ਗੜ੍ਹਦੀਵਾਲਾ, 22 ਮਈ (ਵਿਨੋਦ ਕੁਮਾਰ)- ਸਿੱਧ ਯੋਗੀ ਬਾਬਾ ਬਾਲਕ ਨਾਥ ਅਤੇ ਗੌਤਮ ਗੋਤਰ ਜਠੇਰੇ ਪਿੰਡ ਕੋਈ ਵਿਖੇ ਸਾਲਾਨਾ ਭੰਡਾਰਾ ਪਿਛਲੇ ਸਾਲ ਦੀ ਤਰਾਂ ਇਸ ਸਾਲ ਵੀ 25 ਮਈ ਦਿਨ ਐਤਵਾਰ ਨੂੰ ਸ਼ਰਧਾਪੂਰਵਕ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਪ੍ਰਧਾਨ ਲਾਲਜੀ ਚੌਧਰੀ ਅਤੇ ਵਾਇਸ ਪ੍ਰਧਾਨ ਚੌਧਰੀ ਜੈ ਰਾਮ ਨੇ ਦੱਸਿਆ ਕਿ 25 ਮਈ ਨੂੰ ਸਵੇਰੇ 10 ਵਜੇ ਹਵਨ ਕਰਵਾਇਆ ਜਾਵੇਗਾ। ਉਸ ਉਪਰੰਤ ਝੰਡਾ ਚੜਾਉਣ ਅਤੇ ਕੰਜਕ ਪੂਜਨ ਦੀ ਰਸਮ ਅਦਾ ਕੀਤੀ ਜਾਵੇਗੀ। ਇਸ ਮੌਕੇ ਵੱਖ-ਵੱਖ ਪਾਰਟੀ ਵਲੋਂ ਸਿੱਧ ਯੋਗੀ ਬਾਬਾ ਬਾਲਕ ਨਾਥ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਵੇਗਾ। ਅੰਤ ਵਿੱਚ ਗੁਰੂ ਜੀ ਦੇ ਅਤੁੱਟ ਲੰਗਰ ਵਰਤਾਇਆ ਜਾਵੇਗਾ।ਇਸ ਸਬੰਧੀ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ ਹਨ । ਕਮੇਟੀ ਵਲੋਂ ਇਲਾਕੇ ਦੀਆਂ ਸੰਗਤਾਂ ਖੁੱਲਾ ਸੱਦਾ ਦੇ ਕੇ ਅਪੀਲ ਕੀਤੀ ਜਾਂਦੀ ਹੈ ਕਿ ਸਮੇਂ ਸਿਰ ਪਹੁੰਚ ਕੇ ਬਾਬਾ ਜੀ ਤੋਂ ਆਸ਼ੀਰਵਾਦ ਪ੍ਰਾਪਤ ਕਰੋ ਜੀ।ਇਸ ਮੌਕੇ ਕਰਨ ਕੁਮਾਰ, ਮਦਨ ਸਿੰਘ ਮੱਦੀ, ਸਤਨਾਮ ਸਿੰਘ, ਮਨੋਹਰ ਲਾਲ,ਦੀਪੂ,ਜਸਵੀਰ ਸਿੰਘ, ਰਿਸ਼ੂ, ਬਲਵੀਰ ਸਿੰਘ, ਛੱਲਬ, ਅਮਨ ਕੁਮਾਰ, ਅਰਜਨ ਕੁਮਾਰ ਆਦਿ ਹਾਜਰ ਸਨ।
ਫੋਟੋ ਕੈਪਸ਼ਨ : ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਪ੍ਰਧਾਨ ਲਾਲਜੀ ਚੌਧਰੀ, ਵਾਇਸ ਪ੍ਰਧਾਨ ਚੌਧਰੀ ਜੈ ਰਾਮ ਤੇ ਹੋਰ।