ਗੜ੍ਹਦੀਵਾਲਾ,01 ਜੂਨ (ਮਹਿੰਦਰ ਮਲਹੋਤਰਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਦੇ ਸਮੂਹ ਸਟਾਫ ਵੱਲੋਂ ਪ੍ਰਿੰਸੀਪਲ ਸ੍ਰੀਮਤੀ ਰਸ਼ਪਾਲ ਕੌਰ ਜੀ ਅਤੇ ਡਾਕਟਰ ਸ੍ਰੀ ਹਰਜੀਤ ਸਿੰਘ ਜੀ ਐਸ.ਐਮ.ਓ ਭੁੰਗਾ ਨੂੰ ਉਨ੍ਹਾਂ ਦੀ ਸਰਕਾਰੀ ਸੇਵਾ ਮੁਕਤੀ ਤੇ ਵਿਦਾਇਗੀ ਪਾਰਟੀ ਦਿੱਤੀ ਗਈ ਪ੍ਰਿੰਸੀਪਲ ਸ਼੍ਰੀਮਤੀ ਰਛਪਾਲ ਕੌਰ ਜੀ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਵਿੱਚ ਲੱਗਭੱਗ ਤੇਰਾ ਸਾਲ ਸੇਵਾ ਕੀਤੀ। ਉਹਨਾਂ ਨੇ ਆਪਣੇ ਸਮੇਂ ਦੋਰਾਨ ਸਕੂਲ ਨੂੰ ਬਿਹਤਰ ਬਣਾਉਣ ਲਈ ਬਹੁਤ ਮਿਹਨਤ ਕੀਤੀ। ਉਹਨਾਂ ਨੇ ਆਪਣੀ ਤੇ ਡਾਕਟਰ ਹਰਜੀਤ ਸਿੰਘ ਐਸ. ਐਮ. ਓ . ਭੂੰਗਾ ਜੀ ਦੀ ਸਰਕਾਰੀ ਸੇਵਾ ਮੁਕਤੀ ਉਪਰੰਤ ਸਕੂਲ ਤੇ ਬੱਚਿਆਂ ਦੀ ਪੜ੍ਹਾਈ ਨੂੰ ਹੋਰ ਬਿਹਤਰ ਬਣਾਉਣ ਲਈ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਸਕੂਲ ਨੂੰ 51 ਹਜ਼ਾਰ ਦੀ ਮਾਈਕ ਸਹਾਇਤਾ ਦਿੱਤੀ ।ਇਸ ਮੌਕੇ ਲੈਕਚਰਾਰ ਸ੍ਰੀ ਦਿਨੇਸ਼ ਠਾਕੁਰ ਅਤੇ ਲੈਕਚਰਾਰ ਸ੍ਰੀ ਦਲਜੀਤ ਸਿੰਘ ਨੇ ਪ੍ਰਿੰਸੀਪਲ ਸ੍ਰੀਮਤੀ ਰਸ਼ਪਾਲ ਕੌਰ ਅਤੇ ਡਾਕਟਰ ਹਰਜੀਤ ਸਿੰਘ ਐਸ .ਐਮ.ਓ.ਭੁੰਗਾ ਦੀ ਸਰਕਾਰੀ ਸੇਵਾ ਮੁਕਤੀ ਤੇ ਵਧਾਈ ਦਿੱਤੀ ਅਤੇ ਉਹਨਾਂ ਵੱਲੋਂ ਸਕੂਲ ਨੂੰ ਦਿੱਤੀ ਮਾਈਕ ਸਹਾਇਤਾ ਲਈ ਵੀ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਸ੍ਰੀ ਹਰਪਾਲ ਸਿੰਘ ਨੇ ਨਿਭਾਈ।ਇਸ ਮੌਕੇ ਹੈਡ ਮਾਸਟਰ ਗੁਰਦੇਵ ਸਿੰਘ ਜੀ, ਸ਼੍ਰੀਮਤੀ ਕਰਮਜੀਤ ਕੌਰ ਜੀ, ਡਾਕਟਰ ਕਰਮਵੀਰ ਸਿੰਘ, ਡਾਕਟਰ ਹਰਸ਼ਵੀਰ ਸਿੰਘ ,ਸਤਵੀਰ ਕੌਰ,ਪ੍ਰਿੰਸੀਪਲ ਨਵਤੇਜ ਸਿੰਘ ਜੀ, ਲੈਕਚਰਾਰ ਸੁਰਿੰਦਰ ਕੁਮਾਰ ਜੀ, ਮੈਨੇਜਰ ਕੁਲਦੀਪ ਚੰਦ ਜੀ, ਸੰਤ ਬਾਬਾ ਹਰਚਰਨ ਸਿੰਘ ਜੀ ਖਾਲਸਾ ਰਮਦਾਸਪੁਰ ਵੱਲੋਂ ਸੇਵਾਦਾਰ ਸ੍ਰੀ ਜਸਵਿੰਦਰ ਸਿੰਘ ਧੁੱਗਾ ਜੀ, ਲੈਕਚਰਾਰ ਦਿਨੇਸ਼ ਠਾਕੁਰ, ਲੈਕਚਰਾਰ ਦਲਜੀਤ ਸਿੰਘ, ਲੈਕਚਰਾਰ ਇੰਦਰਜੀਤ, ਹਰਪਾਲ ਸਿੰਘ, ਜਗਮੋਹਨ ਸਿੰਘ , ਜਗਵਿੰਦਰ ਸਿੰਘ, ਮਨਜੀਤ ਸਿੰਘ , ਗੁਰਪ੍ਰੀਤ ਸਿੰਘ, ਨਗਿੰਦਰਪਾਲ ਸਿੰਘ, ਬਲਵਿੰਦਰ ਕੌਰ, ਸਪਨਾ ਸਲਾਰੀਆ, ਸਾਲਨੀ, ਰਮਨਦੀਪ ਕੌਰ ਰੇਖਾ ਰਾਣੀ, ਸੁਨੀਤਾ ਰਾਣੀ, ਜਗਦੇਵ ਸਿੰਘ ਆਦਿ ਹਾਜਰ ਸਨ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਨੂੰ 51 ਹਜ਼ਾਰ ਦਾ ਚੈੱਕ ਭੇਟ।
byMohinder Kumar Malhotra
-
0