ਪਿੰਡ ਤਾਰਾਗੜ ਸੱਯਦ ਓੱਲ ਸ਼ੇਖ ਬਾਬਾ ਅਬਦੁੱਲੇ ਸਾ਼ਹ ਕਾਦਰੀ ਜੀ ਦਾ ਤਿੰਨ ਰੋਜਾ ਮੇਲਾ 17, 18, 19 , ਜੂਨ ਨੂੰ ਸਾਨੌ ਸੋਕਤ ਨਾਲ ਮਨਾਇਆ ਜਾਵੇਗਾ।

ਹੁਸਿ਼ਆਰਪੁਰ /(ਮਹਿੰਦਰ ਕੁਮਾਰ)- ਪਿੰਡ ਤਾਰਾਗੜ ਜਿਲਾ ਹੁਸਿ਼ਆਰਪੁਰ ਵਿਖੇ ਹਰ ਸਾਲ ਦੀ ਤਰਾਂ ਸੱਯਦ ਓੱਲ ਸ਼ੇਖ ਬਾਬਾ ਅਬਦੁੱਲੇ ਸਾ਼ਹ ਕਾਦਰੀ ਜੀ ਦਾ ਸਲਾਨਾ ਮੇਲਾ ਇਲਾਕੇ ਦੀਆਂ ਸਮੂਹ ਸੰਗਤਾਂ ਤੇ ਇਸ ਦਰਬਾਰ ਦੇ ਮੁੱਖ ਗੱਦੀ ਨਸੀ਼ਨ ਸਾਈਂ ਮਨੀ ਸਾ਼ਹ ਕਾਦਰੀ ਜੀ ਦੀ ਰਹਿਨੁਮਾਈ ਹੇਠ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਵੇਗਾ l ਇਸ ਮੌਕੇ ਸਾਈਂ ਮਨੀ ਸਾ਼ਹ ਕਾਦਰੀ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 17 ਜੂਨ ਦਿਨ ਮੰਗਲਵਾਰ 7, ਵਜੇ ਮਹਿੰਦੀ ਦੀ ਰਸਮ, 18, ਜੂਨ ਦਿਨ ਬੁੱਧਵਾਰ ਨਿਸ਼ਾਨ ਸਾਹਿਬ ਜੀ ਦੀ ਰਸਮ ਉਪਰੰਤ ਵੱਖ ਵੱਖ ਕਵਾਲ ਪਾਰਟੀਆਂ ਵਲੋ ਸੂਫੀਆਨਾਂ ਕਲਾਮ ਪੇਸ਼ ਕੀਤੇ ਜਾਣਗੇ l 19, ਜੂਨ ਜੇਠੇ ਵੀਰਵਾਰ ਚਾਦਰ ਦੀ ਰਸਮ, ਤੇ ਪੀਰਾਂ ਦੇ ਚਿਰਾਗ਼ ਰੋਸ਼ਨ ਕੀਤੇ ਜਾਣਗੇ, ਓਪਰੰਤ ਸੱਭਿਆਚਾਰਕ ਪ੍ਰੋਗਰਾਮ ਦਾ ਅੰਗਾਜ ਕੀਤਾ ਜਾਵੇਗਾ l ਹਰੇਕ ਸਾਲ ਦੀ ਤਰਾ ਸਟੇਜ ਸਕੱਤਰ ਦੀ ਬਾਖੂਬ ਐਂਕਰਿੰਗ ਦਿਨੇਸ਼ ਅਤੇ ਮਾਸਟਰ ਦਰਸ਼ਨ ਦਰਸੀ ਵਲੋ ਨਿਭਾਈ ਜਾਵੇਗੀ l ਇਸ ਮੌਕੇ ਇਸ ਦਰਬਾਰ ਵਿੱਚ ਮੰਢਾਲੀਂ ਸ਼ਰੀਫ ਦਰਬਾਰ ਤੋ ਸਾਈਂ ਉਮਰੇ ਸਾ਼ਹ ਕਾਦਰੀ ਜੀ ਵੀ ਮੇਲੇ ਵਿੱਚ ਪਹੁੰਚਣਗੇ। ਇਸ ਮੇਲੇ ਦੋਰਾਨ ਪੰਜਾਬ ਦੇ ਨਾਮੀ ਗਾਇਕ ਜਿਸ ਵਿੱਚ ਬਲਰਾਜ ਬਿਲਗਾ, ਬਾਵਾ, ਮਨਜੀਤ ਸਹੋਤਾ,  ਆਰ ਜੋਗੀ, ਦਰਸ਼ਨਜੀਤ, ਕੁਲਵਿੰਦਰ ਕਿੰਦਾ, ਤਾਨੀਆਂ ਖਾਂਨ, ਰੇਸਮ ਸਿਕੰਦਰ, ਭਿੰਦਾ ਫੱਤੋਵਾਲੀਆ,   ਲੇਖਕ ਕਰਮਜੀਤ ਪੁਰੀ, ਲਵੀਸ਼ ਚੋਹਾਨ, ਸੁਰੰਜਨਾ, ਮਨੀ ਰੰਧਾਵਾ, ਕਵਾਲ ਸਲਾਮਤ ਅਲੀ, ਸੌਕਤ ਅਲੀ  ਦੀਵਾਨਾ, ਪੇ੍ਮ ਕਵਾਲ, ਪਰਵੇਜ ਕਵਾਲ, ਤਕੀ ਕਵਾਲ, ਆਪਣੇ ਫੱਨ ਦਾ ਮੁਜਾਹਰਾ ਕਰਕੇ ਮੇਲੇ ਦੀ ਰੋਣਕ ਨੂੰ ਚਾਰ ਚੰਨ ਲਾਉਣਗੇ l ਇਸ ਮੌਕੇ ਦਾਨੀ ਸੱਜਣਾ ਵਲੋ ਸੰਗਤਾਂ ਵਾਸਤੇ ਚਾਹ ਪਕੋੜੇ, ਠੰਡੇ ਮਿੱਠੇ ਜਲ ਦੀ ਛਬੀਲ ਤੇ ਦਾਤਾ ਜੀ ਦਾ ਅਤੁੱਟ ਲੰਗਰ ਵਰਤਾਇਆ ਜਾਵੇਗਾ l ਇਸ ਮੇਲੇ ਵਿੱਚ ਵੱਡੀ ਗਿੱਣਤੀ ਵਿੱਚ ਸੰਗਤਾਂ ਹਾਜਰ ਹੋਣਗੀਆ।

Post a Comment

Previous Post Next Post