹਾ,ਕੈਪਟਨ ਕਰਨ ਸਿੰਘ, ਕੈਪਟਨ ਗੁਰਵਿੰਦਰ ਸਿੰਘ, ਮੁਨੀਸ਼ ਆਸ਼ੂ ਘੁਗੀਆਲ,ਸੁਖਰਾਜ ਸ਼ਾਹ, ਮਦਨ ਲਾਲ ,ਸ਼ਾਮ ਸਿੰਘ, ਨਰੇਸ਼ ਕੁਮਾਰ, ਬਿੰਦੀ ਮਲ੍ਹੇਵਾਲ, ਮਿੰਦਾ, ਹਰਮਿੰਦਰ ਸਿੰਘ, ਕਰਨੈਲ ਸਿੰਘ, ਸੁਰਿੰਦਰ ਸ਼ਿੰਦੀ ਜੇ ਈ ਰਸ਼ਪਲ ਸਿੰਘ ਆਦਿ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ। ਪ੍ਰੋਗ੍ਰਾਮ ਵਿਚ ਸਭ ਤੋਂ ਪਹਿਲਾਂ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ। ਮੁਕੇਸ਼ ਤਲਵਾੜਾ ਐਂਡ ਪਾਰਟੀ ਨੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ। ਸਾਰਾ ਦਿਨ ਅਤੁਟ ਲੰਗਰ ਵਰਤਾਇਆ ਗਿਆ। ਮਲ੍ਹੇਵਾਲ ਤੇ ਭਟਲਾ ਦੇ ਨੌਜਵਾਨਾਂ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।
ਇਸ ਮੋਕੇ ਅਰਵਿੰਦਰ ਸਿੰਘ ਰਸੂਲਪੁਰ ਅਤੇ ਸੰਜੀਵ ਮਨਹਾਸਅਤੇ ਕਾਮਰੇਡ ਵਿਜੈ ਸ਼ਰਮਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਧਾਰਮਿਕ ਪ੍ਰੋਗਰਾਮਾ ਨਾਲ਼ ਆਪਸੀ ਭਾਈਚਾਰਕ ਸਾਂਝ ਪੈਦਾ ਹੁੰਦੀ ਹੈ, ਇਕਠੇ ਮਿਲ ਕੇ ਕੰਮ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਮੌਕੇ ਮੇਲਾ ਕਮੇਟੀ ਵਲੋਂ ਆਈਆ ਹੋਈਆ ਸ਼ਖਸੀਅਤਾ ਦਾ ਸਨਮਾਨ ਕੀਤਾ।