ਅੰਬੇਡਕਰ ਸੋਸਾਇਟੀ ਵਲੋਂ ਸੋਸਾਇਟੀ ਨੂੰ ਸਹਿਯੋਗ ਦੇਣ ਲਈ ਐੱਸ. ਐੱਮ. ਓ. ਸੁਲਿੰਦਰ ਸਿੰਘ ਸਨਮਾਨਿਤ

ਗੜ੍ਹਦੀਵਾਲਾ, 11 ਜਨਵਰੀ (ਮਹਿੰਦਰ ਮਲਹੋਤਰਾ)-ਡਾਕਟਰ ਭੀਮ ਰਾਓ ਅੰਬੇਡਕਰ ਵੈਲਫੇਅਰ ਸੋਸਾਇਟੀ ਗੜ੍ਹਦੀਵਾਲਾ ਵੱਲੋਂ ਇਕ ਸਾਦੇ ਸਮਾਗਮ ਦੌਰਾਨ ਸੁਸਾਇਟੀ ਦੇ ਮੈਂਬਰ  ਡਾਕਟਰ ਸੁਲਿੰਦਰ ਸਿੰਘ ਐੱਸ. ਐੱਮ. ਓ. ਮੀਆਵਿੰਡ (ਤਰਨਤਾਰਨ) ਨੂੰ ਸੋਸਾਇਟੀ ਨੂੰ ਦਿੱਤੇ ਸਹਿਯੋਗ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਸੁਸਾਇਟੀ ਪ੍ਰਧਾਨ ਹਰਪਾਲ ਸਿੰਘ ਭੱਟੀ ਨੇ ਦੱਸਿਆ ਕਿ ਜਿੱਥੇ ਡਾਕਟਰ ਸੁਲਿੰਦਰ ਸਿੰਘ ਵੱਲੋਂ ਪਿਛਲੇ 12 ਸਾਲਾਂ ਤੋਂ ਸੁਸਾਇਟੀ ਨਾਲ ਮਿਲ ਕੇ ਲਗਭਗ 760 ਦੇ ਕਰੀਬ ਬੱਚਿਆਂ ਨੂੰ ਗਰਮ ਜਰਸੀਆਂ, ਜਰਾਬਾਂ, ਬੂਟ, ਅਤੇ ਸਟੇਸ਼ਨਰੀ ਭੇਂਟ ਕੀਤੀ ਗਈ ਹੈ ਉੱਥੇ ਹੀ  ਸੁਸਾਇਟੀ ਵੱਲੋਂ ਅੰਬੇਡਕਰ ਭਵਨ ਲਈ ਚਾਰ ਕਨਾਲ ਅੱਠ ਮਰਲੇ ਜਗ੍ਹਾ ਦੀ ਖਰੀਦ ਕੀਤੀ ਗਈ ਸੀ ਉਸ  ਵਿੱਚ ਅਹਿਮ ਯੋਗਦਾਨ ਦਿੱਤਾ ਹੈ । ਉਨ੍ਹਾਂ ਉਮੀਦ ਕੀਤੀ ਕਿ ਡਾਕਟਰ ਸੁਲਿੰਦਰ ਸਿੰਘ ਵੱਲੋਂ ਅੱਗੇ ਤੋਂ ਵੀ ਸੁਸਾਇਟੀ ਨੂੰ ਇਸੇ ਤਰ੍ਹਾਂ ਯੋਗਦਾਨ ਦਿੱਤਾ ਜਾਵੇਗਾ। ਇਸ ਮੌਕੇ ਐੱਸ. ਐੱਮ. ਓ. ਡਾਕਟਰ ਸੁਲਿੰਦਰ ਸਿੰਘ  ਨੇ ਕਿਹਾ ਕਿ ਸੁਸਾਇਟੀ ਵੱਲੋਂ ਜੋ ਪਿਛਲੇ 23 ਸਾਲ ਤੋਂ ਸਮਾਜ ਸੇਵੀ ਅਤੇ ਬੱਚਿਆਂ ਦੇ ਪੜ੍ਹਾਈ ਪ੍ਰਤੀ ਉਪਰਾਲੇ ਕੀਤੇ ਜਾ ਰਹੇ ਹਨ ਉਹ ਬਹੁਤ ਹੀ ਸ਼ਲਾਗਾਯੋਗ ਕਦਮ ਹਨ। ਉਨ੍ਹਾਂ ਕਿਹਾ ਕਿ ਉਹ ਅੱਗੋਂ ਤੋਂ ਵੀ ਸੁਸਾਇਟੀ ਨਾਲ ਮਿਲ ਕੇ ਸੇਵਾ ਕਰਦੇ ਰਹਿਣਗੇ। ਇਸ ਮੌਕੇ ਸੋਸਾਇਟੀ ਪ੍ਰਧਾਨ ਹਰਪਾਲ ਸਿੰਘ ਭੱਟੀ ਅਤੇ ਸੋਸਾਇਟੀ ਆਹੁਦੇਦਾਰਾਂ ਵੱਲੋਂ ਅੰਬੇਡਕਰ ਸਾਹਿਬ ਦੀ ਫੋਟੋ ਭੇਂਟ ਕਰਕੇ ਐੱਸ. ਐੱਮ. ਓ. ਡਾਕਟਰ ਸੁਲਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੋਸਾਇਟੀ ਪ੍ਰਧਾਨ ਹਰਪਾਲ ਸਿੰਘ ਭੱਟੀ, ਤੋਂ ਇਲਾਵਾ ਡਾਕਟਰ ਜਸਪਾਲ ਸਿੰਘ, ਡਾਕਟਰ ਬਲਜੀਤ ਸਿੰਘ, ਜਸਵੀਰ ਸਿੰਘ ਰਾਹੀ, ਜਸਪਾਲ ਸਿੰਘ ਵੇਰਸ਼ਾ, ਡਾਕਟਰ ਹਰਦਿੰਦਰ ਦੀਪਕ, ਪ੍ਰਭਜੋਤ ਸਿੰਘ,  ਲੈਕ.ਦਲਜੀਤ ਸਿੰਘ,  ਲੈਕ. ਭੁਪਿੰਦਰ ਸਿੰਘ, ਚੰਦਰਸ਼ੇਖਰ ਬੰਟੀ, ਸੂਬੇਦਾਰ ਬਚਨ ਸਿੰਘ ਯੂਕੇ, ਸਰਪੰਚ ਕੁਲਦੀਪ ਸਿੰਘ ਮਿੰਟੂ, ਕਰਮਾ ਭੱਟੀ, ਡਾਕਟਰ ਮਹਿੰਦਰ ਕੁਮਾਰ ਮਲਹੋਤਰਾ, ਮਲਕੀਤ ਸਿੰਘ, ਸੁੱਚਾ ਸਿੰਘ, ਕਮਲਜੀਤ ਭਟੋਆ, ਮੋਹਨ ਧੁਗਾ, ਮਾਸਟਰ ਭੁਪਿੰਦਰ ਸਿੰਘ, ਰਵੀ, ਸੁਰਿੰਦਰ ਪਾਲ ਸਿੰਘ, ਕੈਪਟਨ ਕਸ਼ਮੀਰ ਸਿੰਘ, ਗੁਰਨਾਮ ਸਿੰਘ, ਬਲਵੀਰ ਸਿੰਘ ਆਦਿ ਹਾਜ਼ਰ ਸਨ ।
ਫੋਟੋ ਕੈਪਸਨ : ਐੱਸ. ਐੱਮ. ਓ. ਡਾਕਟਰ ਸੁਲਿੰਦਰ ਸਿੰਘ  ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਹਰਪਾਲ ਸਿੰਘ ਭੱਟੀ ਤੇ ਹੋਰ ਆਗੂ।

Post a Comment

Previous Post Next Post