ਗੜ੍ਹਦੀਵਾਲਾ 25 ਮਈ (ਮਹਿੰਦਰ ਮਲਹੋਤਰਾ)- ਸੈਂਟਰ ਧੁੱਗਾ ਕਲਾਂ ਦੇ ਅਧਿਆਪਕਾਂ ਵੱਲੋਂ ਮੈਡਮ ਅਨੀਤਾ ਸੈਣੀ ਹੈਡ ਟੀਚਰ ਨੂੰ ਪਦਉੱਨਤੀ ਤੇ ਵਿਦਾਇਗੀ ਪਾਰਟੀ ਦਿੱਤੀ ਗਈ। ਅਤੇ ਇਸ ਦੇ ਨਾਲ ਹੀ ਕਲਸਟਰ ਦੇ ਵੱਖ ਵੱਖ ਸਕੂਲਾਂ ਵਿੱਚ ਨਵੇਂ ਹਾਜ਼ਰ ਹੋਏ ਅਧਿਆਪਕਾਂ ਸੰਤੋਸ਼ ਕੁਮਾਰੀ, ਪ੍ਰਦੀਪ ਕੁਮਾਰ (ਸਰਕਾਰੀ ਐਲੀਮੈਂਟਰੀ ਸਕੂਲ ਚੱਤੋਵਾਲ) ਅਤੇ ਜਸਲੀਨ ਕੌਰ (ਸਰਕਾਰੀ ਐਲੀਮੈਂਟਰੀ ਸਕੂਲ ਖਾਨਪੁਰ) ਦਾ ਸਵਾਗਤ ਵੀ ਕੀਤਾ ਗਿਆ। ਇਸ ਮੌਕੇ BNO ਟਾਂਡਾ 2 ਅਤੇ ਸੈਂਟਰ ਹੈੱਡ ਟੀਚਰ ਗੁਰਪ੍ਰੀਤ ਸਿੰਘ ਵੱਲੋਂ ਉਪਰੋਕਤ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਆਪਣੇ ਆਪਣੇ ਸਕੂਲਾਂ ਦੀ ਡਿਵੈਲਪਮੈਂਟ ਲਈ ਪੂਰੀ ਲਗਨ ਅਤੇ ਮਿਹਨਤ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਹੈਡ ਟੀਚਰ ਰਵਿੰਦਰਜੀਤ ਸਿੰਘ , ਪ੍ਰਿੰਸ ਗੜਦੀਵਾਲਾ, ਸੰਜੀਵ ਕੁਮਾਰ ਸੰਗਤ ਸਿੰਘ, ਮੈਡਮ ਰਾਜਵਿੰਦਰ ਕੌਰ, ਜਤਿੰਦਰ ਕੌਰ, ਕੁਲਵਿੰਦਰ ਕੌਰ, ਅਮਨਦੀਪ ਕੌਰ, ਰਾਜ ਰਾਣੀ, ਮੀਨਾ ਕੁਮਾਰੀ, ਰਿੰਕੂ ਪਟਿਆਲ, ਅਮਿਤਾ ਸ਼ਰਮਾ ਅਤੇ ਅਮਨਦੀਪ ਕੌਰ ਗੋਂਦਪੁਰ, ਸੰਦੀਪ ਕੌਰ, ਪਰਮੀਤ ਕੌਰ ਹਾਜ਼ਰ ਸਨ।
ਮੈਡਮ ਅਨੀਤਾ ਸੈਣੀ ਦਾ ਪਦਉੱਨਤੀ ਤੇ ਵਿਸ਼ੇਸ਼ ਸਨਮਾਨ ਅਤੇ ਨਵ ਨਿਯੁਕਤ ਅਧਿਆਪਕਾਂ ਦਾ ਸਵਾਗਤ।
byMohinder Kumar Malhotra
-
0