ਗੜ੍ਹਦੀਵਾਲਾ 07 ਅਪ੍ਰੈਲ (ਮਹਿੰਦਰ ਮਲਹੋਤਰਾ) ਗੌਰਮਿੰਟ ਟੀਚਰਜ਼ ਯੂਨੀਅਨ ਹੁਸ਼ਿਆਰਪੁਰ ਦੇ (ਜ਼ਿਲ੍ਹਾ ਸੀਨੀਅਰ) ਆਗੂ ਪ੍ਰਿੰਸ ਗੜਦੀਵਾਲਾ ਅਤੇ ਦਵਿੰਦਰ ਹੁਸ਼ਿਆਰਪੁਰ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ। ਇਸ ਮੌਕੇ ਤੇ ਬੋਲਦਿਆਂ ਉਪਰੋਕਤ ਆਗੂਆਂ ਨੇ ਕਿਹਾ ਕਿ 5994 ਭਰਤੀ ਦਾ ਵਿੱਚ ਹੀ ਦਮ ਤੋੜ ਜਾਣਾ ਮਾਨ ਸਰਕਾਰ ਦੀ ਵੱਡੀ ਅਸਫਲਤਾ ਹੈ । ਉਹਨਾਂ ਕਿਹਾ ਕਿ ਸਰਕਾਰ 45000 ਅਧਿਆਪਕ ਭਰਤੀ ਕਰਨ ਦੇ ਝੂਠੇ ਦਮਗਜ਼ੇ ਮਾਰ ਰਹੀ ਹੈ, ਜਦ ਕਿ ਹੁਣ ਤੱਕ ਹੋਈਆਂ ਸਾਰੀਆਂ ਅਧਿਆਪਕ ਭਰਤੀਆਂ ਅਧੂਰੀਆਂ ਹਨ। ਉਹਨਾਂ ਕਿਹਾ ਕਿ ਸਰਕਾਰ ਦੀ ਨੀਅਤ ਵਿੱਚ ਖੋਟ ਹੈ ਅਤੇ ਜਾਣਬੁੱਝ ਕੇ 5994 ਭਰਤੀ ਨੂੰ ਲਟਕਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਜਲਦੀ 5994 ਭਰਤੀ ਦਾ ਮਸਲਾ ਹੱਲ ਕਰੇ ਨਹੀ ਤਾਂ ਤਿੱਖਾ ਸੰਘਰਸ਼ ਹੋਵੇਗਾ। ਇਸ ਮੌਕੇ ਗੁਰਪ੍ਰੀਤ ਸਿੰਘ, ਜਗਵਿੰਦਰ ਸਿੰਘ,ਅਨਿਲ ਕੁਮਾਰ, ਮਲਕੀਤ ਸਿੰਘ ,ਚਰਨਜੀਤ ਸਿੰਘ ,ਸਰਤਾਜ ਸਿੰਘ, ਰਮਨਦੀਪ ਕੁਮਾਰ, ਬਚਿੱਤਰ ਸਿੰਘ ,ਦੀਪਕ ਕੋਡਲ ,ਭੁਪਿੰਦਰ ਸਿੰਘ ,ਨਵਤੇਜ ਸਿੰਘ ,ਸਚਿਨ ਕੁਮਾਰ ,ਮਨੋਜ ਕੁਮਾਰ ਸ਼ਰਮਾ, ਲਖਬੀਰ ਸਿੰਘ ,ਨਵਜੋਤ ਸਿੰਘ ,ਬਹਾਦਰ ਸਿੰਘ, ਮਹਿੰਦਰ ਸਿੰਘ, ਗੁਰਪ੍ਰੀਤ ਸਿੰਘ,ਜਸਵਿੰਦਰ ਸਿੰਘ ਤੇ ਆਦਿ ਹਾਜ਼ਰ ਸਨ।
5994 ਦੀ ਭਰਤੀ ਦਾ ਵਿੱਚ ਹੀ ਦਮ ਤੋੜ ਜਾਣਾ ਸਰਕਾਰ ਦੀ ਵੱਡੀ ਅਸਫਲਤਾ - ਗੌਰਮਿੰਟ ਟੀਚਰਜ਼ ਯੂਨੀਅਨ
byMohinder Kumar Malhotra
-
0