ਅੱਡਾ ਰੰਧਾਵਾ,17 ਜੂਨ (ਮਹਿੰਦਰ ਮਲਹੋਤਰਾ) ਅੱਡਾ ਰੰਧਾਵਾ ਦੇ ਦੁਕਾਨਦਾਰਾਂ ਵੱਲੋਂ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਛਬੀਲ ਵਿੱਚ ਉਚੇਚੇ ਤੌਰ ਤੇ ਬੀਬੀ ਸੁਖਵਿੰਦਰ ਕੌਰ ਜੀ ਪਹੁੰਚੇ, ਜਿਨ੍ਹਾਂ ਨੇ ਸੇਵਾ ਕਰ ਰਹੇ ਦੁਕਾਨਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਦੁਕਾਨਦਾਰਾਂ ਵੱਲੋਂ ਬੀਬੀ ਸੁਖਵਿੰਦਰ ਕੌਰ ਜੀ ਦਾ ਧੰਨਵਾਦ ਕੀਤਾ ਗਿਆ। ਸੇਵਾਦਾਰਾਂ ਵੱਲੋਂ ਆਉਂਦੇ ਜਾਂਦੇ ਰਾਹੀਆਂ ਨੂੰ ਬੜੇ ਪ੍ਰੇਮ ਪਿਆਰ ਦੇ ਨਾਲ ਠੰਡੇ ਮਿੱਠੇ ਜਲ ਛਕਾਏ ਗਏ। ਇਸ ਮੌਕੇ ਬੀਬੀ ਸੁਖਵਿੰਦਰ ਕੌਰ, ਜਸਪਾਲ ਸਿੰਘ ਬੇਰਛਾ, ਡਾ. ਮਨਦੀਪ ਸਿੰਘ, ਗਿਰਧਾਰੀ ਲਾਲ, ਬਾਬਾ ਬਲਦੇਵ ਸਿੰਘ, ਪ੍ਰਗਟ ਸਿੰਘ ਕਾਲੂ, ਸ਼ਿੰਦਾ, ਨਿੱਕੂ, ਹਰਦੀਪ ਸਿੰਘ, ਰਮੇਸ਼ ਚੰਦਰ, ਭੁੱਲਾ ਰੰਧਾਵਾ, ਜਤਿੰਦਰ ਸਿੰਘ ਆਦਿ ਹਾਜ਼ਰ ਸਨ।
ਅੱਡਾ ਰੰਧਾਵਾ ਦੇ ਦੁਕਾਨਦਾਰਾ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।
byMohinder Kumar Malhotra
-
0