ਗੜ੍ਹਦੀਵਾਲਾ, 22 ਅਕਤੂਬਰ (ਮਹਿਦਰ ਮਲਹੋਤਰਾ)-ਚੌਧਰੀ ਬੂੜ ਸਿੰਘ ਨਗਰ ਪਿੰਡ ਕੁੱਲੀਆਂ ਗੜ੍ਹਦੀਵਾਲਾ ਵਿਖੇ ਪਰਮਿੰਦਰ ਸਿੰਘ ਨਿੱਕੂ (ਯੂ.ਕੇ) ਅਤੇ ਜਸਵੀਰ ਸਿੰਘ ਸੋਨੂ (ਯੂ.ਕੇ) ਵੱਲੋਂ ਰੱਖੇ ਸਨਮਾਨ ਸਮਾਰੋਹ ਦੌਰਾਨ ਡਾਕਟਰ ਭੀਮ ਰਾਓ ਅੰਬੇਡਕਰ ਵੈਲਫੇਅਰ ਸੋਸਾਇਟੀ ਗੜ੍ਹਦੀਵਾਲਾ ਵੱਲੋਂ ਕੁਲਦੀਪ ਸਿੰਘ ਭਟੋਲੀ ਅਤੇ ਕਰਨੈਲ ਸਿੰਘ ਰਾਣਾ ਦੇ ਸਹਿਯੋਗ ਨਾਲ ਪ੍ਰਧਾਨ ਹਰਪਾਲ ਸਿੰਘ ਭੱਟੀ ਦੀ ਅਗਵਾਈ ਵਿੱਚ ਭਾਰਤ ਪਾਕਿਸਤਾਨ ਸੀਮਾ ਨਾਲ ਲੱਗਦੇ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਮਿਆਣੀ ਮਲਾਹ ਦੇ ਦੋ ਪੀੜਿਤ ਪਰਿਵਾਰਾਂ ਨੂੰ ਮਕਾਨ ਦੀ ਛੱਤ ਪਵਾਉਣ ਲਈ ਸਹਾਇਤਾ ਰਾਸ਼ੀ ਦਿੱਤੀ ਗਈ। ਇਸ ਸਹਾਇਤਾ ਰਾਸ਼ੀ ਲੈਣ ਲਈ ਗੁਰਦਾਸਪੁਰ ਦੇ ਪਿੰਡ ਮਿਆਣੀ ਮਲਾਹ ਦੇ ਪਰਮਜੋਤ ਸਿੰਘ, ਸੁਰਿੰਦਰ ਸਿੰਘ, ਰਣਦੀਪ ਸਿੰਘ, ਅਸ਼ਵਨੀ ਕੁਮਾਰ, ਅਨਮੋਲਜੀਤ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ।ਇਸ ਮੌਕੇ ਪ੍ਰਧਾਨ ਹਰਪਾਲ ਸਿੰਘ ਭੱਟੀ ਨੇ ਦੱਸਿਆ ਕਿ ਸੋਸਾਇਟੀ ਵੱਲੋਂ ਹੜ੍ਹ ਪ੍ਰਭਾਵਿਤ ਵੱਖ ਵੱਖ ਪਿੰਡਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ ਪਿਛਲੇ ਦਿਨੀਂ ਉਨ੍ਹਾਂ ਦੀ ਟੀਮ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਮਿਆਣੀ ਮਲਾਹ ਕੈਂਪ ਲਗਾਉਣ ਪਹੁੰਚੀ ਤਾਂ ਕੈਂਪ ਦੌਰਾਨ ਉਥੇ ਦੇ ਪਿੰਡ ਵਾਸੀਆਂ ਵੱਲੋਂ ਪਿੰਡ ਦੇ ਦੋ ਲੋੜਵੰਦ ਪਰਿਵਾਰਾਂ ਬਾਰੇ ਦੱਸਿਆ ਕਿ ਇਨ੍ਹਾਂ ਦੇ ਮਕਾਨਾਂ ਦੀ ਛੱਤ ਡਿੱਗਣ ਨਾਲ ਇਹ ਲੋੜਵੰਦ ਪਰਿਵਾਰਾਂ ਗਵਾਂਡ ਦੇ ਘਰਾਂ ਵਿੱਚ ਰਹਿ ਕੇ ਸਮਾਂ ਬਤੀਤ ਕਰ ਰਹੇ ਹਨ। ਇਸ ਸਬੰਧੀ ਪਤਾ ਲੱਗਦਿਆਂ ਪ੍ਰਧਾਨ ਹਰਪਾਲ ਸਿੰਘ ਭੱਟੀ, ਕਰਨੈਲ ਸਿੰਘ ਰਾਣਾ, ਕੁਲਦੀਪ ਸਿੰਘ ਭਟੋਲੀ, ਕੁਲਦੀਪ ਸਿੰਘ ਮਿੰਟੂ ਅਤੇ ਸੋਸਾਇਟੀ ਦੀ ਟੀਮ ਵੱਲੋਂ ਮੌਕਾ ਦੇਖ ਕੇ ਮਦਦ ਦਾ ਵਿਸ਼ਵਾਸ ਦਵਾਇਆ ਸੀ। ਜਿਸਤੋਂ ਬਾਅਦ ਕੁਲਦੀਪ ਸਿੰਘ ਭਟੋਲੀ ਅਤੇ ਕਰਨੈਲ ਸਿੰਘ ਰਾਣਾ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਨੂੰ ਮਕਾਨ ਤੇ ਲੇਂਟਰ ਪਵਾਉਣ ਲਈ ਸਹਾਇਤਾ ਰਾਸ਼ੀ ਦਿੱਤੀ ਗਈ। ਇਸ ਮੌਕੇ ਡਾ. ਨਿਰਮਲ ਸਿੰਘ, ਰਜਨੀ ਅਤਰੀ, ਕਰਨੈਲ ਸਿੰਘ ਰਾਣਾ (ਮਰਚਂਟ ਨੇਵੀ), ਕੁਲਦੀਪ ਸਿੰਘ ਭਟੋਲੀ, ਪ੍ਰਧਾਨ ਹਰਪਾਲ ਸਿੰਘ ਭੱਟੀ, ਮੀਤ ਪ੍ਰਧਾਨ ਲੈਕ: ਦਲਜੀਤ ਸਿੰਘ, ਜੁਆਇੰਟ ਸਕੱਤਰ ਚੰਦਰ ਸ਼ੇਖਰ ਬੰਟੀ ਨਿਹਾਲਪੁਰ, ਡਾ.ਬਲਜੀਤ ਸਿੰਘ, ਸਰਪੰਚ ਕੁਲਦੀਪ ਸਿੰਘ ਮਿੰਟੂ, ਮੋਹਨ ਸਿੰਘ ਧੁੱਗਾ, ਕੈਪਟਨ ਦੀਪ ਸਿੰਘ ਰਘਵਾਲ, ਹਰਦੀਪ ਸਿੰਘ ਦੀਪਾ ਕੁੱਲੀਆਂ, ਕਰਮਾ ਭੱਟੀ ਫਤਹਿਪੁਰ, ਡਾ. ਹਰਦਿੰਦਰ ਦੀਪਕ, ਡਾ. ਮੁਹਿੰਦਰ ਕੁਮਾਰ ਮਲਹੋਤਰਾ, ਗੁਰਨਾਮ ਸਿੰਘ ਕਤਨੋਰੀਆਂ, ਪ੍ਰਭਜੋਤ ਸਿੰਘ, ਗੁਰਜੀਤ ਸਿੰਘ ਸੌਰਵ, ਮਲਕੀਤ ਸਿੰਘ, ਸੁਰਿੰਦਰਪਾਲ ਸਿੰਘ, ਕਨਵਲਪ੍ਰੀਤ ਸਿੰਘ, ਪ੍ਰਿੰਸੀਪਲ ਕਰਨੈਲ ਸਿੰਘ ਕਲਸੀ, ਪੂਰਨ ਸਿੰਘ, ਡਾ. ਸੁਖਵਿੰਦਰ ਸਿੰਘ ਸਾਬੀ, ਰੋਮੀ ਮਨਹੋਤਾ, ਕੈਪਟਨ ਸੁਰਿੰਦਰ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
ਫ਼ੋਟੋ ਕੈਪਸਨ : ਗੁਰਦਾਸਪੁਰ ਦੇ ਪਿੰਡ ਮਿਆਣੀ ਮਲਾਹ ਦੇ ਦੋ ਲੋੜਵੰਦ ਪਰਿਵਾਰਾਂ ਨੂੰ ਮਕਾਨ ਦੀ ਛੱਤ ਪਵਾਉਣ ਲਈ ਸਹਾਇਤਾ ਰਾਸ਼ੀ ਭੇਟ ਕਰਦੇ ਕੁਲਦੀਪ ਸਿੰਘ ਭਟੋਲੀ, ਕਰਨੈਲ ਸਿੰਘ ਨਾਲ ਪ੍ਰਧਾਨ ਹਰਪਾਲ ਸਿੰਘ ਭੱਟੀ ਤੇ ਹੋਰ।