ਕੇਂਦਰ ਸਰਕਾਰ ਵਲੋਂ ਅਮਰੀਕਾ ਸਮੇਤ ਹੋਰ ਵੱਡੀਆਂ ਤਾਕਤਾਂ ਨਾਲ ਕੀਤੇ ਜਾ ਰਹੇ ਟੈਕਸ ਮੁਕਤ ਵਪਾਰ ਕਰਨ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦਿਆਗੇ-ਮਨਜੀਤ ਸਿੰਘ ਖਾਨਪੁਰ।

*ਭਾਕਿਯੂ ਰਾਜੇਵਾਲ ਵਲੋਂ ਗੜ੍ਹਦੀਵਾਲਾ ਵਿਖੇ ਦੁਕਾਨਦਾਰਾਂ ਨੂੰ ਕੇਂਦਰ ਸਰਕਾਰ ਵੱਲੋਂ ਦੂਜੇ ਦੇਸ਼ਾਂ-ਨਾਲ ਕੀਤੇ ਜਾ ਰਹੇ ਟੈਕਸ ਮੁਕਤ ਵਪਾਰ' ਬਾਰੇ ਕੀਤਾ ਜਾਗਰੂਕ*
ਗੜ੍ਹਦੀਵਾਲਾ 19 ਜੂਨ (ਮਹਿੰਦਰ ਮਲਹੋਤਰਾ)-ਕੇਂਦਰ ਸਰਕਾਰ ਅਮਰੀਕਾ ਸਮੇਤ ਹੋਰ ਵੱਡੀਆਂ ਤਾਕਤਾਂ ਨਾਲ 'ਟੈਕਸ ਮੁਕਤ ਵਪਾਰ' ਸਮਝੌਤਾ ਕਰ ਕੇ ਦੇਸ਼ 'ਚੋਂ ਖੇਤੀਬਾੜੀ, ਦੁਕਾਨਦਾਰ ਅਤੇ ਛੋਟੇ ਕਾਰੋਬਾਰੀਆਂ ਨੂੰ ਖਤਮ ਕਰਨ ਦੀ ਤਿਆਰੀ ਵਿਚ ਹੈ। ਜੇਕਰ ਇਸ ਸਮਝੌਤੇ ਵਿਰੁੱਧ ਦੇਸ਼ ਦੇ ਸਾਰੇ ਵਰਗ ਇਕੱਠੇ ਨਾ ਹੋਏ ਤਾਂ ਜਲਦੀ ਹੀ ਕਾਰਪੋਰੇਟ ਘਰਾਣਿਆਂ ਵੱਲੋਂ ਇਨ੍ਹਾਂ ਨੂੰ ਖਤਮ ਕਰ ਦਿੱਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲਾ ਪ੍ਰਧਾਨ ਮਨਜੀਤ ਸਿੰਘ  ਖਾਨਪੁਰ ਵਲੋਂ ਸਯੁੰਕਤ ਮੋਰਚੇ ਦੇ ਸੱਦੇ ਤੇ  ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਸਬੰਧੀ ਦੁਕਾਨਦਾਰਾਂ ਜਾਗਰੂਕ ਕਰਨ ਬਾਰੇ ਉਲੀਕੇ ਪ੍ਰੋਗਰਾਮ ਤਹਿਤ ਗੜ੍ਹਦੀਵਾਲਾ ਵਿਖੇ ਦੁਕਾਨਦਾਰਾਂ ਨੂੰ ਜਾਗਰੂਕ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਅਮਰੀਕਾ ਅਤੇ ਹੋਰ ਵੱਡੇ ਦੇਸ਼ਾਂ ਨਾਲ ਟੈਕਸ ਮੁਕਤ ਵਪਾਰ ਸਮਝੌਤੇ ਪ੍ਰਤੀ ਸ਼ਹਿਰ ਦੇ ਦੁਕਾਨਦਾਰਾਂ ਨੂੰ ਜਾਗਰੂਕ ਕਰਨ ਅਤੇ ਉਨ੍ਹਾਂ ਇਸ ਵਪਾਰ ਵਿਰੁੱਧ ਛਪਾਏ ਗਏ ਪੈਫਲਟ ਵੰਡਦੇ ਹੋਏ ਕੀਤਾ।ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਖੇਤੀ ਕੀਤੇ ਅਤੇ ਮੰਡੀ ਕਾਰਪੋਰੇਟਾਂ ਦੇ ਹਵਾਲੇ ਕਰਨ ਦੇ ਮਨਸੂਬੇ ਨੂੰ ਅਸਫਲ ਕਰ ਲਈ 2021 ਵਿਚ ਦਿੱਲੀ ਦੀਆਂ ਬਰੂਹਾਂ ਤੇ ਚੱਲੇ ਕਿਸਾਨੀ ਮੋਰਚੇ ਨੂੰ ਪੰਜਾਬ ਦੇ ਕਿਸਾਨ, ਮਜ਼ਦੂਰ, ਆੜ੍ਹਤੀ, ਦੁਕਾਨਦਾਰ, ਕਾਰਖਾਨੇਦਾਰ, ਮੁਲਾਜ਼ਮ ਅਤੇ ਵਿਦਿਆਰਥੀਆਂ ਨੇ ਸਹਿਯੋਗ ਦਿੱਤਾ। ਇਸ ਕਾਰਨ ਮੋਦੀ ਸਰਕਾਰ ਨੂੰ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਖਤਮ ਕਰਨ ਦਾ ਐਲਾਨ ਕੀਤਾ ਸੀ। ਹੁਣ ਕੇਂਦਰ ਸਰਕਾਰ ਦੇਸ਼ ਦੇ ਕਿਸਾਨਾਂ, ਦੁਕਾਨਦਾਰਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਖਤਮ ਕਰਨ ਲਈ ਅਮਰੀਕਾ ਸਮੇਤ ਹੋਰ ਵੱਡੀਆਂ ਤਾਕਤਾਂ ਨਾਲ ਟੈਕਸ ਮੁਕਤ ਵਪਾਰ ਕਰਨ ਜਾ ਰਹੀ ਹੈ। ਜੇਕਰ ਇਸ ਟੈਕਸ ਮੁਕਤ ਵਪਾਰ ਸਮਝੌਤੇ ਨੂੰ ਕਰਨ ਤੋਂ ਕੇਂਦਰ ਸਰਕਾਰ ਨੂੰ ਰੋਕਿਆ ਨਾ ਗਿਆ ਤਾਂ ਉਹ ਦਿਨ ਦੂਰ ਨਹੀਂ, ਜਦੋਂ ਵੱਡੇ ਕਾਰਪੋਰੇਟ ਘਰਾਣੇ ਦੇਸ਼ ਦੇ ਸਾਰੇ ਖੇਤੀਬਾੜੀ, ਦੁਕਾਨਾਂ ਅਤੇ ਹੋਰ ਵਪਾਰਕ ਅਦਾਰਿਆਂ 'ਤੇ ਕਾਬਜ਼ ਹੋ ਜਾਣਗੇ। ਇਸ ਮੌਕੇ ਮਨਜੀਤ ਸਿੰਘ ਖਾਨਪੁਰ ਜਿਲਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਗੁਰਬਾਜ ਸਿੰਘ ਬਗਾਲੀਪੁਰ ,ਤਰਸੇਮ ਸਿੰਘ ਖਾਨਪੁਰ, ਬਿਕਰਮ ਸਿੰਘ ਚਰਨਜੀਤ ਸਿੰਘ ਭੰਗੂ, ਦਿਲਬਾਗ ਸਿੰਘ, ਮਾਸਟਰ ਪਰਮਿੰਦਰ ਸਿੰਘ ਝਿੰਗੜ ਕਲਾਂ,ਸੁਖਚੈਨ ਸਿੰਘ, ਜਸਵੀਰ ਸਿੰਘਸ਼ੇਖੂਪੁਰ,ਗੁਰਕਮਲ ਸਿੰਘ ਭਿੰਡਰ,ਇਕਬਾਲ ਸਿੰਘ ਮਾਂਗਾ ਤੋ ਇਲਾਵਾ ਜਥੇਬੰਦੀ ਦੇ ਅਹੁਦੇਦਾਰਾਂ ਅਤੇ ਕਾਰਕੁੰਨ ਹਾਜ਼ਰ ਸਨ।

Post a Comment

Previous Post Next Post