*ASI ਰਾਜਵਿੰਦਰ ਸਿੰਘ ਨੇ ਸੰਭਾਲਿਆ ਅੱਡਾ ਸਰਾਂ ਪੁਲਿਸ ਚੌਂਕੀ ਦਾ ਚਾਰਜ*

ਅੱਡਾ ਸਰਾਂ 09 ਜਨਵਰੀ (ਜਸਵੀਰ ਕਾਜਲ)- ਜ਼ਿਲਾ ਪੁਲਿਸ ਮੁਖੀ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਡੀ ਐਸ ਪੀ ਦਵਿੰਦਰ ਸਿੰਘ ਬਾਜਵਾ ਟਾਂਡਾ ਅਤੇ ਥਾਣਾ ਮੁਖੀ ਐਸ ਐਚ ਓ ਗੁਰਿੰਦਰਜੀਤ ਸਿੰਘ ਨਾਗਰਾ ਦੀ ਰਹਿਨੁਮਾਈ ਹੇਠ ਚੋੰਕੀ ਅੱਡਾ ਸਰਾਂ ਦਾ ਏ ਐਸ ਆਈ ਰਾਜਵਿੰਦਰ ਸਿੰਘ ਨੇ ਚਾਰਜ ਸੰਭਾਲਿਆ । ਇਸ ਮੌਕੇ ਰਾਜਵਿੰਦਰ ਸਿੰਘ ਨੇ ਸਥਾਨਕ ਪੱਤਰਕਾਰਾਂ ਨਾਲ ਮੁਲਾਕਾਤ ਕਰ ਗੱਲਬਾਤ ਕਰਦਿਆਂ ਕਿਹਾ ਕਿ ਇਲਾਕੇ ਵਿੱਚ ਸਮਾਜ ਵਿਰੋਧੀ ਅਤੇ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਂਨ੍ਹਾਂ ਇਹ ਵੀ ਕਿਹਾ ਕਿ ਨਸ਼ੇ ਸੋਦਾਗਰਾਂ ਨੂੰ ਵੀ ਕਿਸੇ ਕੀਮਤ ਤੇ  ਬਖਸ਼ਿਆ ਨਹੀਂ  ਜਾਵੇਗਾ ਅਤੇ ਮਨਚਲੇ ਭੂੰਡ ਆਸ਼ਕ਼ਾਂ ਨੂੰ ਨੱਥ ਪਾਈ ਜਾਵੇਗੀ ਉਨ੍ਹਾਂ ਕਿਹਾ ਜੇ ਕੋਈ ਸ਼ਰਾਰਤੀ ਅਨਸਰ ਆਪਣੇ ਮੋਟਰਸਾਈਕਲਾਂ ਦੇ ਪਟਾਕੇ ਮਾਰਦਾ ਫੜਿਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਹੋਵੇਗੀ ਅਤੇ ਉਨ੍ਹਾਂ ਕਿਹਾ ਮੋਟਰਸਾਈਕਲ, ਗੱਡੀ,ਵਾਹਨ ਚਾਲਕ ਹਰੇਕ ਵਿਅਕਤੀ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਪੂਰੇ ਕਾਗਜ਼ ਰੱਖਣ ਉਨ੍ਹਾਂ ਕਿਹਾ ਕਿ ਚੋਂਕੀ ਵਿਚ ਹਰੇਕ ਸਰਪੰਚ, ਪੰਚ, ਸਮਾਜ ਸੇਵਕ, ਮੋਹਤਵਾਰ ਵਿਅਕਤੀ ਅਤੇ ਬੁੱਧੀ ਜੀਵੀ ਵਿਆਕਤੀ ਦਾ ਮਾਨ ਸਨਮਾਨ ਕੀਤਾ ਜਾਵੇਗਾ ਅਤੇ ਉਨ੍ਹਾਂ ਕਿਹਾ ਕੋਈ ਵੀ ਵਿਅਕਤੀ ਬਿਨਾਂ ਸਿਫਾਰਸ਼ ਆਪਣੀ ਸਚਾਈ ਦਸ ਕੇ ਆਪਣਾ ਇਨਸਾਫ਼ ਲੈ ਸਕਦਾ ਹੈ।  ਉਨ੍ਹਾਂ ਇਲਾਕੇ ਵਾਸੀਆਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੀ ਰੋਕਥਾਮ ਲਈ ਨਸ਼ਿਆਂ ਦੀ ਬੂਰੀ ਇਲਾਮਤ ਨੂੰ ਜੜ੍ਹੋਂ ਕੱਢਣ ਲਈ ਪੁਲਿਸ ਦਾ ਸਾਥ ਦਿੱਤਾ ਜਾਵੇ । ਇਸ ਮੌਕੇ ਏਂ ਐਸ ਆਈ ਗੁਰਮੀਤ ਸਿੰਘ, ਏਂ ਐਸ ਆਈ ਬੁਧ ਸਿੰਘ, ਏਂ ਐਸ ਆਈ ਗੁਰਮੀਤ ਸਿੰਘ,ਕਿਰਪਾਲ ਸਿੰਘ, ਪ੍ਰਗਟ ਸਿੰਘ ਆਦਿ ਹਾਜ਼ਰ ਸਨ।

Post a Comment

Previous Post Next Post