ਗੜ੍ਹਦੀਵਾਲਾ 12 ਜਨਵਰੀ (ਮਹਿੰਦਰ ਮਲਹੋਤਰਾ) ਥਾਣਾ ਗੜ੍ਹਦੀਵਾਲਾ ਦੇ ਮੁੱਖ ਅਫਸਰ ਗੁਰਸਾਹਿਬ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼ਹਿਰ ਵਿੱਚ ਕੋਈ ਵੀ ਦੁਕਾਨਦਾਰ ਚਾਈਨਾ ਡੋਰ ਵੇਚਦਾ ਜਾਂ ਸਟੋਰ ਕਰਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਉਹਨਾਂ ਨੇ ਬੱਚਿਆਂ ਦੇ ਮਾਂ ਪਿਓ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਨਾ ਖਰੀਦ ਕੇ ਦੇਣ ਅਤੇ ਜੇ ਕੋਈ ਵੇਚਦਾ ਹੈ ਤਾਂ ਉਸਦਾ ਪਤਾ ਥਾਣਾ ਗੜਦੀਵਾਲਾ ਵਿਖੇ ਦੱਸਿਆ ਜਾਵੇ ਉਸ ਦਾ ਨਾਮ ਗੁਪਤ ਰੱਖਿਆ ਜਾਵੇਗਾ।
ਚਾਈਨਾ ਡੋਰ ਵੇਚਣ ਵਾਲੇ ਅਤੇ ਖਰੀਦਣ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਐਸ. ਐਚ. ਓ ਗੁਰਸਾਹਿਬ ਸਿੰਘ
byMohinder Kumar Malhotra
-
0