ਗੜ੍ਹਦੀਵਾਲਾ 03 ਅਪ੍ਰੈਲ (ਦੋਆਬਾ ਨਿਊਜ਼ ਲਾਈਵ)-ਪਿੰਡ ਬਾਹਗਾ ਦੀ ਨੌਜਵਾਨ ਸਭਾ ਤੇ ਪਿੰਡ ਥੇਂਦਾ ਚਿਪੜਾ ਦੀ ਨੌਜਵਾਨ ਸਭਾ ਵੱਲੋਂ ਵਿਸਾਖੀ ਮੌਕੇ ਗੁਰਦੁਆਰਾ ਗਰਨਾ ਸਾਹਿਬ ਵਿਖੇ ਸਲਾਨਾ ਲੰਗਰ 12 ,13 ਅਪ੍ਰੈਲ ਨੂੰ ਲਗਾਇਆ ਜਾਵੇਗਾ। ਜਥੇਦਾਰ ਬਾਬਾ ਅਜਮੇਰ ਸਿੰਘ ਬਾਘਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਲੰਗਰ ਲਗਾਤਾਰ ਰਾਤ ਦਿਨ ਚੱਲਦਾ ਹੈ ਅਤੇ ਵਿਸਾਖੀ ਮੌਕੇ ਗੁਰਦੁਆਰਾ ਗਰਨਾ ਸਾਹਿਬ ਵਿਖੇ ਆਉਣ ਵਾਲੀਆਂ ਸੰਗਤਾਂ ਇਹ ਲੰਗਰ ਛੱਕਦੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਲੰਗਰ ਪਿੰਡ ਬਾਹਗਾ ਦੇ ਨੌਜਵਾਨ ਸਭਾ, ਤੇ ਪਿੰਡ ਬਾਹਗਾ ਦੀਆਂ ਨਗਰ ਨਿਵਾਸੀ ਸੰਗਤਾਂ ਅਤੇ ਪਿੰਡ ਥੇਂਦਾ ਚਿਪੜਾ ਦੀ ਨੌਜਵਾਨ ਸਭਾ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਲੰਗਰ ਵਿੱਚ ਵੱਧ ਤੋਂ ਵੱਧ ਸੰਗਤਾਂ ਪਹੁੰਚ ਕੇ ਸੇਵਾ ਦਾ ਮੌਕਾ ਦਿਉ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਇਸ ਮੌਕੇ ਪਿੰਡ ਬਾਹਗਾ ਦੇ ਨੌਜਵਾਨ ਅਤੇ ਪਿੰਡ ਥੇਂਦਾ ਚਿਪੜਾ ਤੇ ਨੌਜਵਾਨ ਹਾਜਰ ਸਨ।
ਪਿੰਡ ਬਾਹਗਾ ਦੀ ਨੌਜਵਾਨ ਸਭਾ ਵੱਲੋਂ ਵਿਸਾਖੀ ਮੌਕੇ ਗੁਰਦੁਆਰਾ ਗਰਨਾ ਸਾਹਿਬ ਵਿਖੇ ਸਲਾਨਾ ਲੰਗਰ 12 ,13 ਅਪ੍ਰੈਲ ਨੂੰ ਲਗਾਇਆ ਜਾਵੇਗਾ
byMohinder Kumar Malhotra
-
0