ਗੜ੍ਹਦੀਵਾਲਾ10 ਜਨਵਰੀ (ਮਹਿੰਦਰ ਮਲਹੋਤਰਾ) ਭੂੰਗਾ, ਹਰਿਆਣਾ ਪੁਲਿਸ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਵੱਖ-ਵੱਖ ਮੁਹਿੰਮਾਂ ਚਲਾਈਆਂ ਜਾ ਰਹਿਆਂ ਹਨ। ਲਗਾਤਾਰ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਕਈ ਸੈਮੀਨਾਰ ਕਰਵਾਏ ਜਾ ਰਹੇ ਹਨ ਕਿ ਨਸ਼ਾ ਉਨ੍ਹਾਂ ਦੇ ਸਹਿਤ ਅਤੇ ਪਰਿਵਾਰ ਦੇ ਲਈ ਲਾਹੇਵੰਦ ਨਹੀਂ ਹੈ। ਭੁੰਗਾ ਹਰਿਆਣਾ ਪੁਲਿਸ ਵੱਲੋਂ “ਮਿਸ਼ਨ ਪੰਜਾਬ ” ਦੇ ਤਹਿਤ ਨਸ਼ਾ ਵਿਰੋਧੀ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਦਾ ਉਦਘਾਟਨ ਪਿੰਡ ਗਿੱਲਾ ਦੇ ਸਰਪੰਚ ਮਨਜੀਤ ਸਿੰਘ ਨੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਤੇ ਬੋਲਦਿਆਂ ਹੋਇਆ ਮਨਜੀਤ ਸਿੰਘ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਨਾਲ ਹੀ ਉਹਨਾਂ ਨੇ ਖਿਡਾਰੀਆਂ ਨੂੰ ਆਪਣੀ ਚੰਗੀ ਸਿਹਤ ਵੱਲ ਧਿਆਨ ਦੇਣ ਲਈ ਆਖਿਆ। ਇਸ ਮੌਕੇ ਤੇ ਡੀ ਐਸ ਪੀ ਦਿਹਾਤੀ ਹੁਸ਼ਿਆਰਪੁਰ ,ਥਾਣਾ ਹਰਿਆਣਾ ਮੁਖੀ ਹਰੀਸ਼ ਕੁਮਾਰ ਅਤੇ ਚੌਂਕੀ ਇੰਚਾਰਜ ਵਰਿੰਦਰ ਕੁਮਾਰ ਭੂੰਗਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਜੇਤੂ ਟੀਮਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ,,ਸਰਦਾਰ ਮਨਜੀਤ ਸਿੰਘ ਸਰਪੰਚ ਪਿੰਡ ਦੌਲਤਪੁਰ ਗਿੱਲਾਂ ਲੰਬਰਦਾਰ ਸੋਹਣ ਸਿੰਘ ਲੰਬਰਦਾਰ ਪਰਮਿੰਦਰ ਸਿੰਘ ਗੋਗੀ, ਦਿਲਬਾਗ ਸਿੰਘ ,ਲਾਡੀ ,ਬਲਵਿੰਦਰ ਸਿੰਘ, ਧੁੱਗਾ, ਨਬਦੀਪ ਸਿੰਘ, ਦੀਪਾ, ਸ਼ੁਭਾਜ ਚੰਦਰ, ਮਾਸਟਰ ਕਿਸ਼ਨ , ਜਗਜੀਤ ਸਿੰਘ, ਜੀਤਾ, ਸਾਧੂ ਮਾਸਟਰ ,ਸਰਪੰਚ ਸੰਦੀਪ ਸਿੰਘ ਗੱਜ, ਸਰਪੰਚ ਕੋਟਲੀ ਸਰਪੰਚ, ਨੰਗਲ ਥਥਲ ਅਤੇ ਭਾਰੀ ਮਾਤਰਾ ਚ ਪਿੰਡ ਵਾਸੀ ਹਾਜ਼ਰ ਸਨ।
ਮਨਜੀਤ ਸਿੰਘ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।
byMohinder Kumar Malhotra
-
0