ਗੜ੍ਹਦੀਵਾਲਾ, 10 ਜਨਵਰੀ (ਮਹਿੰਦਰ ਮਲਹੋਤਰਾ)-ਸੂਬੇ ਵਿਚ ਇਸ ਸਮੇਂ ਸੀਤ ਲਹਿਰ ਦਾ ਕਹਿਰ ਚੱਲ ਰਿਹਾ ਹੈ ਇਸਦੇ ਬਚਾਓ ਸਬੰਧੀ ਜਾਣਕਾਰੀ ਦਿੰਦੇ ਐੱਸ. ਐੱਮ. ਓ. ਪੀ. ਐੱਚ. ਸੀ. ਭੂੰਗਾ ਡਾਕਟਰ ਹਰਜੀਤ ਸਿੰਘ ਨੇ ਦੱਸਿਆ ਕਿ ਤਾਪਮਾਨ ਵਿਚ ਗਿਰਾਵਟ ਆਉਣ ਕਾਰਨ ਅਤੇ ਠੰਡ ਦੇ ਲੰਬੇ ਸਮੇਂ ਤੱਕ ਸੰਪਰਕ ਵਿਚ ਰਹਿਣ ਨਾਲ ਕਈ ਬੀਮਾਰੀਆਂ ਜਿਵੇਂ ਕਿ ਫਲੂ, ਨੱਕ ਵਗਣਾ, ਹਾਈਪੋਥਰਮੀਆਂ ਆਦਿ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।ਇਸ ਕਰ ਕੇ ਸੀਤ ਲਹਿਰ ਤੋਂ ਬਚਣ ਲਈ ਸਾਨੂੰ ਸਭ ਨੂੰ ਸਿਹਤ ਵਿਭਾਗ ਦੀਆਂ
ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।ਠੰਡੀ ਹਵਾ ਦੇ ਚਲਣ ਸਮੇਂ ਜਿੰਨਾਂ ਸਮਾਂ ਹੋ ਸਕੇ ਘਰਾਂ ਵਿਚ ਰਿਹਾ ਜਾਵੇ। ਘਰੋਂ ਬਾਹਰ ਜਾਣ ਸਮੇਂ ਗਰਮ ਕੱਪੜੇ ਪਹਿਨੇ ਜਾਣ।ਇਸ ਸਮੇਂ ਦੌਰਾਨ ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਖਿਆਲ ਰੱਖਿਆ ਜਾਵੇ। ਇਸ ਤਰ੍ਹਾਂ ਅਸੀਂ ਸੀਤ ਲਹਿਰ ਤੋਂ ਬਚ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸੀਤ ਲਹਿਰ ਦੇ ਚਲਦੇ ਸਾਨੂੰ ਪਾਣੀ ਗਰਮ ਕਰ ਕੇ ਪੀਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਇਸ ਸਮੇਂ ਵੱਧ ਰਹੇ ਵਾਇਰਸ ਐੱਚ. ਐੱਮ. ਪੀ. ਵੀ. ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਾਇਰਸ ਤੋਂ ਘਬਰਾਉਣ ਦੀ ਲੋੜ ਨਹੀਂ ਹੈ । ਇਹ ਇੱਕ ਆਮ ਸਰਦੀ ਜੁਖਾਮ ਦੀ ਤਰ੍ਹਾਂ ਫਲੂ ਵਰਗਾ ਹੈ।ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਜ਼ੁਕਾਮ ਅਤੇ ਖਾਂਸੀ ਹੋਵੇ ਤਾਂ ਸਰਕਾਰੀ ਸਿਹਤ ਕੇਂਦਰਾਂ ਵਿਚ ਜਾ ਕੇ ਆਪਣਾ ਚੈੱਕਅਪ ਜ਼ਰੂਰ ਕਰਾਉਣਾ ਚਾਹੀਦਾ ਹੈ।
ਫੋਟੋ ਕੈਪਸਨ : ਜਾਣਕਾਰੀ ਦਿੰਦੇ ਹੋਏ ਐੱਸ. ਐੱਮ. ਓ. ਡਾਕਟਰ ਹਰਜੀਤ ਸਿੰਘ।