ਗੜ੍ਹਦੀਵਾਲਾ/ਟਾਂਡਾ,8 ਜਨਵਰੀ (ਮਹਿੰਦਰ ਮਲਹੋਤਰਾ)-- ਅੱਜ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਬੁੱਢੀ ਪਿੰਡ ਤੇ ਲੈਂਟਰ ਪਾਉਣ ਦੀ ਰਸਮ ਡੇਰਾ ਬਾਬਾ ਭਗਤ ਰਾਮ ਜੀ ਨੰਗਲ ਖੂੰਗਾ ਦੇ ਮੁੱਖ ਸੇਵਾਦਾਰ ਬਾਬਾ ਨਰੇਸ ਗਿਰ ਨੇ ਸੰਗਤ ਦੀ ਹਾਜ਼ਰੀ ਵਿੱਚ ਅਰਦਾਸ ਕਰਨ ਉਪਰੰਤ ਕੀਤੀ।ਇਸ ਮੌਕੇ ਮੌਕੇ ਸੰਤ ਬਾਬਾ ਨਰੇਸ ਗਿਰ ਜੀ ਨੇ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤਾਂ ਨੂੰ ਵਧਾਈ ਦਿੰਦਿਆਂ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ।ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸਾਬਕਾ ਜਿਲਾ ਪ੍ਰੀਸ਼ਦ ਮੈਂਬਰ ਹੁਸ਼ਿਆਰਪੁਰ ਤੇ ਐਸ ਸੀ ਸਮਾਜ ਦੇ ਨੌਜਵਾਨ ਆਗੂ ਸੁਖਵਿੰਦਰ ਸਿੰਘ ਮੂਨਕ ਨੇ ਸਮੂਹ ਸੰਗਤਾਂ ਨੂੰ ਪ੍ਰਬੰਧਕਾਂ ਨੂੰ ਲੈਂਟਰ ਪਾਉਣ ਦੇ ਕਾਰਜ ਦੀ ਵਧਾਈ ਦਿੱਤੀ।ਤੇ ਪ੍ਰਬੰਧਕਾਂ ਦੇ ਵੱਡੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੜੀ ਇਮਾਨਦਾਰੀ ਤੇ ਮਿਹਨਤ ਨਾਲ ਇਸ ਕਾਰਜ ਨੂੰ ਪ੍ਰਬੰਧਕਾਂ ਨੇ ਸੰਗਤਾਂ ਦੇ ਸਹਿਯੋਗ ਨਾਲ ਸਿਰੇ ਚਾੜਿਆ ਹੈ।ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਲਕੀਤ ਸਿੰਘ,ਮੀਤ ਪ੍ਰਧਾਨ ਬਲਦੇਵ ਸਿੰਘ,ਕੈਸ਼ੀਅਰ ਜਰਨੈਲ ਸਿੰਘ,ਸੈਕਟਰੀ ਜਸਵੀਰ ਸਿੰਘ ਨੇ ਸਮੂਹ ਸੰਗਤਾਂ ਵੱਲੋ ਸੰਤ ਬਾਬਾ ਨਰੇਸ ਗਿਰ ਜੀ ਤੇ ਸੁਖਵਿੰਦਰ ਸਿੰਘ ਮੂਨਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਤਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਹੈ।ਅੱਗੇ ਤੋ ਸੰਗਤਾਂ ਦੇ ਸਹਿਯੋਗ ਨਾਲ ਇਹ ਕਾਰਜ ਜਾਰੀ ਰਹਿਣਗੇ।ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਸਭਾ ਮੂਨਕ ਖੁਰਦ ਦੇ ਮੀਤ ਪ੍ਰਧਾਨ ਤੇ ਸਾਬਕਾ ਪੰਚ ਅਮਰਜੀਤ ਸਿੰਘ,ਪ੍ਰਧਾਨ ਮਲਕੀਤ ਸਿੰਘ,ਮੀਤ ਪ੍ਰਧਾਨ ਬਲਦੇਵ ਸਿੰਘ,ਕੈਸ਼ੀਅਰ ਜਰਨੈਲ ਸਿੰਘ,ਸੈਕਟਰੀ ਜਸਵੀਰ ਸਿੰਘ,ਚੰਨਣ ਸਿੰਘ,ਸੁਖਬੀਰ ਸਿੰਘ,ਸਤਿੰਦਰ ਸਿੰਘ,ਹਰਜੀਤ ਸਿੰਘ,ਬਲਵਿੰਦਰ ਸਿੰਘ,ਅਰਸਪ੍ਰੀਤ ਸਿੰਘ,ਗਗਨਦੀਪ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।ਇਸ ਮੌਕੇ ਚਾਹ ਪਕੌੜਿਆਂ ਦੇ ਲੰਗਰ ਅਤੁੱਟ ਵਰਤਾਏ ਗਏ।
ਫੋਟੋ ਕੈਪਸਨ-ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਬੁੱਢੀ ਪਿੰਡ ਤੇ ਲੈਂਟਰ ਪਾਉਣ ਦੀ ਰਸਮ ਕਰਨ ਮੌਕੇ ਸੰਤ ਬਾਬਾ ਨਰੇਸ ਗਿਰ ਜੀ,ਸੁਖਵਿੰਦਰ ਸਿੰਘ ਮੂਨਕ,ਅਮਰਜੀਤ ਸਿੰਘ ਤੇ ਪ੍ਰਬੰਧਕ।