ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ ਵਿੱਚ ਤਿੰਨ ਕਨਵੈਂਸ਼ਨਾਂ ਕਰਨ ਦਾ ਐਲਾਨ।

ਮੁਕਤਸਰ ਸਾਹਿਬ,16 ਜੂਨ (ਦੋਆਬਾ ਨਿਊਜ਼ ਲਾਈਵ)- ਮਨਰੇਗਾ ਵਰਕਰਜ ਯੂਨੀਅਨ ਪੰਜਾਬ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਵੱਟੂ ਅਤੇ ਮੁਕਤਸਰ ਸਾਹਿਬ ਦੇ ਜਿਲ੍ਹਾ ਜਨਰਲ ਸਕੱਤਰ ਜਗਸੀਰ ਸਿੰਘ ਬਾਜਾਂ ਨੇ ਸਾਂਝੇ ਪ੍ਰੈਸ ਬਿਆਨ ਰਾਹੀਂ ਦੱਸਿਆ ਮਨਰੇਗਾ ਵਰਕਰ ਯੂਨੀਅਨ ਪੰਜਾਬ ਦੀਆਂ ਪਿੰਡ ਪਿੰਡ ਇਕਾਈਆਂ ਸਥਾਪਿਤ ਕੀਤੀਆਂ ਜਾਣੀਆਂ ਉਹਨਾਂ ਕਿਹਾ ਕਿ ਮੁਕਤਸਰ ਅੰਦਰ ਮਜ਼ਦੂਰ ਲੋਕ ਲਹਿਰ ਅਸਾਰੋ ਮੁਹਿੰਮ ਤਹਿਤ ਵੱਡੀ ਪੱਧਰ ਤੇ ਮਜ਼ਦੂਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਵਿੱਚ ਜੋ ਮਨਰੇਗਾ ਕਾਮਿਆਂ ਦੀਆਂ ਤਿੰਨ ਕਨਵੈਂਸ਼ਨਾਂ ਹੋ ਰਹੀਆਂ ਹਨ ਉਸ ਵਿੱਚ ਮੁਕਤਸਰ ਸਾਹਿਬ ਤੋਂ ਵੱਡੀ ਗਿਣਤੀ ਵਿੱਚ ਨਰੇਗਾ ਕਾਮੇ ਸ਼ਾਮਿਲ ਹੋਣਗੇ ਅਤੇ ਜੋ ਬਠਿੰਡਾ ਦੇ ਟੀਚਰ ਹੋਮ ਵਿੱਚ ਦੱਖਣੀ ਮਾਲਵਾ ਦੀ ਕਨਵੈਂਸ਼ਨ ਹੋ ਰਹੀ ਹੈ ਉਸ ਵਿੱਚ ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਬੱਟੂ ਦੀ ਗਵਾਹੀ ਵਿੱਚ ਵੱਡੀ ਗਿਣਤੀ ਵਿੱਚ ਮਨਰੇਗਾ ਕਾਮਿਆਂ ਦੀ ਸ਼ਮੂਲੀਅਤ ਕਰਾਈ ਜਾਵੇਗੀ ਇਸ ਕਨਵੈਂਸ਼ਨ ਨੂੰ ਮਨਰੇਗਾ ਵਰਕਰ ਯੂਨੀਅਨ ਅਤੇ ਭਰਾਤਰੀ ਜਥੇਬੰਦੀਆਂ ਦੇ ਸੀਨੀਅਰ ਆਗੂ ਸੰਬੋਧਨ ਕਰਨਗੇ 
ਜਾਰੀ ਕਰਤਾ ਜਗਸੀਰ ਸਿੰਘ ਬਾਜਾ ਜਿਲਾ ਜਨਰਲ ਸਕੱਤਰ ਮਨਰੇਗਾ ਵਰਕਰ ਯੂਨੀਅਨ ਜਿਲਾ ਸ਼੍ਰੀ ਮੁਕਤਸਰ ਸਾਹਿਬ

Post a Comment

Previous Post Next Post