*ਪ.ਸ.ਸ.ਫ. ਵਲੋਂ ਸਾਲ 2025 ਦਾ ਕਲੰਡਰ ਰਿਲੀਜ਼ ਕੀਤਾ ਗਿਆ**ਕਲੰਡਰ ਨੂੰ ਹਰੇਕ ਮੁਲਾਜ਼ਮ/ ਪੈਨਸ਼ਨਰ ਤੱਕ ਪੁੱਜਦਾ ਕਰਨ ਦੀ ਅਪੀਲ*

ਹੁਸ਼ਿਆਰਪੁਰ, 8 ਜਨਵਰੀ (ਮਹਿੰਦਰ ਮਲਹੋਤਰਾ) ਸੂਬੇ ਦੇ ਸਮੁੱਚੇ ਮੁਲਾਜ਼ਮਾਂ ਦੀ ਸੰਘਰਸ਼ਸ਼ੀਲ ਜੱਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪ.ਸ.ਸ.ਫ.) ਵਲੋਂ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਇੱਕ ਸੂੁਬਾ ਪੱਧਰੀ ਇਕੱਤਰਤਾ ਕੀਤੀ ਗਈ। ਇਸ ਮੌਕੇ ਕੀਤੀਆਂ ਗਈਆਂ ਵਿਚਾਰਾਂ ਉਪਰੰਤ ਜੱਥੇਬੰਦੀ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ ਅਤੇ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਦੀ ਅਗਵਾਈ ਹੇਠ ਪ.ਸ.ਸ.ਫ. ਦਾ ਸਾਲ 2025 ਦਾ ਕਲੰਡਰ ਰਿਲੀਜ਼ ਕੀਤਾ ਗਿਆ। ਕਲੰਡਰ ਸਬੰਧੀ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਸੂਬਾ ਪ੍ਰੈਸ ਸਕੱਤਰ ਇੰਦਰਜੀਤ ਵਿਰਦੀ ਨੇ ਦੱਸਿਆ ਕਿ ਜੱਥੇਬੰਦੀ ਦੇ ਇਸ ਕਲੰਡਰ ਵਿੱਚ ਪ.ਸ.ਸ.ਫ. ਅਤੇ ਇਸ ਨਾਲ ਸਬੰਧਿਤ ਜੱਥੇਬੰਦੀਆਂ ਵਲੋਂ ਕੀਤੇ ਗਏ ਸੂਬਾ ਪੱਧਰੀ ਪ੍ਰਦਰਸ਼ਨਾਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ ਤਾਂ ਜੋ ਪਿਛਲੇ ਸਾਲ ਦੌਰਾਨ ਕੀਤੇ ਗਏ ਸੰਘਰਸ਼ਾਂ ਤੋਂ ਮੁਲਾਜ਼ਮ ਵਰਗ ਨੂੰ ਜਾਣੂ ਕਰਵਾਇਆ ਜਾਂਦਾ ਰਹੇ ਅਤੇ ਇਹਨਾਂ ਸੰਘਰਸ਼ਾਂ ਤੋਂ ਪ੍ਰੇਰਣਾ ਲੈ ਕੇ ਭਵਿੱਖ ਵਿੱਚ ਸੰਘਰਸ਼ਾਂ ਦੀ ਰੂਪ-ਰੇਖਾ ਉਲ਼ੀਕੀ ਜਾ ਸਕੇ।ਇਸਦੇ ਨਾਲ ਹੀ ਪੰਜਾਬ ਸਰਕਾਰ ਦੇ ਪੱਤਰ ਨੰਬਰ 06/01/2024-2 ਪੀ ਪੀ 3/67 ਮਿਤੀ 11-12-24 ਅਨੁਸਾਰ ਗਜ਼ਟਿਡ ਅਤੇ ਰਾਖਵੀਆਂ ਛੁੱਟੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ। ਨਗਰ ਕੀਰਤਨ/ ਸ਼ੋਭਾ ਯਾਤਰਾ ਤੇ ਜਾਣ ਸਬੰਧੀ ਵੀ ਪਿਛਲੇ ਅੱਧੇ ਦਿਨ ਦੀਆਂ ਚਾਰ ਲਈਆਂ ਜਾਣ ਵਾਲੀਆਂ ਛੁੱਟੀਆਂ ਦੇ ਦਿਨਾਂ ਨੂੰ ਵੀ ਦਰਸਾਇਆ ਗਿਆ ਹੈ।ਉਹਨਾਂ ਦੱਸਿਆ ਕਿ ਇਸਦੇ ਨਾਲ ਹੀ ਮੱਸਿਆ, ਪੁਨਿਆਂ ਅਤੇ ਸੰਗਰਾਦ ਸਬੰਧੀ ਵੀ ਜਾਕਾਰੀ ਪ੍ਰਦਾਨ ਕੀਤੀ ਗਈ ਹੈ। ਜੱਥੇਬੰਦੀ ਦੇ ਸੂਬਾ ਵਿੱਤ ਸਕੱਤਰ ਗੁਰਦੀਪ ਸਿੰਘ ਬਾਜਵਾ ਨੇ ਦੱਸਿਆ ਕਿ ਇਸ ਸਾਲ ਦਾ ਕਲੰਡਾ ਜੱਥੇਬੰਦੀ ਦੇ ਮਹਨ ਆਗੂ ਸਾਥੀ ਵੇਦ ਪ੍ਰਕਾਸ਼ ਨੂੰ ਸਮਰਪਿਤ ਕੀਤਾ ਗਿਆ ਹੈ ਇਸਦੀ ਬਹੁਤ ਹੀ ਵਾਜਬ ਕੀਮਤ ਰੱਖੀ ਗਈ ਹੈ।ਸੂਬਾ ਪ੍ਰਧਾਨ ਸਾਥੀ ਸਤੀਸ਼ ਰਾਣਾ ਨੇ ਕਿਹਾ ਕਿ ਕਲੰਡਰ ਜੱਥੇਬੰਦੀ ਦਾ ਬੁਲਾਰਾ ਹੈ ਅਤੇ ਇਸਨੂੰ ਹਰ ਮੁਲਾਜ਼ਮ/ ਪੈਨਸ਼ਨਰ ਤੱਕ ਪੁਜਦਾ ਕਰਨਾ ਚਾਹੀਦਾ ਹੈ। ਸਕੂਲਾਂ/ ਦਫਤਰਾਂ ਦੀਆਂ ਦੀਵਾਰਾਂ ਤੇ ਲੱੱਗਾ ਕਲੰਡਰ ਜੱਥੇਬੰਦੀ ਦੀ ਪਹਿਚਾਣ ਬਣਦਾ ਹੈ। ਉਹਨਾਂ ਨੇ ਜੱਥੇਬੰਦੀ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਕਲੰਡਰ ਨੂੰ ਹਰ ਦਫਤਰ ਅਤੇ ਹਰ ਮੁਲਾਜ਼ਮ ਤੱਕ ਪਹੁੰਚਾਇਆ ਜਾਵੇ। ਉਹਨਾਂ ਆਖਿਆ ਕਿ ਮੁਲਾਜ਼ਮ ਵਰਗ ਨੂੰ ਅਗਲੇ ਸੰਘਰਸ਼ਾਂ ਲਈ ਤਿਆਰ ਰਹਿਣਾ ਚਾਹਦਾ ਹੈ ਤਾਂ ਜੋ ਇਸ ਅੜੀਅਲ ਸਰਕਾਰ ਤੋਂ ਮੰਗਾਂ ਨੂੰ ਮਨਾਇਆ ਜਾ ਸਕੇ। ਇਸ ਮੌਕੇ ਉਪੋਕਤ ਆਗੂਆਂ ਤੋਂ ਇਲਾਵਾ ਜਤਿੰਦਰ ਕੁਮਾਰ, ਪੁਸ਼ਪਿੰਦਰ ਵਿਰਦੀ, ਪ੍ਰੇਮ ਚੰਦ ਆਜ਼ਾਦ, ਬਲਜਿੰਦਰ ਸਿੰਘ, ਬੀਰਇੰਦਰਜੀਤ ਪੁਰੀ, ਬਲਵਿੰਦਰ ਭੁੱਟੋ, ਬੋਬਿੰਦਰ ਸਿੰਘ, ਲਖਵਿੰਦਰ ਸਿੰਘ, ਗੁਰਦੇਵ ਸਿੰਘ ਸਿੱਧੂ, ਕੌਰ ਸਿੰਘ, ਕਮਲਜੀਤ ਕੌਰ, ਜਸਵਿੰਦਰ ਟਾਹਲੀ, ਦਵਿੰਦਰ ਸਿੰਘ, ਸੁਖਵਿੰਦਰ ਸਿੰਘ, ਕੁਲਦੀਪ ਵਾਲੀਆ, ਅਜੀਤ ਸਿੰਘ, ਸਤਨਾਮ ਸਿੰਘ, ਭਵੀਸ਼ਨ ਲਾਲ, ਜੋਗਿੰਦਰ ਸਿੰਘ ਆਦਿ ਆਗੂ ਵੀ ਹਾਜਰ ਸਨ।

Post a Comment

Previous Post Next Post