ਪਿੰਡ ਕਾਨਿਆਂ ਵਾਲੀ ਦੇ ਨਰੇਗਾ ਮਜ਼ਦੂਰਾਂ ਨੇ ਕੀਤਾ ਪ੍ਰਦਰਸ਼ਨ।

*ਮਾਮਲਾ ਮਜ਼ਦੂਰਾਂ ਦੀ ਦਿਹਾੜੀ ਦਾ ਸਮਾਂ ਅੱਠ ਘੰਟੇ ਤੋ ਵਧਾ ਕੇ 12 ਘੰਟੇ ਕਰਨ ਦਾ* 
*ਪਿੰਡ ਪਿੰਡ ਸਰਕਾਰਾਂ ਦਾ ਵਿਰੋਧ ਕਰਾਂਗੇ ਜਸਵਿੰਦਰ ਵੱਟੂ , ਗੁਰਦੀਪ ਕਾਨਿਆਵਾਲੀ।
ਮੁਕਤਸਰ ਸਾਹਿਬ,19 ਜੂਨ (ਮਹਿੰਦਰ ਮਲਹੋਤਰਾ)- ਮਜ਼ਦੂਰ ਲੋਕ ਲਹਿਰ ਜਥੇਬੰਦੀ ਪੰਜਾਬ ਤਹਿਤ ਮਨਰੇਗਾ ਵਰਕਰ ਯੂਨੀਅਨ ਪੰਜਾਬ ਦੇ ਸੱਦੇ ਤੇ ਪੰਜਾਬ ਸਰਕਾਰ ਵੱਲੋਂ ਮੋਦੀ ਸਰਕਾਰ ਦੀ ਤਰਜ ਤੇ ਮਜ਼ਦੂਰਾਂ ਦੀ ਦਿਹਾੜੀ ਦਾ ਸਮਾਂ ਅੱਠ ਘੰਟੇ ਤੋਂ ਵਧਾ ਕੇ 12 ਘੰਟੇ ਦਾ ਨੋਟੀਫਿਕੇਸ਼ਨ ਜਾਰੀ ਕਰਨ ਵਿਰੁੱਧ ਮੁਕਤਸਰ ਸਾਹਿਬ ਦੇ ਪਿੰਡ ਕਾਨੇਵਾਲੀ ਵਿੱਚ ਨਰੇਗਾ ਮਜ਼ਦੂਰਾਂ ਨੇ ਰੋਹ ਭਰਪੂਰ ਪ੍ਰਦਰਸ਼ਨ ਕੀਤਾ ਤੇ ਇਸ ਸਮੇਂ ਸੰਬੋਧਨ ਕਰਦਿਆਂ ਮਨਰੇਗਾ ਵਰਕਰ ਯੂਨੀਅਨ ਦੇ ਸੂਬਾ ਆਗੂ ਜਸਵਿੰਦਰ ਵੱਟੂ ਅਤੇ ਗੁਰਦੀਪ ਸਿੰਘ ਕਾਨਿਆਵਾਲੀ ਜਿਲਾ ਜਰਨਲ ਸਕੱਤਰ ਜਗਸੀਰ ਸਿੰਘ ਬਾਜਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਮਜ਼ਦੂਰ ਮਾਰੂ ਨੀਤੀਆਂ ਦਾ ਦੀ ਜੋਰਦਾਰ ਨਿੰਦਾ ਕਰਦਿਆਂ ਹੋਇਆ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਕਿਰਤ ਕੋਡਾ ਵਿੱਚ ਸੋਧਾਂ ਵਾਪਸ ਲਵੇ ਅਤੇ ਅੱਠ ਘੰਟੇ ਤੋਂ 12 ਘੰਟੇ ਦੀ ਦਿਹਾੜੀ ਸਮਾਂ ਵਧਾਉਣ ਦਾ ਨੋਟੀਫਿਕੇਸ਼ਨ ਵਾਪਸ ਲਵੇ ਕਿਹਾ ਕਿ ਪੰਜਾਬ ਦੀ ਸਰਕਾਰ ਬਦਲਾ ਦੇ ਨਾਂ ਤੇ ਸੱਤਾ ਵਿੱਚ ਆਈ ਸੀ ਅਤੇ ਹੁਣ ਬਦਨਾਮ ਦੀ ਕੋਈ ਚੀਜ਼ ਨਹੀਂ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਯੂਪੀ ਦੀ ਜੋਗੀ ਸਰਕਾਰ ਦੇ  ਪਦ ਚਿੰਨਾ ਤੇ ਚੱਲਦਿਆਂ ਮਜ਼ਦੂਰਾਂ ਦੀਆਂ ਝੁੱਗੀਆਂ ਤੇ ਪੀਲਾ ਪੰਜਾ ਚਲਾ ਰਹੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 






Post a Comment

Previous Post Next Post