ਗੜ੍ਹਦੀਵਾਲਾ, 21 ਨਵੰਬਰ (ਅਦਾਰਾ ਦੋਆਬਾ ਨਿਊਜ਼ ਲਾਈਵ)- ਚੌਧਰੀ ਗਿਆਨ ਸਿੰਘ ਵੈਲਫ਼ੇਅਰ ਐਸੋਸ਼ੀਏਸ਼ਨ ਸੰਸਥਾ ਵਲੋਂ ਸ਼ਗਨ ਲੜੀ ਤਹਿਤ ਕੰਢੀ ਖੇਤਰ ਦੇ ਪਿੰਡ ਬਹਿ ਫੱਤੋ 'ਚ ਲੋੜਵੰਦ ਪਰਿਵਾਰ ਦੀ ਬੇਟੀ ਦੇ ਵਿਆਹ ਲਈ 5100 ਰੁਪਏ ਸ਼ਗਨ ਰਾਸ਼ੀ ਭੇਂਟ ਕੀਤੀ। ਸੰਸਥਾ ਦੇ ਸੂਬਾ ਪ੍ਰਧਾਨ ਪ੍ਰਿੰਸ ਪਲਿਆਲ ਨੇ ਕਿਹਾ ਕਿ ਨਿਸਵਾਰਥ ਭਾਵਨਾ ਤੇ ਜਾਤ ਪਾਤ ਤੋਂ ਉੱਪਰ ਉੱਠ ਕੇ ਸਵ. ਰਾਏ ਸਾਹਿਬ ਚੌਧਰੀ ਗਿਆਨ ਸਿੰਘ ਦੁਆਰਾ ਸਮੁੱਚੇ ਸਮਾਜ ਪ੍ਰਤੀ ਕੀਤੇ ਸ਼ਲਾਘਾਯੋਗ ਕੰਮਾਂ ਨੂੰ ਯਾਦ ਕਰਕੇ ਉਨ੍ਹਾਂ ਦੇ ਪੂਰਨਿਆਂ ਤੇ ਚੱਲਣ ਦੀ ਲੋੜ ਹੈ। ਸਵ. ਰਾਏ ਸਾਹਿਬ ਨੇ ਸਮੁੱਚੇ ਸਮਾਜ ਨੂੰ ਸਿਖਿਅਤ ਕਰਨ ਲਈ ਇਲਾਕੇ 'ਚ ਸਕੂਲ ਖੋਲ੍ਹੇ ਤੇ ਅਗਿਆਨਤਾ ਦੇ ਹਨ੍ਹੇਰੇ ਨੂੰ ਸਮਾਜ ਵਿੱਚੋਂ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਫੈਲਾਉਣ 'ਚ ਅਣਥੱਕ ਮਿਹਨਤ ਤੇ ਸਿਦਕ ਨਾਲ ਕੰਮ ਕਰਦੇ ਹੋਏ ਜ਼ਿੰਦਗੀ ਦੇ ਬੇਸ਼ਕੀਮਤੀ ਪਲਾਂ ਨੂੰ ਸਮਾਜ ਦੇ ਲੇਖੇ ਲਾਇਆ। ਪਿੰਸ ਪਲਿਆਲ ਨੇ ਕਿਹਾ ਆਉਣ ਵਾਲੇ ਸਮੇਂ 'ਚ ਸੰਸਥਾ ਨੌਜਵਾਨਾਂ ਨੂੰ ਖੇਡਾਂ ਕਿੱਟਾਂ , ਖੂਨ ਦਾਨ ਕੈਂਪ , ਜ਼ਰੂਰਤਮੰਦ ਵਿਦਿਆਰਥੀਆਂ ਲਈ ਸਟੇਸ਼ਨਰੀ ਤੋਂ ਇਲਾਵਾ ਸਮੂਹਿਕ ਆਨੰਦ ਕਾਰਜ ਕੀਤੇ ਜਾਣਗੇ। ਇਸ ਮੌਕੇ ਪ੍ਰੈਸ ਸੂਬਾ ਸਕੱਤਰ ਸ਼ਾਦੀ ਲਾਲ ਬਹਿਮਾਵਾ , ਨਵਦੀਪ ਸਿੰਘ , ਮਾ. ਚਮਨ ਲਾਲ ਪੱਤਰਕਾਰ ਦੇਸ ਰਾਜ ਹਾਜ਼ਰ ਸਨ ।
ਚੌਧਰੀ ਗਿਆਨ ਸਿੰਘ ਵੈਲਫ਼ੇਅਰ ਐਸੋਸ਼ੀਏਸ਼ਨ ( ਪੰਜਾਬ ) ਵਲੋਂ ਲੋੜਵੰਦ ਪਰਿਵਾਰ ਦੀ ਮਦਦ।
byMohinder Kumar Malhotra
-
0