ਗੜ੍ਹਦੀਵਾਲਾ, 01 ਜੂਨ (ਮਹਿੰਦਰ ਮਲਹੋਤਰਾ)- ਉੱਘੇ ਸਮਾਜ ਸੇਵੀ ਰਾਏ ਸਾਹਿਬ ਚੌਧਰੀ ਗਿਆਨ ਸਿੰਘ ਦੀ ਬਰਸੀ ਮੌਕੇ ਉਨ੍ਹਾਂ ਦੇ ਬੁੱਤ (ਭੂੰਬੋਤਾੜ) ਤੇ ਸਮੂਹ ਸਮਾਜ ਨੇ ਸ਼ਰਧਾਂਜਲੀ ਭੇਂਟ ਕੀਤੀ । ਐਸੋਸੀਏਸ਼ਨ ਦੇ ਪ੍ਰਧਾਨ ਪ੍ਰਿੰਸ ਪਲਿਆਲ, ਪ੍ਰੈਸ ਸਕੱਤਰ ਸ਼ਾਦੀ ਲਾਲ , ਖਜ਼ਾਨਚੀ ਵਰਿੰਦਰ ਕੁਮਾਰ ਅਤੇ ਸ਼੍ਰੀਮਤੀ ਅਮਰਜੀਤ ਕੌਰ (ਚੌਧਰੀ ਗਿਆਨ ਸਿੰਘ ਦੀ ਸਪੁੱਤਰੀ) ਨੇ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ । ਜੀਵਨ ਜੋਤੀ , ਮਾਸਟਰ ਮੇਲਾ ਸਿੰਘ , ਮਾਸਟਰ ਬਲਵੰਤ ਸਿੰਘ ਨਰੰਗਪੁਰ ਨੇ ਸਵ. ਰਾਏ ਸਾਹਿਬ ਚੌਧਰੀ ਗਿਆਨ ਸਿੰਘ ਦੀ ਬਰਸੀ ਮੌਕੇ ਯਾਦ ਕਰਦੇ ਹੋਏ ਉਹਨਾਂ ਦੇ ਜੀਵਨ ਬਾਰੇ ਸੰਖੇਪ ਵਿੱਚ ਦੱਸਿਆ ਕਿ ਸਮਾਜ ਦੇ ਹਰ ਵਰਗ ਦੇ ਗਰੀਬ ਲੋਕਾਂ ਦੀ ਭਲਾਈ ਲਈ ਉਨ੍ਹਾਂ ਆਪਣੇ ਜੀਵਨ ਦੇ ਬੇਸ਼ਕੀਮਤੀ ਪਲਾਂ ਨੂੰ ਸਮਾਜ ਦੇ ਲੇਖੇ ਲਾਉਂਦਿਆਂ ਸਮਾਜ ਲਈ ਚਾਨਣ ਮੁਨਾਰਾ ਬਣੇ । ਪ੍ਰਧਾਨ ਪ੍ਰਿੰਸ ਪਲਿਆਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਐਸੋਸੀਏਸ਼ਨ ਆਰਥਿਕ ਪੱਖੋਂ ਤੋਂ ਕਮਜ਼ੋਰ ਵਿਦਿਆਰਥੀਆਂ ਦੀ ਸਹਾਇਤਾ , ਅਕਾਦਮਿਕ ਅਤੇ ਖੇਡਾਂ ਵਿੱਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ । ਚੌਧਰੀ ਗਿਆਨ ਸਿੰਘ ਜੀ ਦੇ ਸੁਚੱਜੇ ਸਮਾਜ ਦੀ ਸਿਰਜਣਾ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਐਸੋਸੀਏਸ਼ਨ ਵਲੋਂ ਅਰੰਭੇ ਕਾਰਜਾਂ ਨੂੰ ਨਿਰੰਤਰ ਕੀਤਾ ਜਾਵੇਗਾ। ਇਸ ਮੌਕੇ ਅਤੇ ਕਮੇਟੀ ਮੈਂਬਰ ਦੇਸ ਰਾਜ , ਸੰਦੀਪ ਸਿੰਘ , ਜਸਨੂਰ ਪਲਿਆਲ , ਧਨੱਤਰ ਸਿੰਘ , ਮਾਸਟਰ ਉੱਤਮ ਸਿੰਘ , ਨਿਰਮਲ ਸਿੰਘ ਬੰਸੀਆ, ਸੂਬੇਦਾਰ ਪ੍ਰੇਮ ਸਿੰਘ , ਸਤਪਾਲ ਸਿੰਘ , ਰਾਮ ਜੀ ਦਾਸ , ਬਖਸ਼ੀਸ਼ ਸਿੰਘ , ਚਰਨ ਸਿੰਘ , ਹਰਦੀਪ ਸਿੰਘ , ਕਰਮ ਕਿਸ਼ੋਰ , ਰੋਹਿਤ ਕੁਮਾਰ, ਸੁਰਲੀਨ ਕੋਰ, ਨਵਜੋਤ ਸਿੰਘ ਨੇ ਵੀ ਚੌਧਰੀ ਗਿਆਨ ਸਿੰਘ ਨੂੰ ਸ਼ਰਧਾਂਜਲੀ ਦਿੱਤੀ।
ਫ਼ੋਟੋ 01
ਕੈਪਸਨ ਸਮੂਹ ਸਮਾਜ ਸਵ. ਗਿਆਨ ਸਿੰਘ ਚੌਧਰੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ।