ਗਿੱਦੜਬਾਹਾ,01 ਅਪ੍ਰੈਲ (ਮਹਿੰਦਰ ਕੁਮਾਰ ਮਲਹੋਤਰਾ) ਮਨਰੇਗਾ ਵਰਕਰ ਯੂਨੀਅਨ ਪੰਜਾਬ ਤਹਿਸੀਲ ਗਿੱਦੜਵਾਹਾ ਵੱਲੋਂ ਪਿੰਡ ਗੁੜੀ ਸੰਘਰ ਵਿੱਚ ਨਰੇਗਾ ਕਾਮਿਆਂ ਦੀ ਨੁੱਕੜ ਮੀਟਿੰਗ ਕੀਤੀ ਗਈ ਇਸ ਸਮੇਂ ਵੱਡੀ ਗਿਣਤੀ ਵਿੱਚ ਨਰੇਗਾ ਵਰਕਰ ਸ਼ਾਮਿਲ ਹੋਏ ਮੀਟਿੰਗ ਨੂੰ ਸੰਬੋਧਨ ਕਰਦਿਆਂ ਮਨਰੇਗਾ ਵਰਕਰ ਯੂਨੀਅਨ ਪੰਜਾਬ ਦੇ ਆਗੂ ਜਸਵਿੰਦਰ ਸਿੰਘ ਵੱਟੂ ਨੇ ਨਰੇਗਾ ਕਾਨੂੰਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਨਰੇਗਾ ਕਾਮਿਆਂ ਦਾ ਕੀਤੇ ਕੰਮਾਂ ਦੇ ਪੈਸੇ ਨਹੀਂ ਦਿੱਤੇ ਗਏ ਅਤੇ ਸਰਕਾਰ ਨੇ ਨਰੇਗਾ ਮਜ਼ਦੂਰਾਂ ਦੀ ਦਿਹਾੜੀ ਵਿੱਚ ਨਗੂਣਾ ਵਾਧਾ ਹੀ ਕੀਤਾ ਹੈ ਉਹਨਾਂ ਕਿਹਾ ਕਿ ਮਜ਼ਦੂਰਾਂ ਦੇ ਬਿਜਲੀ ਬਿੱਲਾਂ ਵਿੱਚ ਵੱਡੀਆਂ ਵੱਡੀਆਂ ਰਕਮਾਂ ਆਈਆਂ ਹਨ ਅਤੇ ਮੀਟਰ ਕੁੱਟਣ ਅਤੇ ਕਨੈਕਸ਼ਨ ਕੱਟਣ ਦੀਆਂ ਵਿਆਨੂਤਾ ਗੁੰਦੀਆਂ ਜਾ ਰਹੀਆਂ ਹਨ ਉਹਨਾਂ ਕਿਹਾ ਕਿ ਮਜ਼ਦੂਰਾਂ ਦੇ ਮੀਟਰ ਅਤੇ ਕਨੈਕਸ਼ਨ ਨਹੀਂ ਕੱਟਣ ਦਿੱਤੇ ਜਾਣਗੇ ਉਹਨਾਂ ਕਿਹਾ ਕਿ ਮਰੇਗਾ ਮਜ਼ਦੂਰਾਂ ਦੀ ਦਿਹਾੜੀ 700 ਰੁਪਆ ਕੀਤੀ ਜਾਵੇ ਅਤੇ 365 ਦਿਨ ਮਜ਼ਦੂਰਾਂ ਨੂੰ ਕੰਮ ਦਿੱਤਾ ਜਾਵੇ ਉਹਨਾਂ ਇਹ ਵੀ ਕਿਹਾ ਕਿ ਮਜ਼ਦੂਰਾਂ ਨੂੰ ਸੰਦ ਬਠਲ ਬਾਲਟੀਆਂ ਅਤੇ ਮੈਡੀਕਲ ਸਹੂਲਤਾਂ ਵੀ ਦਿੱਤੀਆਂ ਜਾਣ ਉਹਨਾਂ ਕਿਹਾ ਕਿ ਨਰੇਗਾ ਵਿੱਚ ਘਪਲੇਬਾਜੀ ਬੰਦ ਕੀਤੀ ਜਾਵੇ ਅਤੇ ਜਿੱਥੇ ਮਜ਼ਦੂਰ ਕੰਮ ਕਰਦੇ ਹਨ ਉਥੇ ਹੀ ਹਾਜਰੀ ਲੱਗੇ ਇਹ ਸਮੇਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ ਜਾਰੀ ਕਰਤਾ ਜਸਵਿੰਦਰ ਸਿੰਘ ਵੱਟੂ
ਮਨਰੇਗਾ ਮਜ਼ਦੂਰਾਂ ਨੇ ਪਿੰਡ ਗੁੜੀ ਸੰਘਰ ਵਿੱਚ ਕੀਤੀ ਨੁਕੜ ਮੀਟਿੰਗ
byMohinder Kumar Malhotra
-
0