ਅਜਨਾਲਾ, 23 ਅਪ੍ਰੈਲ ( ਦਵਿੰਦਰ ਕੁਮਾਰ ਪੁਰੀ) ਸਥਾਨਕ ਸ਼ਹਿਰ ਅਜਨਾਲਾ ਦੇ ਕੀਰਤਨ ਦਰਬਾਰ ਸੁਸਾਇਟੀ ਗਰਾਊਂਡ ਵਿਖੇ ਭਾਰਤੀ ਯੋਗ ਸੰਸਥਾਨ ਵਲੋਂ ਰੋਜ਼ਾਨਾ ਯੋਗਾ ਅਭਿਆਨ ਸ਼ੁਰੂ ਹੈ।ਭਾਰਤੀ ਯੋਗ ਸੰਸਥਾਨ ਕੇਂਦਰ ਅਜਨਾਲਾ ਦੇ ਮੁਖੀ ਸ੍ਰੀ ਸੁਨੀਲ ਕੁਮਾਰ ਕੁਕਰੇਜਾ , ਪ੍ਰਸ਼ੋਤਮ ਸ਼ਰਮਾ, ਦਵਿੰਦਰ ਕੁਮਾਰ ਪੁਰੀ,ਸ਼ੇਖ ਬਹਾਦਰ,ਦੀ ਰੇਖ ਦੇਖ ਵਿੱਚ ਲਗਾਏ ਗਏ ਇਸ ਯੋਗਾ ਅਭਿਆਨ ਦੋਰਾਨ ਪ੍ਰਸਿੱਧ ਮਾਹਿਰ ਯੋਗਾ ਵਲੋਂ ਆਏ ਹੋਏ ਲੋਕਾਂ ਨੂੰ ਯੋਗਾ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਪ੍ਰਮੁੱਖ ਸੁਨੀਲ ਕੁਮਾਰ ਕੁਕਰੇਜਾ ਨੇ ਕਿਹਾ ਕੀ ਯੋਗਾ ਆਸਣ ਕਰਨ ਦੇ ਨਾਲ ਸਰੀਰ ਦੀ ਕਸਰਤ ਹੋ ਜਾਂਦੀ ਹੈ।ਸਰੀਰ ਖੁੱਲ ਜਾਂਦਾ ਹੈ।ਸੁਸਤੀ ਗਾਇਬ ਹੋ ਜਾਂਦੀ ਹੈ।ਇਸ ਨਾਲ ਭਿਆਨਕ ਬੀਮਾਰੀਆਂ ਨਹੀਂ ਲਗਦੀਆਂ ਹਨ।ਅਨੇਕਾਂ ਬੀਮਾਰੀਆਂ ਨੂੰ ਯੋਗਾ ਮਾਤ ਦੇਂਦਾ ਹੈ।ਅਤੇ ਬੀਮਾਰੀਆਂ ਜੜ ਤੋਂ ਖਤਮ ਕਰ ਦੇਂਦਾ ਹੈ। ਉਹਨਾਂ ਕਿਹਾ ਕੀ ਰੋਜ਼ਾਨਾ ਯੋਗਾ ਕਰਵਾਇਆ ਜਾਂਦਾ ਹੈ ।ਉਹਨਾਂ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਯੋਗ ਅਭਿਆਨ ਦਾ ਲਾਭ ਲੈਣ ਤੇ ਤੰਦਰੁਸਤ ਸਿਹਤ ਬਣਾਉਣ।ਤੇ ਮਨ ਦੀ ਖੁਸ਼ਹਾਲੀ ਪੈਦਾ ਕਰਨ।ਇਸ ਮੋਕੇ ਦਵਿੰਦਰ ਕੁਮਾਰ ਪੁਰੀ,ਸ੍ਰੀ ਪ੍ਰਸ਼ੋਤਮ ਲਾਲ ਸ਼ਰਮਾ ਜੀ ਰੂਧਰ ਖਾਦ ਅਜਨਾਲਾ ਵਾਲੇ,ਸ਼ੇਖ ਬਹਾਦਰ ਜੀ ਅਜਨਾਲਾ,ਅਸ਼ੋਕ ਕੁਮਾਰ ਮਦਾਨ,ਪੁਰੀ ਅਜਨਾਲਾ,ਨਰਿੰਦਰ ਕੁਮਾਰ, ਰਾਮੇਸ਼ ਕੁਮਾਰ, ਸੁਰੇਸ਼ ਕੁਮਾਰ, ਨਰੇਸ਼ ਕੁਮਾਰ,ਪਵਨ ਜੀ, ਗੁਲਸ਼ਨ ਕੁਮਾਰ ਠੇਕੇਦਾਰ, ਸ਼ਮਸ਼ੇਰ ਜੀ,ਰਮਨ ਕੁਮਾਰ,ਮਨੀਸ਼ ਕੁਮਾਰ,ਆਦਿ ਹਾਜ਼ਰ ਸਨ।
ਕੀਰਤਨ ਦਰਬਾਰ ਸੁਸਾਇਟੀ ਗਰਾਊਂਡ ਅਜਨਾਲਾ ਵਿਖੇ ਭਾਰਤੀ ਯੋਗ ਸੰਸਥਾਨ ਵਲੋਂ ਸਵੇਰ ਦੇ ਟਾਇਮ ਰੋਜ਼ਾਨਾ ਯੋਗਾ ਅਭਿਆਨ ਸ਼ੁਰੂ : ਪ੍ਰਮੁੱਖ ਸ੍ਰੀ ਸੁਨੀਲ ਕੁਮਾਰ ਕੁਕਰੇਜਾ ਅਜਨਾਲਾ
byMohinder Kumar Malhotra
-
0